ਭਾਰਤੀ- ਅਮਰੀਕੀ ਸੁਹਾਸ ਸੁਬਰਾਮਨੀਅਮ ਨੇ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ

ਸੁਬਰਾਮਨੀਅਮ ਵਰਜੀਨੀਆ ਦੇ 10 ਵੇਂ ਡਿਸਟ੍ਰਿਕਟ ਤੋਂ ਚੋਣ ਜਿੱਤੇ ਹਨ। ਉਹ ਪਹਿਲੇ ਭਾਰਤੀ-ਅਮਰੀਕੀ ਤੇ ਦੱਖਣ ਏਸ਼ੀਆਈ ਹਨ ਜਿਸ ਨੇ ਵਰਜੀਨੀਆ ਤੋਂ ਚੋਣ ਜਿੱਤ ਕੇ ਇਤਿਹਾਸ ਰਚਿਆ ਹੈ।

By :  Gill
Update: 2025-01-08 12:23 GMT

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਭਾਰਤੀ ਅਮਰੀਕੀ ਸੁਹਾਸ ਸੁਬਰਾਮਨੀਅਮ ਜੋ ਨਵੰਬਰ 2024 ਵਿਚ ਹੋਈਆਂ ਚੋਣਾਂ ਦੌਰਾਨ ਅਮਰੀਕੀ ਪ੍ਰਤੀਨਿੱਧ ਸਦਨ ਲਈ ਚੁਣੇ ਗਏ ਸਨ, ਨੇ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ਇਸ ਮੌਕੇ ਉਨਾਂ ਦੀ ਮਾਂ ਵੀ ਹਾਜਰ ਸੀ ਜੋ ਸਹੁੰ ਚੁੱਕ ਸਮਾਗਮ ਵਿਚ ਸ਼ਾਮਿਲ ਹੋਣ ਲਈ ਵਿਸ਼ੇਸ਼ ਤੌਰ 'ਤੇ ਭਾਰਤ ਤੋਂ ਅਮਰੀਕਾ ਗਈ ਸੀ। ਸੁਬਰਾਮਨੀਅਮ ਨੇ ਭਗਵਤ ਗੀਤਾ ਉਪਰ ਹੱਥ ਰੱਖ ਕੇ ਕਾਂਗਰਸ ਮੈਂਬਰ ਵਜੋਂ ਸਹੁੰ ਚੁੱਕੀ।

ਸੁਬਰਾਮਨੀਅਮ ਵਰਜੀਨੀਆ ਦੇ 10 ਵੇਂ ਡਿਸਟ੍ਰਿਕਟ ਤੋਂ ਚੋਣ ਜਿੱਤੇ ਹਨ। ਉਹ ਪਹਿਲੇ ਭਾਰਤੀ-ਅਮਰੀਕੀ ਤੇ ਦੱਖਣ ਏਸ਼ੀਆਈ ਹਨ ਜਿਸ ਨੇ ਵਰਜੀਨੀਆ ਤੋਂ ਚੋਣ ਜਿੱਤ ਕੇ ਇਤਿਹਾਸ ਰਚਿਆ ਹੈ। ਇਸ ਤੋਂ ਪਹਿਲਾਂ ਸੁਬਰਾਮਨੀਅਮ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਨੀਤੀ ਸਲਾਹਕਾਰ ਵਜੋਂ ਕੰਮ ਕਰ ਚੁੱਕੇ ਹਨ। 2019 ਵਿਚ ਉਹ ਵਰਜੀਨੀਆ ਜਨਰਲ ਅਸੰਬਲੀ ਲਈ ਚੁਣੇ ਗਏ ਸਨ। ਉਨਾਂ ਨੇ ਗੰਨ ਹਿੰਸਾ ਨੂੰ ਰੋਕਣ ਤੇ ਵਿਦਿਆਰਥੀਆਂ ਲਈ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣ ਵਿਚ ਵਰਣਨਯੋਗ ਹਿੱਸਾ ਪਾਇਆ।

Tags:    

Similar News