ਕੈਨੇਡਾ: ਲੁੱਟ-ਖੋਹ ਕਰਨ ਆਏ 4 ਲੁਟੇਰਿਆਂ ਨੇ ਨੌਜਵਾਨ ਨੂੰ ਮਾਰੀਆਂ ਗੋਲੀਆਂ

ਨਾਜ਼ੁੱਕ ਹਾਲਤ 'ਚ ਨੌਜਵਾਨ ਨੂੰ ਲਿਜਾਇਆ ਗਿਆ ਹਸਪਤਾਲ, ਜੇਰੇ ਇਲਾਜ, ਲੁਟੇਰੇ ਕਾਰ ਛੱਡ ਕੇ ਮੌਕੇ ਤੋਂ ਹੋਏ ਫਰਾਰ, ਪੁਲਿਸ ਵੱਲੋਂ ਤਫਤੀਸ਼ ਜਾਰੀ

Update: 2025-12-04 19:25 GMT

ਕੈਨੇਡਾ ਵਿੱਚ ਅਪਰਾਧ ਇੰਨਾ ਵੱਧ ਚੁੱਕਿਆ ਹੈ ਕਿ ਦਿਨ ਦਿਹਾੜੇ ਹੀ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਹਨ। ਮਿਸੀਸਾਗਾ ਵਿੱਚ ਵੀਰਵਾਰ ਸਵੇਰ ਨੂੰ ਹੋਈ ਇਸ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਭੇਜਣ ਤੋਂ ਬਾਅਦ ਪੀਲ ਰੀਜਨਲ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਨੂੰ ਸਵੇਰੇ 11:01 ਵਜੇ ਡੈਰੀ ਰੋਡ ਅਤੇ ਕਾਰਡਿਫ ਬੁਲੇਵਾਰਡ ਦੇ ਨੇੜੇ ਗੋਲੀਬਾਰੀ ਦੀਆਂ ਕਾਲਾਂ ਆਈਆਂ। ਜਦੋਂ ਅਧਿਕਾਰੀ ਪਹੁੰਚੇ, ਤਾਂ ਉਨ੍ਹਾਂ ਨੂੰ ਇੱਕ ਵਿਅਕਤੀ ਗੰਭੀਰ ਜ਼ਖਮੀ ਮਿਲਿਆ। ਉਸਨੂੰ ਨੇੜਲੇ ਟਰਾਮਾ ਸੈਂਟਰ ਲਿਜਾਇਆ ਗਿਆ। ਹਮਦਰਦ ਮੀਡੀਆ ਗਰੁੱਪ ਦੀ ਟੀਮ ਮੌਕੇ 'ਤੇ ਪਹੁੰਚੀ ਤਾਂ ਚਸ਼ਮਦੀਦ ਗਵਾਹ ਨੇ ਦੱਸਿਆ ਕਿ 4 ਲੁਟੇਰੇ ਸਨ ਜਿੰਨ੍ਹਾਂ ਵੱਲੋਂ ਇੱਕ ਨੌਜਵਾਨ ਤੋਂ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਗਈ ਪਰ ਨੌਜਵਾਨ ਨੇ ਬੈਗ ਨਹੀਂ ਛੱਡਿਆ ਤਾਂ ਉਸ ਉੱਪਰ ਹਥਿਆਰ ਨਾਲ ਹਮਲਾ ਕੀਤਾ ਗਿਆ ਅਤੇ ਫਿਰ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ। ਸ਼ੱਕੀ ਲੁਟੇਰੇ ਆਪਣੀ ਕਾਰ ਮੌਕੇ 'ਤੇ ਛੱਡ ਕੇ ਹੀ ਫਰਾਰ ਹੋ ਗਏ। ਪੁਲਿਸ ਮੌਕੇ 'ਤੇ ਜਦੋਂ ਪਹੁੰਚੀ ਤਾਂ ਤੁਰੰਤ ਨੌਜਵਾਨ ਨੂੰ ਹਮਪਤਾਲ ਲਿਜਾਇਆ ਗਿਆ ਅਤੇ ਸ਼ੱਕੀਆਂ ਦੀ ਕਾਰ ਨੂੰ ਜ਼ਬਤ ਕਰ ਲਿਆ ਗਿਆ। ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ।

Tags:    

Similar News