ਕਾਂਗਰਸ ਨੇ ਦਿੱਲੀ 'ਚ ਵਜਾਇਆ ਚੋਣ ਬਿਗਲ, ਕੇਜਰੀਵਾਲ 'ਤੇ ਲਾਇਆ ਨਿਸ਼ਾਨਾ

Update: 2024-10-28 09:31 GMT

ਦਿੱਲੀ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਦਿੱਲੀ ਕਾਂਗਰਸ ਨੇ ਚੋਣ ਬਿਗਲ ਵਜਾ ਦਿੱਤਾ ਹੈ। ਕਾਂਗਰਸ ਦਿੱਲੀ 'ਚ ਦਿੱਲੀ ਨਿਆਏ ਯਾਤਰਾ ਕੱਢੇਗੀ। ਇਸ ਮੌਕੇ ਸੂਬਾ ਕਾਂਗਰਸ ਨੇ ਵੀ ਵੀਡੀਓ ਦਿਖਾ ਕੇ ਕੇਜਰੀਵਾਲ ਅਤੇ ਦਿੱਲੀ ਸਰਕਾਰ 'ਤੇ ਜ਼ੋਰਦਾਰ ਨਿਸ਼ਾਨਾ ਸਾਧਿਆ।

ਉਨ੍ਹਾਂ ਮੁਫਤ ਬਿਜਲੀ ਅਤੇ ਪਾਣੀ ਯੋਜਨਾ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਦਿੱਲੀ ਦੇ ਲੋਕਾਂ ਨਾਲ ਧੋਖਾ ਹੋਇਆ ਹੈ। ਨਾ ਤਾਂ ਪ੍ਰਦੂਸ਼ਣ ਦੂਰ ਕੀਤਾ ਗਿਆ ਅਤੇ ਨਾ ਹੀ ਸ਼ੁੱਧ ਹਵਾ ਜਾਂ ਪਾਣੀ ਮੁਹੱਈਆ ਕਰਵਾਇਆ ਗਿਆ। ਆਮ ਆਦਮੀ ਪਾਰਟੀ ਨੂੰ ਕਿਹਾ, ਜਿਹੜੀ ਪਾਰਟੀ ਦੇਸ਼ ਦੀ ਰਾਜਧਾਨੀ ਨੂੰ ਗੈਸ ਚੈਂਬਰ ਬਣਾਉਣ ਦਾ ਕੰਮ ਕਰ ਰਹੀ ਹੈ ਉਸ ਨੂੰ ਲੋਕ ਕਿਵੇਂ ਪਸੰਦ ਕਰ ਸਕਦੇ ਹਨ।।

Tags:    

Similar News