ਸੈਲੂਨ ਤੋਂ ਪਰਤ ਰਹੀ Navroop Kaur ਦੇ ਸਿਰ ’ਚ ਪਿੰਡ ਦੇ ਨੌਜਵਾਨ ਨੇ ਮਾਰੀ ਗੋਲੀ, ਘਟਨਾਂ ਤੋਂ ਬਾਅਦ ਦਹਿਸ਼ਤ ਦਾ ਮਾਹੌਲ

ਤਾਰਨਤਾਰਨ ਦੇ ਪਿੰਡ ਬਨਵਾਲੀਪੁਰ ਤੋਂ ਇੱਕ ਘਟਨਾ ਸਾਹਮਣੇ ਆ ਰਹੀ ਹੈ, ਜਿਸ ਨੂੰ ਸੁਣ ਕੇ ਹਰ ਕੋਈ ਦੰਗ ਰਹਿ ਗਿਆ ਹੈ। ਇਕ ਸਿਰਫਿਰੇ ਨੌਜਾਵਨ ਨੇ ਪਿੰਡ ਦੀ ਹੀ ਇੱਕ ਕੁੜੀ ਦਾ ਗੋਲੀ ਮਾਰ ਕੇ ਕਤਲ਼ ਕਰ ਦਿੱਤਾ।

Update: 2025-12-21 06:12 GMT

ਤਰਨਤਾਰਨ : ਤਾਰਨਤਾਰਨ ਦੇ ਪਿੰਡ ਬਨਵਾਲੀਪੁਰ ਤੋਂ ਇੱਕ ਘਟਨਾ ਸਾਹਮਣੇ ਆ ਰਹੀ ਹੈ, ਜਿਸ ਨੂੰ ਸੁਣ ਕੇ ਹਰ ਕੋਈ ਦੰਗ ਰਹਿ ਗਿਆ ਹੈ। ਇਕ ਸਿਰਫਿਰੇ ਨੌਜਾਵਨ ਨੇ ਪਿੰਡ ਦੀ ਹੀ ਇੱਕ ਕੁੜੀ ਦਾ ਗੋਲੀ ਮਾਰ ਕੇ ਕਤਲ਼ ਕਰ ਦਿੱਤਾ। ਦਰਅਸਲ ਅਰਜਨ ਨਾਂ ਦਾਂ ਪਿੰਡਾ ਦਾ ਹੀ ਲੜਾਕ ਨਵਰੂਪ ਕੌਰ ਨੂੰ ਵਿਆਹ ਲਈ ਜ਼ਬਰਦਸਤੀ ਕਰਦਾ ਸੀ ਤੇ ਨਵਰੂਪ ਕੌਰ ਉਸ ਨੂੰ ਪਸੰਦ ਨਹੀਂ ਕਰਦੀ ਸੀ।


ਨਵਰੂਪ ਕੌਰ ਦੇ ਮਨਾਂ ਕਰਨ ਤੋਂ ਬਾਅਦ ਅਰਜਨ ਨੇ ਉਸਦੀ ਪਿੰਡ ਰਸੂਲਪੁਰ ਦੇ ਅੱਡੇ ਉੱਤੇ ਸਿਰ ’ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅਤੇ ਗੋਲੀ ਮਾਰਨ ਤੋਂ ਬਾਅਦ ਅਰਜੁਨ ਅਤੇ ਉਸਦਾ ਦੋਸਤ ਮੋਟਰਸਾਇਕਲ ਲੈ ਕੇ ਫਰਾਰ ਹੋ ਗਏ। ਨਵਰੂਪ ਬਿਊਟੀਪਾਰਲਰ ਦਾ ਕੰਮ ਕਰਦੀ ਸੀ ਅਤੇ ਉਹ ਕੰਮ ਤੋਂ ਘਰ ਪਰਤ ਰਹੀ ਸੀ ਅਤੇ ਅੱਡੇ ਉੱਤੇ ਰਿਕਸ਼ੇ ਲਈ ਇੰਤਜ਼ਾਰ ਕਰ ਰਹੀ ਸੀ।


ਇਸ ਘਟਨਾਂ ਤੋਂ ਬਾਅਦ ਨਵਰੂਪ ਨੇ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਅਰਜਨ ਨੂੰ ਲੈ ਕੇ ਪਿੰਡ ਵਿੱਚ ਦੋ ਪੰਚਾਇਤਾਂ ਵੀ ਹੋ ਚੁੱਕੀਆਂ ਸਨ ਪਰ ਅਰਜਨ ਉਸਤੋਂ ਬਾਅਦ ਵੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ।


ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਜਾਂਚ ਜਾਰੀ ਕਰ ਦਿੱਤੀ ਹੈ ਅਤੇ ਆਰੋਪੀਆਂ ਉੱਤੇ ਨਵਰੂਪ ਦੇ ਪਿਤਾ ਮੰਗਤ ਰਾਮ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪਰ ਇਸ ਘਟਨਾਂ ਨੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

Tags:    

Similar News