ਮਹਾਕੁੰਭ 'ਚ ਭਗਦੜ: ਮੌਤਾਂ ਦੀ ਗਿਣਤੀ 30 ਤੋਂ ਟੱਪੀ

ਪੁਲਿਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਕੁੱਲ 90 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ, ਜਿਨ੍ਹਾਂ ਵਿੱਚੋਂ 19 ਗੰਭੀਰ ਜ਼ਖਮੀ ਹਨ, ਬਾਕੀ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ;

Update: 2025-01-30 00:55 GMT

ਮੌਨੀ ਅਮਾਵਸਿਆ ਦੇ ਦਿਨ, ਮਹਾਕੁੰਭ ਮੇਲੇ ਵਿੱਚ ਭਗਦੜ ਮਚਣ ਕਾਰਨ 30 ਲੋਕਾਂ ਦੀ ਮੌਤ ਹੋ ਗਈ ਹੈ ਅਤੇ 19 ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਦੇ ਡੀਆਈਜੀ ਵੈਭਵ ਕ੍ਰਿਸ਼ਨ ਨੇ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ। ਮਰਨ ਵਾਲਿਆਂ ਵਿੱਚੋਂ 25 ਲੋਕਾਂ ਦੀ ਪਛਾਣ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਗੁਜਰਾਤ, ਕਰਨਾਟਕ ਅਤੇ ਹੋਰ ਰਾਜਾਂ ਦੇ ਲੋਕ ਸ਼ਾਮਲ ਹਨ।

ਪੁਲਿਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਕੁੱਲ 90 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ, ਜਿਨ੍ਹਾਂ ਵਿੱਚੋਂ 19 ਗੰਭੀਰ ਜ਼ਖਮੀ ਹਨ, ਬਾਕੀ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਇਸ ਭਗਦੜ ਦਾ ਕਾਰਨ ਬ੍ਰਹਮਾ ਮੁਹੂਰਤ ਦੇ ਸਮੇਂ ਇਸ਼ਨਾਨ ਕਰਨ ਲਈ ਭੀੜ ਦਾ ਮੁਕਾਬਲਾ ਸੀ, ਜਿਸ ਦੌਰਾਨ ਲੋਕ ਬੈਰੀਕੇਡ ਤੋੜ ਕੇ ਇਧਰ-ਉਧਰ ਭੱਜਣ ਲੱਗੇ। ਪੁਲਿਸ ਨੇ ਕਿਹਾ ਕਿ ਮੰਗਲਵਾਰ ਤੜਕੇ 1:30 ਵਜੇ ਘਾਟ 'ਤੇ ਭਾਰੀ ਭੀੜ ਸੀ, ਜਿਸ ਕਾਰਨ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।

ਫਿਲਹਾਲ ਸਥਿਤੀ ਕਾਬੂ ਵਿੱਚ ਹੈ ਅਤੇ ਘਾਟ 'ਤੇ ਕੋਈ ਵੀਆਈਪੀ ਪ੍ਰੋਟੋਕੋਲ ਨਹੀਂ ਸੀ। ਪੁਲਿਸ ਨੇ ਸਾਫ਼ ਕੀਤਾ ਕਿ ਉਹਨਾਂ ਨੇ ਗਰੀਨ ਕੋਰੀਡੋਰ ਬਣਾਇਆ ਸੀ ਤਾਂ ਜੋ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਸਕੇ।

ਅੱਜ ਸ਼ਾਮ ਤੱਕ 5 ਕਰੋੜ ਤੋਂ ਵੱਧ ਲੋਕਾਂ ਨੇ ਅੰਮ੍ਰਿਤ ਦਾ ਇਸ਼ਨਾਨ ਕੀਤਾ ਹੈ, ਅਤੇ 13 ਜਨਵਰੀ ਤੋਂ ਹੁਣ ਤੱਕ ਲਗਭਗ 25 ਕਰੋੜ ਲੋਕ ਮਹਾਕੁੰਭ ਵਿੱਚ ਸ਼ਾਮਲ ਹੋ ਚੁੱਕੇ ਹਨ।

Tags:    

Similar News