ਪ੍ਰਭ ਆਸਰਾ ਸੰਸਥਾ ਵੱਲੋਂ ਬੀਤੇ ਦਿਨੀਂ ਬਰੈਂਪਟਨ ਦੇ ਸਪਰੈਂਜ਼ਾ ਬੈਨਕੂਟ ਹਾਲ ਵਿੱਚ ਇੱਕ ਈਵੈਂਟ ਕਰਵਾਇਆ। ਪ੍ਰਭ ਆਸਰਾ ਅਵੇਅਰਨੈਸ ਈਵੈਂਟ ਵਿੱਚ ਸੰਸਥਾ ਦੇ ਕਰਤਾ ਧਰਤਾ ਸਰਦਾਰ ਸ਼ਮਸ਼ੇਰ ਸਿੰਘ ਖੁਦ ਪਹੁੰਚੇ ਅਤੇ ਆਮ ਲੋਕਾਂ ਨਾਲ ਗੱਲਾਬਾਤਾਂ ਕੀਤੀਆਂ ਗਈਆਂ। ਇਸ ਮੌਕੇ 'ਤੇ ਸ਼ਮਸ਼ੇਰ ਸਿੰਘ ਜੀ ਵੱਲੋਂ ਸਭ ਤੋਂ ਪਹਿਲਾਂ ਐੱਨਆਰਆਈਜ਼ ਦਾ ਧੰਨਵਾਦ ਕੀਤਾ ਗਿਆ, ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਦੋਂ ਵੀ ਆਫਤਾ ਆਉਂਦੀ ਹੈ ਤਾਂ ਐੱਨਆਰਆਈਜ਼ ਵੱਧ-ਚੜ੍ਹ ਕੇ ਮਦਦ ਕਰਦੇ ਹਨ। ਪ੍ਰਭ ਆਸਰਾ ਵੱਲੋਂ ਪੰਜਾਬ ਵਿੱਚ ਕਾਫੀ ਸਾਰੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ, ਹਰ ਲੋੜਵੰਦ ਦੀ ਮਦਦ ਕੀਤੀ ਜਾਂਦੀ ਹੈ। ਬਰੈਂਪਟਨ ਵਿੱਚ ਹੋਏ ਇਸ ਸਮਾਗਮ ਦੌਰਾਨ ਵੀ ਲੋਕਾਂ ਵੱਲੋਂ ਦਾਨ ਕੀਤਾ ਗਿਆ। ਜਿਵੇਂ ਕਿ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਚੱਲ ਰਹੇ ਲੋਕਾਂ ਦੀ ਮਦਦ ਲਈ ਫੰਡ ਇਕੱਠੇ ਕੀਤੇ ਗਏ। ਇਸ ਮੌਕੇ 'ਤੇ ਸਾਰੇ ਪ੍ਰਬੰਧ ਬਹੁਤ ਵਧੀਆ ਕੀਤੇ ਗਏ ਸਨ। ਸਮਾਗਮ ਵਿੱਚ ਪਹੁੰਚੇ ਹੋਏ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਹੀ ਚੰਗਾ ਲੱਗ ਰਿਹਾ ਇਸ ਈਵੈਂਟ 'ਚ ਪਹੁੰਚ ਕੇ ਅਤੇ ਉਨ੍ਹਾਂ ਕਿਹਾ ਕਿ ਹੋਰ ਲੋਕਾਂ ਨੂੰ ਵੱਧ ਚੜ੍ਹ ਕੇ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਮੁੜ ਤੋਂ ਖੜ੍ਹਾ ਹੋ ਸਕੇ। ਨਾਲ ਹੀ ਲੋਕਾਂ ਨੇ ਕਿਹਾ ਕਿ ਬਾਹਰ ਨਿਕਲ ਕੇ ਹੀ ਪਤਾ ਲੱਗਦਾ ਹੈ ਕਿ ਪ੍ਰਭ ਆਸਰਾ ਸੰਸਥਾ ਕਿੰਨੇ ਚੰਗੇ ਅਤੇ ਨੇਕ ਕੰੰਮ ਕਰ ਰਹੀ ਹੈ।