ਪੰਜਾਬ ਦੇ ਮੌਸਮ ਦਾ ਹਾਲ ਜਾਣੋ, ਪਵੇਗੀ ਬਾਰਸ਼

ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ 'ਚ 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ, ਪਰ ਇਹ ਆਮ ਤਾਪਮਾਨ ਨਾਲੋਂ 2.7 ਡਿਗਰੀ ਉੱਚਾ ਹੈ।;

Update: 2025-01-22 03:34 GMT

ਚੰਡੀਗੜ੍ਹ: ਪੰਜਾਬ 'ਚ ਵੈਸਟਰਨ ਡਿਸਟਰਬੈਂਸ ਦੇ ਚਲਦੇ ਮੌਸਮ ਵਿੱਚ ਤਬਦੀਲੀ ਆਉਣ ਦੀ ਉਮੀਦ ਹੈ। ਮੌਸਮ ਵਿਭਾਗ ਦੇ ਅਨੁਸਾਰ, ਅੱਜ (ਬੁੱਧਵਾਰ) 17 ਜ਼ਿਲ੍ਹਿਆਂ 'ਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਹ ਬਦਲਾਅ ਅਗਲੇ ਦੋ ਦਿਨਾਂ ਤੱਕ ਜਾਰੀ ਰਹਿ ਸਕਦਾ ਹੈ।

ਤਾਪਮਾਨ 'ਚ ਗਿਰਾਵਟ :

ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ 'ਚ 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ, ਪਰ ਇਹ ਆਮ ਤਾਪਮਾਨ ਨਾਲੋਂ 2.7 ਡਿਗਰੀ ਉੱਚਾ ਹੈ।

ਸਭ ਤੋਂ ਵੱਧ ਤਾਪਮਾਨ: ਪਠਾਨਕੋਟ (23.3°C)

ਸਭ ਤੋਂ ਘੱਟ ਤਾਪਮਾਨ: ਅਬੋਹਰ (6.2°C)

ਮੁੱਖ ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ:

ਅੰਮ੍ਰਿਤਸਰ – 8.0°C

ਲੁਧਿਆਣਾ – 10.0°C

ਪਟਿਆਲਾ – 9.1°C

ਮੋਹਾਲੀ – 10.8°C

ਬਠਿੰਡਾ – 6.4°C

ਮੀਂਹ ਪੈਣ ਦੀ ਸੰਭਾਵਨਾ ਵਾਲੇ ਜ਼ਿਲ੍ਹੇ

ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਪਟਿਆਲਾ, ਮੋਹਾਲੀ, ਫਤਿਹਗੜ੍ਹ ਸਾਹਿਬ, ਲੁਧਿਆਣਾ, ਰੂਪਨਗਰ, ਨਵਾਂਸ਼ਹਿਰ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ।

ਮੁੱਖ ਸ਼ਹਿਰਾਂ ਦਾ ਅੱਜ ਦਾ ਮੌਸਮ

ਅੰਮ੍ਰਿਤਸਰ:

ਅੰਸ਼ਕ ਤੌਰ 'ਤੇ ਬੱਦਲਵਾਈ

ਤਾਪਮਾਨ: 8°C ਤੋਂ 19°C

ਜਲੰਧਰ:

ਅੰਸ਼ਕ ਤੌਰ 'ਤੇ ਬੱਦਲਵਾਈ

ਤਾਪਮਾਨ: 8°C ਤੋਂ 20°C

ਲੁਧਿਆਣਾ:

ਹਲਕੀ ਬੱਦਲਵਾਈ

ਤਾਪਮਾਨ: 13°C ਤੋਂ 23°C

ਪਟਿਆਲਾ:

ਹਲਕੀ ਬੱਦਲਵਾਈ

ਤਾਪਮਾਨ: 12°C ਤੋਂ 24°C

ਮੋਹਾਲੀ:

ਹਲਕੀ ਬੱਦਲਵਾਈ

ਤਾਪਮਾਨ: 12°C ਤੋਂ 24°C

ਮੌਸਮ ਵਿਭਾਗ ਦੇ ਅਨੁਸਾਰ, ਅਜੇ ਧੁੰਦ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ : ਹਾਲਾਂਕਿ ਮੌਸਮ ਵਿਭਾਗ ਵੱਲੋਂ ਧੁੰਦ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਉਨ੍ਹਾਂ ਵਿੱਚ ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਪਟਿਆਲਾ, ਮੋਹਾਲੀ, ਫਤਿਹਗੜ੍ਹ ਸਾਹਿਬ, ਲੁਧਿਆਣਾ, ਰੂਪਨਗਰ, ਨਵਾਂਸ਼ਹਿਰ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਕਪੂਰਥਲਾ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਸ਼ਾਮਲ ਹਨ। ਉਂਜ ਪੰਜਾਬ ਵਿੱਚ ਰਾਤਾਂ ਅਜੇ ਵੀ ਠੰਢੀਆਂ ਹਨ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ ਵੀ ਲਗਾਤਾਰ ਡਿੱਗ ਰਿਹਾ ਹੈ। ਕੱਲ੍ਹ ਦੇ ਮੁਕਾਬਲੇ ਔਸਤ ਘੱਟੋ-ਘੱਟ ਤਾਪਮਾਨ ਵਿੱਚ 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਭ ਤੋਂ ਘੱਟ ਤਾਪਮਾਨ ਅਬੋਹਰ ਵਿੱਚ 6.2 ਡਿਗਰੀ ਦਰਜ ਕੀਤਾ ਗਿਆ ਹੈ।

ਸਾਰੇ ਜ਼ਿਲ੍ਹਿਆਂ ਦਾ ਰਾਤ ਦਾ ਤਾਪਮਾਨ ਛੇ ਡਿਗਰੀ ਤੋਂ ਦਸ ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਹੈ। ਹਰ ਪਾਸੇ ਤਾਪਮਾਨ ਡਿੱਗ ਗਿਆ ਹੈ। ਅੰਮ੍ਰਿਤਸਰ 'ਚ 8.0 ਡਿਗਰੀ, ਲੁਧਿਆਣਾ 'ਚ 10 ਡਿਗਰੀ, ਪਟਿਆਲਾ 'ਚ 9.1 ਡਿਗਰੀ, ਮੋਹਾਲੀ 'ਚ 10.8 ਡਿਗਰੀ ਅਤੇ ਬਠਿੰਡਾ 'ਚ 6.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

Tags:    

Similar News