ਭਾਰਤੀ ਮੂਲ ਦੀ Nisha Agarwal ਮੇਅਰ ਦੇ ਦਫਤਰ ਵਿੱਚ ਕਮਿਸ਼ਨਰ ਨਿਯੁਕਤ

By :  Gill
Update: 2026-02-17 05:01 GMT



ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਮੇਅਰ ਜ਼ੋਹਰਨ ਮਮਦਾਨੀ ਨੇ ਨਿਊ ਯਾਰਕ ਦੀਆਂ ਪ੍ਰਮੁੱਖ ਏਜੰਸੀਆਂ ਵਿੱਚ ਸੇਵਾਵਾਂ ਵਿੱਚ ਸੁਧਾਰ ਦੀ ਕੋਸ਼ਿਸ਼ ਵਜੋਂ ਕਈ ਨਿਯੁਕਤੀਆਂ ਕਰਨ ਦਾ ਐਲਾਨ ਕੀਤਾ ਹੈ ਜਿਨਾਂ ਵਿੱਚ ਇਕ ਅਹਿਮ ਨਿਯੁਕਤੀ ਭਾਰਤੀ ਮੂਲ ਦੀ ਨਿਸ਼ਾ ਅਗਰਵਾਲ ਦੀ ਹੋਈ ਹੈ। ਨਿਸ਼ਾ ਅਗਰਵਾਲ ਨੂੰ ਅੰਗਹੀਣਾਂ ਲਈ ਮੇਅਰ ਦੇ ਦਫਤਰ ਦੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਮੇਅਰ ਨੇ ਕਿਹਾ ਹੈ ਕਿ ਅਗਰਵਾਲ ਦਾ ਤਜ਼ਰਬਾ ਹਾਊਸਿੰਗ, ਸਿਹਤ ਸੰਭਾਲ, ਸਿੱਖਿਆ ਤੇ ਹੋਰ ਜਰੂਰੀ ਸੇਵਾਵਾਂ ਲੋਕਾਂ ਤੱਕ ਪਹੁੰਚਾਉਣ ਦੇ ਕੰਮ ਆਵੇਗਾ। ਅਗਰਵਾਲ ਪਾਲਸੀ ਐਂਡ ਕਮਿਊਨੀਕੇਸ਼ਨਜ ਦੇ ਡਾਇਰੈਕਟਰ ਸਮੇਤ ਹੋਰ ਕਈ ਅਹਿਮ ਅਹੁੱਦਿਆਂ 'ਤੇ ਕੰਮ ਕਰ ਚੁੱਕੀ ਹੈ। ਉਸ ਨੇ ਮੇਅਰ ਦੇ ਦਫਤਰ ਵਿੱਚ ਪ੍ਰਵਾਸੀ ਮਾਮਲਿਆਂ 'ਤੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਹਨ।

Tags:    

Similar News