ਪੰਜਾਬ ਬਿਜਲੀ ਬੋਰਡ ਵਿਚ ਨਵੀਆਂ ਨਿਯੁਕਤੀਆਂ, ਵੰਡੇ Joining Letter
ਚੰਡੀਗੜ੍ਹ : ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਬਿਜਲੀ ਬੋਰਡ ਵਿਚ ਭਰਤੀ ਹੋਏ ਨੋਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਹਨ। ਨਵੇਂ ਨਿਯੁਕਤ ਹੋਏ ਨੌਜਵਾਨਾਂ ਨੂੰ ਉਨ੍ਹਾਂ ਕਿਹਾ ਕਿ ਤੁਹਾਡੀ ਸਲੈਕਸ਼ਨ ਪੂਰੀ ਇਮਾਨਦਾਰੀ ਨਾਲ ਹੋਈ ਹੈ ਅਤੇ ਤੁਸੀਂ ਆਪਣਾ ਕੰਮ ਵੀ ਪੂਰੀ ਇਮਾਨਦਾਰੀ ਨਾਲ ਹੀ ਕਰਨਾ ਹੈ।
ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਰੰਗਲੇ ਪੰਜਾਬ ਦੇ ਰੰਗ ਉਘੜਨੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਦਿੱਤੀਆਂ ਹੋਈ ਗੰਢਾਂ ਖੋਲ੍ਹੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇ ਮੈ ਵੇਖਾਂ ਅਮਲਾਂ ਵਲੇ ਤਾਂ ਕੱਖ ਨਹੀ ਮੇਰੇ ਪੱਲੇ। ਉਨ੍ਹਾਂ ਕਿਹਾ ਕਿ ਲੋਕਾਂ ਦਾ ਪਿਆਰ ਐਨੀ ਛੇਤੀ ਨਹੀ ਮਿਲਦੇ। ਇਹ ਤਾਂ ਪੁਰਬਲੇ ਕਰਮਾਂ ਦਾ ਫਲ ਹੈ ਕਿ ਪੰਜਾਬੀ ਸਾਨੂੰ ਪਿਆਰ ਕਰਦੇ ਹਨ।