ਬਿਨਾਂ ਦਵਾਈ ਲਏ ਘੱਟ ਕਰੋ ਕੋਲੈਸਟ੍ਰੋਲ
ਇਹ 5 ਆਸਾਨ ਤਰੀਕਿਆਂ ਨਾਲ ਕਰੋ ਕੋਲੈਸਟ੍ਰੋਲ ਕੰਟਰੋਲ
ਕੋਲੈਸਟ੍ਰੋਲ ਵਧਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਲੋਕ ਇਸ ਨੂੰ ਘਟਾਉਣ ਲਈ ਸਟੈਟਿਨ ਵਾਲੀਆਂ ਦਵਾਈਆਂ ਲੈਂਦੇ ਹਨ, ਪਰ ਇਹ ਲੰਬੇ ਸਮੇਂ ਲਈ ਸਰੀਰ 'ਤੇ ਨੁਕਸਾਨਦਾਇਕ ਪ੍ਰਭਾਵ ਪਾ ਸਕਦੀਆਂ ਹਨ। ਮਾਹਿਰਾਂ ਅਨੁਸਾਰ, ਕੁਝ ਕੁਦਰਤੀ ਤਰੀਕਿਆਂ ਰਾਹੀਂ ਵੀ ਕੋਲੈਸਟ੍ਰੋਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਇਹ 5 ਆਸਾਨ ਤਰੀਕਿਆਂ ਨਾਲ ਕਰੋ ਕੋਲੈਸਟ੍ਰੋਲ ਕੰਟਰੋਲ
✅ 1. ਸਿਹਤਮੰਦ ਚਰਬੀ ਵਾਲੇ ਭੋਜਨ ਖਾਓ
ਆਪਣੀ ਖੁਰਾਕ ਵਿੱਚ ਅਖਰੋਟ, ਬਦਾਮ, ਮੱਛੀ, ਅਲਸੀ ਦੇ ਬੀਜ ਅਤੇ ਚੀਆ ਦੇ ਬੀਜ ਸ਼ਾਮਲ ਕਰੋ। ਇਹ "ਚੰਗੇ ਕੋਲੈਸਟ੍ਰੋਲ" (HDL) ਨੂੰ ਵਧਾਉਣ ਵਿੱਚ ਮਦਦ ਕਰਦੇ ਹਨ।
✅ 2. ਰੋਜ਼ਾਨਾ ਕਸਰਤ ਕਰੋ
ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਲਈ ਭਾਰੀ ਕਸਰਤ, ਸਾਈਕਲਿੰਗ, ਜਾਂ ਡਾਂਸ ਕਰੋ। ਮਾਹਿਰਾਂ ਦੇ ਅਨੁਸਾਰ, ਨਿਯਮਿਤ ਵਿਆਯਾਮ LDL (ਮਾੜਾ ਕੋਲੈਸਟ੍ਰੋਲ) ਨੂੰ ਘਟਾਉਂਦਾ ਹੈ।
✅ 3. ਫਾਈਬਰ ਦੀ ਮਾਤਰਾ ਵਧਾਓ, ਖੰਡ ਘਟਾਓ
ਓਟਸ, ਤਾਜ਼ੇ ਫਲ, ਸਬਜ਼ੀਆਂ, ਦਾਲਾਂ ਅਤੇ ਸਾਬਤ ਅਨਾਜ ਨੂੰ ਆਪਣੀ ਡਾਇਟ ਵਿੱਚ ਸ਼ਾਮਲ ਕਰੋ। ਇਹ ਬਦਿੱਕ ਕੋਲੈਸਟ੍ਰੋਲ ਨੂੰ ਕੰਟਰੋਲ ਕਰਦੇ ਹਨ। ਨਾਲ ਹੀ ਮਿੱਠੇ ਖਾਣੇ ਤੋਂ ਪਰਹੇਜ਼ ਕਰੋ।
✅ 4. ਸਿਗਰਟਨੋਸ਼ੀ ਤੋਂ ਬਚੋ
ਸਿਗਰਟ ਪੀਣ ਨਾਲ ਧਮਨੀਆਂ 'ਚ ਰੁਕਾਵਟ ਪੈਦਾ ਹੁੰਦੀ ਹੈ, ਜੋ ਦਿਲ ਦੀਆਂ ਬਿਮਾਰੀਆਂ ਨੂੰ ਵਧਾਉਂਦੀ ਹੈ। ਇਸ ਤੋਂ ਬਚਣ ਦੀ ਕੋਸ਼ਿਸ਼ ਕਰੋ।
✅ 5. ਯੋਗਾ ਅਤੇ ਧਿਆਨ ਕਰੋ
ਯੋਗਾ ਅਤੇ ਧਿਆਨ (Meditation) ਨੂੰ ਆਪਣੇ ਰੋਜ਼ਾਨਾ ਰੁਟੀਨ ਵਿੱਚ ਸ਼ਾਮਲ ਕਰੋ। ਇਹ ਤਣਾਅ ਨੂੰ ਘਟਾ ਕੇ ਕੋਲੈਸਟ੍ਰੋਲ ਲੈਵਲ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਮਦਦ ਕਰਦਾ ਹੈ।
👉 ਨੋਟ: ਇਹ ਜਾਣਕਾਰੀ ਸਿਰਫ਼ ਸਿੱਖਿਆਉਣ ਲਈ ਹੈ। ਕਿਸੇ ਵੀ ਤਰੀਕੇ ਨੂੰ ਅਪਣਾਉਣ ਤੋਂ ਪਹਿਲਾਂ, ਮਾਹਿਰ ਡਾਕਟਰ ਦੀ ਸਲਾਹ ਲੈਣਾ ਜ਼ਰੂਰੀ ਹੈ।
ਹੋਰ ਤਾਜ਼ਾ ਅੱਪਡੇਟ ਲਈ ਸਾਨੂੰ ਫਾਲੋ ਕਰੋ!