ਮੰਦਰ ਦੀ ਘੰਟੀ ਉੱਚੀ ਵਜਾਉਣ 'ਤੇ ਮਿਲ ਗਿਆ ਨੋਟਿਸ

Update: 2024-08-21 11:45 GMT

ਨੋਇਡਾ : ਮੰਦਰ ਦੀ ਘੰਟੀ ਉੱਚੀ ਨਾ ਵਜਾਓ, ਇਸ ਨਾਲ ਆਵਾਜ਼ ਪ੍ਰਦੂਸ਼ਣ ਹੁੰਦਾ ਹੈ। ਉੱਤਰ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਗ੍ਰੇਟਰ ਨੋਇਡਾ ਵੈਸਟ ਦੀ ਇੱਕ ਸੁਸਾਇਟੀ ਨੂੰ ਇਹ ਨੋਟਿਸ ਭੇਜਿਆ ਗਿਆ ਹੈ। ਬੋਰਡ ਨੇ ਸੁਸਾਇਟੀ ਦੇ ਹਰੇਕ ਵਸਨੀਕ ਵੱਲੋਂ ਭੇਜੀ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਕਿਹਾ ਹੈ ਕਿ ਜਦੋਂ ਮੌਕੇ ’ਤੇ ਜਾ ਕੇ ਜਾਂਚ ਕੀਤੀ ਗਈ ਤਾਂ ਘੰਟੀ ਦੀ ਆਵਾਜ਼ ਜ਼ਿਆਦਾ ਪਾਈ ਗਈ।

ਗੌਰ ਸੌਂਦਰਯਮ ਸੁਸਾਇਟੀ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਗ੍ਰੇਟਰ ਨੋਇਡਾ ਪੱਛਮੀ ਵਿੱਚ ਹੈ। ਇਹ ਨੋਟਿਸ ਅਪਾਰਟਮੈਂਟ ਓਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨੂੰ 5 ਅਗਸਤ ਨੂੰ ਭੇਜਿਆ ਗਿਆ ਹੈ। ਇਸ ਵਿੱਚ ਉਨ੍ਹਾਂ ਨੂੰ ਸ਼ੋਰ ਪ੍ਰਦੂਸ਼ਣ (ਨਿਯਮ ਅਤੇ ਨਿਯੰਤਰਣ) ਨਿਯਮ 2000 ਦੇ ਉਪਬੰਧਾਂ ਨੂੰ ਲਾਗੂ ਕਰਨ ਲਈ ਕਿਹਾ ਗਿਆ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ 30 ਜੁਲਾਈ ਨੂੰ ਸੁਸਾਇਟੀ ਦੇ ਇੱਕ ਵਸਨੀਕ ਨੇ ਸ਼ਿਕਾਇਤ ਕੀਤੀ ਸੀ ਕਿ ਮੰਦਰ ਦੀ ਘੰਟੀ ਕਾਰਨ ਉਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਦੱਸਿਆ ਗਿਆ ਹੈ ਕਿ ਜਦੋਂ 5 ਅਗਸਤ ਨੂੰ ਮੌਕੇ 'ਤੇ ਆਵਾਜ਼ ਨੂੰ ਮਾਪਿਆ ਗਿਆ ਤਾਂ ਇਹ 70 ਡੈਸੀਬਲ ਤੋਂ ਵੱਧ ਪਾਈ ਗਈ। ਉੱਤਰ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ, ਗ੍ਰੇਟਰ ਨੋਇਡਾ ਦੇ ਖੇਤਰੀ ਅਧਿਕਾਰੀ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਸ਼ੋਰ ਪ੍ਰਦੂਸ਼ਣ ਨਿਯਮ, 200 ਦੇ ਉਪਬੰਧਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਨੇੜਲੇ ਵਸਨੀਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Tags:    

Similar News