ਬਰੈਂਪਟਨ ਵਾਸੀਆਂ ਲਈ ਖੁਸ਼ਖਬਰੀ, ਨਵੀਂ ਲਾਈਬ੍ਰੇਰੀ ਦਾ ਕੀਤਾ ਐਲਾਨ

Update: 2025-02-10 20:52 GMT

ਬਰੈਂਪਟਨ 'ਚ ਸੋਮਵਾਰ ਸਵੇਰੇ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ, ਰੀਜਨਲ ਕੌਂਸਲਰ ਅਤੇ ਕੌਂਸਲ ਲਾਇਬ੍ਰੇਰੀ ਬੋਰਡ ਦੇ ਮੈਂਬਰ ਪਾਲ ਵਿਸੇਂਟੇ ਅਤੇ ਨਵਜੀਤ ਕੌਰ ਬਰਾੜ, ਸਿਟੀ ਕੌਂਸਲਰ ਰੌਡ ਪਾਵਰ ਅਤੇ ਬਰੈਂਪਟਨ ਲਾਇਬ੍ਰੇਰੀ ਬੋਰਡ ਦੇ ਚੇਅਰ ਨਿਕੋਲ ਰਸਲ ਵੱਲੋਂ ਇੱਕ ਨਵੀਂ ਲਾਇਬ੍ਰੇਰੀ ਸ਼ਾਖਾ ਦਾ ਐਲਾਨ ਕੀਤਾ ਗਿਆ। ਨਵੀਂ ਲਾਈਬ੍ਰੇਰੀ ਸ਼ਾਖਾ 150 ਹਾਉਡਨ ਬੁਲੇਵਾਡ, ਬਰੈਂਪਟਨ, ਵਿਖੇ ਸਥਿਤ ਹੋਵੇਗੀ, ਜੋ ਕਿ ਸਕੂਲ ਦੇ ਬਿਲਕੁੱਲ ਨਜ਼ਦੀਕ ਹੈ। ਇਹ ਖੇਤਰ ਸਕੂਲ ਦੇ ਨੇੜੇ ਹੈ, ਇਸੀ ਕਾਰਨ ਹੀ ਇਸ ਨੂੰ ਚੁਣਿਆ ਗਿਆ ਹੈ। ਮੇਅਰ ਪੈਟਰਿਕ ਬਰਾਊਨ ਨੇ ਦੱਸਿਆ ਕਿ ਬਜਟ 2025 'ਚ ਇਸ ਲਾਈਬ੍ਰੇਰੀ ਨੂੰ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਬਰੈਂਪਟਨ ਵਾਸੀਆਂ ਨੂੰ ਇੱਕ ਹੋਰ ਲਾਈਬ੍ਰੇਰੀ ਦੀ ਬਹੁਤ ਲੋੜ ਹੈ। ਇਸ ਲਾਈਬ੍ਰੇਰੀ ਦਾ ਨਿਰਮਾਣ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਸਿਟੀ ਕਾਊਂਸਲਰ ਰੋਡ ਪਾਵਰ ਨੇ ਦੱਸਿਆ ਕਿ ਬਰੈਂਪਟਨ ਵਾਸੀਆਂ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਰੈਂਪਟਨ 'ਚ ਕੋਈ ਵੀ ਮੈਡੀਕਲ ਸਕੂਲ ਵੀ ਨਹੀਂ ਸੀ ਪਰ ਹੁਣ ਉਹ ਵੀ ਬਣ ਗਿਆ ਹੈ, ਇਸੇ ਤਰ੍ਹਾਂ ਹੀ ਇਸ ਖੇਤਰ ਦੇ ਲੋਕਾਂ ਨੂੰ ਲਾਈਬ੍ਰੇਰੀ ਦੀ ਲੋੜ ਸੀ, ਜਿਸ ਕਾਰਨ ਇਸ ਜਗ੍ਹਾ 'ਤੇ ਲਾਈਬ੍ਰੇਰੀ ਬਣਾਈ ਜਾ ਰਹੀ ਹੈ।

Tags:    

Similar News