ਸ਼ੰਭੂ ਬਾਰਡਰ ਬੰਦ ਹੋਣ ਕਾਰਨ ਪਿੰਡਾਂ 'ਚੋਂ ਲੰਘਣ 'ਤੇ ਦੇਣਾ ਪੈ ਰਿਹੈ ਹਰਜਾਨਾ

Update: 2024-09-26 11:33 GMT

ਅੰਬਾਲਾ : ਪੰਜਾਬ ਦੇ ਸ਼ੰਭੂ ਬਾਰਡਰ ਨੇੜੇ ਇੱਕ ਪਿੰਡ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਕੁਝ ਲੋਕ ਜ਼ਮੀਨ ਅਤੇ ਸੜਕ 'ਤੇ ਮਿੱਟੀ ਪਾਉਣ ਦੇ ਨਾਂ 'ਤੇ ਰਾਹਗੀਰਾਂ ਤੋਂ ਪ੍ਰਤੀ ਵਾਹਨ 100 ਰੁਪਏ ਲੈ ਰਹੇ ਹਨ। ਕਾਰ ਚਾਲਕ ਨੇ ਲੋਕਾਂ ਤੋਂ ਨਾਜਾਇਜ਼ ਵਸੂਲੀ ਕਰਨ ਦੀ ਵੀਡੀਓ ਬਣਾ ਲਈ। ਬਾਰਡਰ ਬੰਦ ਹੋਣ ਕਾਰਨ ਕਾਰ ਚਾਲਕ ਇੱਕ ਪੇਂਡੂ ਖੇਤਰ ਵਿੱਚੋਂ ਲੰਘਿਆ ਤਾਂ ਕੁਝ ਵਿਅਕਤੀਆਂ ਨੇ ਉਸ ਦੀ ਕਾਰ ਨੂੰ ਰੋਕ ਲਿਆ।

ਵੀਡੀਓ 'ਚ ਉਹ ਸਪੱਸ਼ਟ ਤੌਰ 'ਤੇ ਉਸ ਨੂੰ ਜ਼ਮੀਨ ਅਤੇ ਸੜਕ 'ਤੇ ਮਿੱਟੀ ਪਾਉਣ ਲਈ 100 ਰੁਪਏ ਮੰਗਦੇ ਹਨ। ਇਹ ਪਤਾ ਨਹੀਂ ਲੱਗ ਸਕਿਆ ਕਿ ਪੈਸੇ ਮੰਗਣ ਵਾਲੇ ਲੋਕ ਕੌਣ ਸਨ। ਜਾਣਕਾਰੀ ਹੈ ਕਿ ਸ਼ੰਭੂ ਬਾਰਡਰ ਨੇੜੇ ਲੋਕਾਂ ਨੇ ਆਪਣੇ ਪੱਧਰ 'ਤੇ ਨਾਕਾ ਲਗਾ ਕੇ ਲੋਕਾਂ ਤੋਂ ਪੈਸੇ ਵਸੂਲਣੇ ਸ਼ੁਰੂ ਕਰ ਦਿੱਤੇ ਹਨ।

ਵੀਡੀਓ 'ਚ ਕਾਰ ਚਾਲਕ ਅਤੇ ਪੈਸੇ ਮੰਗਣ ਵਾਲਿਆਂ 'ਚ ਕਾਫੀ ਬਹਿਸ ਹੋਈ। ਜਿਸ ਤੋਂ ਬਾਅਦ ਕਾਰ ਚਾਲਕ ਆਪਣੀ ਕਾਰ ਵਾਪਸ ਲੈ ਗਿਆ। ਵੀਡੀਓ ਵਿੱਚ ਕਾਰ ਚਾਲਕ ਨੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਕਿਸਾਨਾਂ ਨੇ ਇੱਕ ਪਾਸੇ ਧਰਨਾ ਦੇ ਕੇ ਸੜਕ ਜਾਮ ਕਰ ਦਿੱਤੀ ਹੈ ਪਰ ਜਦੋਂ ਆਮ ਲੋਕ ਪੇਂਡੂ ਖੇਤਰ ਵਿੱਚੋਂ ਲੰਘਦੇ ਹਨ ਤਾਂ ਉਸ ਇਲਾਕੇ ਦੇ ਲੋਕ ਰਾਹਗੀਰਾਂ ਤੋਂ ਲੰਘਣ ਬਦਲੇ ਪੈਸੇ ਮੰਗ ਰਹੇ ਹਨ। ਵੀਡੀਓ ਵਿੱਚ ਕਾਰ ਚਾਲਕ ਨੇ ਕਿਹਾ- ਪੰਜਾਬ ਸਰਕਾਰ ਦੇ ਲੋਕ ਕਦੇ ਕਿਸੇ ਤੋਂ ਪੈਸੇ ਨਹੀਂ ਮੰਗਦੇ ਸਗੋਂ ਸੇਵਾ ਕਰਦੇ ਹਨ। 

Tags:    

Similar News