Hip-hop music ਦੇ ਪ੍ਰਮੁੱਖ ਆਗੂ ਆਫ਼ਰੀਕਾ Bambaataa ਦਾ 68 ਸਾਲ ਦੀ ਉਮਰ ਵਿੱਚ ਦੇਹਾਂਤ

By :  Gill
Update: 2026-04-10 14:02 GMT

ਵੈਨਕੂਵਰ, 10 ਅਪ੍ਰੈਲ (ਮਲਕੀਤ ਸਿੰਘ) – ਹਿਪ-ਹਾਪ ਸੰਗੀਤ ਦੇ ਪ੍ਰਮੁੱਖ ਆਗੂ ਆਫ਼ਰੀਕਾ ਬੰਬਾਟਾ ਦਾ 68 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।

ਬੰਬਾਟਾ ਦੀ ਮੌਤ ਅਮਰੀਕਾ ਦੇ ਪੈਨਸਿਲਵੇਨੀਆ ਰਾਜ ਵਿੱਚ ਪ੍ਰੋਸਟੇਟ ਕੈਂਸਰ ਕਾਰਨ ਹੋਈ। ਉਹ ਹਿਪ-ਹਾਪ ਸੱਭਿਆਚਾਰ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਲਾਕਾਰਾਂ ਵਿੱਚੋਂ ਇੱਕ ਮੰਨੇ ਜਾਂਦੇ ਸਨ।

ਉਨ੍ਹਾਂ ਨੇ ਆਪਣੇ ਕੈਰੀਅਰ ਦੌਰਾਨ ਸੰਗੀਤ ਰਾਹੀਂ ਇੱਕ ਨਵੀਂ ਪਛਾਣ ਬਣਾਈ ਅਤੇ ਹਿਪ-ਹਾਪ ਨੂੰ ਵਿਸ਼ਵ ਪੱਧਰ ‘ਤੇ ਮਸ਼ਹੂਰ ਕਰਨ ਵਿੱਚ ਯੋਗਦਾਨ ਦਿੱਤਾ।

ਹਾਲਾਂਕਿ ਉਨ੍ਹਾਂ ਦੇ ਜੀਵਨ ਦੇ ਆਖ਼ਰੀ ਦਹਾਕੇ ਦੌਰਾਨ ਉਨ੍ਹਾਂ ‘ਤੇ ਕਈ ਪੁਰਸ਼ਾਂ ਵੱਲੋਂ ਬੱਚਿਆਂ ਨਾਲ ਯੌਨ ਸ਼ੋਸ਼ਣ ਦੇ ਗੰਭੀਰ ਦੋਸ਼ ਵੀ ਲਗਾਏ ਗਏ ਸਨ, ਜਿਸ ਕਾਰਨ ਉਹ ਵਿਵਾਦਾਂ ਵਿੱਚ ਰਹੇ।

ਉਨ੍ਹਾਂ ਦੇ ਦੇਹਾਂਤ ਨਾਲ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

Tags:    

Similar News