ਅਰਸ਼ਦੀਪ ਸਿੰਘ ਨੇ T20I ਕ੍ਰਿਕਟ ਵਿੱਚ ਰਚਿਆ ਇਤਿਹਾਸ
ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਦੇ ਰਿਕਾਰਡ ਤੋੜੇ
ਨਵੀਂ ਦਿੱਲੀ : ਟੀਮ ਇੰਡੀਆ ਨੂੰ ਸੈਂਚੁਰੀਅਨ, 13 ਨਵੰਬਰ ਬੁੱਧਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਸ਼ਾਨਦਾਰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਇਤਿਹਾਸ ਰਚ ਦਿੱਤਾ ਹੈ। ਇਸ ਨਾਲ ਉਸ ਨੇ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਨੂੰ ਪਿੱਛੇ ਛੱਡਦੇ ਹੋਏ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ। ਅਰਸ਼ਦੀਪ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਿਕਟਾਂ ਲੈਣ ਦੇ ਮਾਮਲੇ ਵਿੱਚ ਭਾਰਤ ਲਈ ਸਭ ਤੋਂ ਸਫਲ ਤੇਜ਼ ਗੇਂਦਬਾਜ਼ ਬਣ ਗਿਆ ਹੈ। ਅਰਸ਼ਦੀਪ ਨੇ ਭਾਰਤ ਬਨਾਮ ਦੱਖਣੀ ਅਫਰੀਕਾ ਵਿਚਾਲੇ ਤੀਜੇ ਟੀ-20 ਮੈਚ ਵਿੱਚ ਤਿੰਨ ਵਿਕਟਾਂ ਲਈਆਂ।
ਸੈਂਚੁਰੀਅਨ ਵਿੱਚ 3 ਵਿਕਟਾਂ ਲੈ ਕੇ ਅਰਸ਼ਦੀਪ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ 90 ਤੋਂ ਵੱਧ ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਤੇਜ਼ ਗੇਂਦਬਾਜ਼ ਬਣ ਗਿਆ। ਅਰਸ਼ਦੀਪ ਸਿੰਘ ਤੋਂ ਪਹਿਲਾਂ ਭਾਰਤ ਲਈ ਭੁਵਨੇਸ਼ਵਰ ਕੁਮਾਰ ਨੇ ਇਹ ਕੰਮ ਕੀਤਾ ਸੀ। ਭੁਵੀ ਨੇ 87 ਮੈਚਾਂ 'ਚ 90 ਵਿਕਟਾਂ ਲਈਆਂ ਸਨ ਜਦਕਿ ਅਰਸ਼ਦੀਪ ਸਿੰਘ ਨੇ ਸਿਰਫ 59 ਮੈਚਾਂ 'ਚ 92 ਵਿਕਟਾਂ ਲਈਆਂ ਸਨ। ਜਦਕਿ ਜਸਪ੍ਰੀਤ ਬੁਮਰਾਹ ਨੇ ਇਸ ਫਾਰਮੈਟ ਵਿੱਚ ਟੀਮ ਇੰਡੀਆ ਲਈ 89 ਵਿਕਟਾਂ ਲਈਆਂ ਹਨ। ਉਸਨੇ ਭਾਰਤ ਲਈ ਕੁੱਲ 70 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਸ ਤਰ੍ਹਾਂ ਅਰਸ਼ਦੀਪ ਨੇ ਦੋਵੇਂ ਗੇਂਦਬਾਜ਼ਾਂ ਨੂੰ ਪਿੱਛੇ ਛੱਡ ਦਿੱਤਾ।