ਭਾਰਤ ਹੁਣ ਨਹੀਂ ਖ਼ਰੀਦੇਗਾ ਰੂਸ ਤੋਂ ਤੇਲ, ਟਰੰਪ ਨੇ ਕੀਤਾ ਦਾਅਵਾ ਕਿਹਾ ਮੋਦੀ ਨੇ ਦਿੱਤਾ ਭਰੋਸਾ

ਆਏ ਦਿਨ ਅਮਰੀਕੀ ਰਾਸ਼ਠਰਪਤੀ ਡੋਨਲਡ ਟਰੰਪ ਕੋਈ ਨਾਂ ਕੋਈ ਭਾਰਤ ਨੂੰ ਲੈ ਕਿ ਗੱਲ ਕਰਦੇ ਰਹਿੰਦੇ ਹਨ। ਹੁਣ ਰਾਸ਼ਟਰਪਤੀ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਹੁਣ ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ।

Update: 2025-10-16 06:16 GMT

ਦਿੱਲੀ (ਗੁਰਪਿਆਰ ਸਿੰਘ) : ਆਏ ਦਿਨ ਅਮਰੀਕੀ ਰਾਸ਼ਠਰਪਤੀ ਡੋਨਲਡ ਟਰੰਪ ਕੋਈ ਨਾਂ ਕੋਈ ਭਾਰਤ ਨੂੰ ਲੈ ਕਿ ਗੱਲ ਕਰਦੇ ਰਹਿੰਦੇ ਹਨ। ਹੁਣ ਰਾਸ਼ਟਰਪਤੀ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਹੁਣ ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ।



ਟਰੰਪ ਨੇ ਇਸ ਭਰੋਸੇ ਨੂੰ ਮਾਸਕੋ ਉੱਤੇ ਦਬਾਅ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਵੱਜੋਂ ਵੱਡੀ ਪੇਸ਼ਕਦਮੀ ਦੱਸਿਆ ਹੈ। ਟਰੰਪ ਨੇ ਓਵਲ ਦਫ਼ਤਰ ਵਿਚ ਐੱਫਬੀਆਈ ਡਾਇਰੈਕਟਰ ਕਾਸ਼ ਪਟੇਲ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਇਹ ਟਿੱਪਣੀ ਕੀਤੀ। ਦੋਵਾਂ ਨੇ ਹਿੰਸਕ ਅਪਰਾਧਾਂ ਨੂੰ ਨੱਥ ਪਾਉਣ ਲਈ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਉੱਤੇ ਚਾਨਣਾ ਪਾਇਆ।


ਜਦੋਂ ਇੱਕ ਖ਼ਬਰ ਏਜੰਸੀ ਨੇ ਜਦੋਂ ਟਰੰਪ ਨੂੰ ਪੁੱਛਿਆ ਕਿ ਕੀ ਉਹ ਭਾਰਤ ਨੂੰ ਇੱਕ ਭਰੋਸੇਮੰਦ ਸਾਥੀ ਮੰਨਦੇ ਹਨ ਤਾਂ ਉਨ੍ਹਾਂ ਕਿਹਾ ਕਿ ਭਾਰਤ ਨਾਲ ਸਾਡੇ ਵਧੀਆ ਸਬੰਧ ਹਨ ਅਤੇ ਨਰਿੰਦਰ ਮੋਦੀ ਮੇਰੇ ਚੰਗੇ ਦੋਸਤ ਹਨ। ਮੈਂ ਨਾਖੁਸ਼ ਸੀ ਕਿ ਭਾਰਤ ਰੂਸ ਤੋਂ ਤੇਲ ਖਰੀਦ ਰਿਹਾ ਸੀ। ਅਤੇ ਉਸ ਨੇ ਅੱਜ ਮੈਨੂੰ ਭਰੋਸਾ ਦਿੱਤਾ ਕਿ ਉਹ ਰੂਸ ਤੋਂ ਤੇਲ ਨਹੀਂ ਖਰੀਦਣਗੇ। ਇਹ ਇੱਕ ਵੱਡਾ ਕਦਮ ਹੈ।


ਟਰੰਪ ਨੇ ਕਿਹਾ ਕਿ ਹੁਣ ਸਾਨੂੰ ਚੀਨ ਤੋਂ ਵੀ ਇਹੀ ਕੰਮ ਕਰਵਾਉਣਾ ਪਵੇਗਾ। ਪਰ ਰੂਸ ਨਾਲ ਭਾਰਤ ਦੇ ਸਬੰਧ ਬਹੁਤ ਚੰਗੇ ਹਨ ਅਤੇ ਦੇਖਣਾ ਇਹ ਹੋਵੇਗਾ ਕਿ ਭਵਿੱਖ ਵਿੱਚ ਰੂਸ ਨਾਲ ਭਾਰਤ ਦੇ ਸਬੰਧ ਤਾਂ ਨਹੀਂ ਖ਼ਰਾਬ ਹੋਣਗੇ। ਯੂਕਰੇਨ ਅਤੇ ਰਸੀਆ ਦੇ ਯੁੱਧ ਦੌਰਾਨ ਭਾਰਤ ਨੇ ਸਸਤੇ ਰੇਟਾਂ ਵਿੱਚ ਰੂਸ ਤੋਂ ਭਾਰੀ ਮਾਤਰਾ ਵਿੱਚ ਤੇਲ ਦੀ ਖ਼ਰੀਦ ਕੀਤੀ ਸੀ। ਜਿਸ ਨਾਲ ਭਾਰਤ ਨੇ ਇਸ ਤੇਲ ਨੂੰ ਸੋਧ ਕਿ ਯੂਰਪ ਸਮੇਤ ਕਈ ਦੇਸ਼ਾਂ ਨੂੰ ਇਸ ਤੇਲ ਦਾ ਨਿਰਯਾਤ ਕੀਤਾ ਸੀ ਅਤੇ ਭਾਰਤ ਨੇ ਵੱਡਾ ਮੁਨਾਫ਼ਾ ਕਮਾਇਆ ਸੀ।


ਪਰ ਟਰੰਪ ਦੇ ਇਸ ਦਾਅਵੇ ਨਾਲ ਰੂਸ ਅਤੇ ਭਾਰਤ ਦੇ ਸਬੰਧਾਂ ਵਿੱਚ ਗਿਰਾਵਟ ਆ ਸਕਦੀ ਹੈ। ਕਿਉਂਕਿ ਭਾਰਤ ਅਤੇ ਰੂਸ ਦੇ ਰਿਵਾਇਤੀ ਸਬੰਧ ਹਨ ਅਤੇ ਕਈ ਸਾਲਾਂ ਤੋਂ ਇੱਕ ਦੂਜੇ ਦਾ ਅੰਤਰਰਾਸ਼ਟਰੀ ਪੱਧਰ ਤੇ ਸਾਥ ਦਿੰਦੇ ਆਏ ਹਨ।

Tags:    

Similar News