ਗਿਆਨੀ ਰਘਬੀਰ ਸਿੰਘ ਨਾਲ ਏਅਰ ਇੰਡੀਆ ਵਾਲਿਆਂ ਨੇ ਕੀਤੀ ਬਦਸਲੂਕੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਤੇ ਮੌਜੂਦਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਹੁਣਾ ਦੇ ਨਾਲ ਦਿੱਲੀ ਏਅਰਪੋਰਟ 'ਤੇ ਬਦਸਲੂਕੀ ਹੋਈ ਹੈ।ਇਹ ਜਾਣਕਾਰੀ ਉਹਨਾਂ ਦੇ ਵਲੋਂ ਆਪਣੇ ਫੇਸਬੁੱਕ ਖ਼ਾਤੇ 'ਤੇ ਪਾਈ ਗਈ ਪੋਸਟ ਵਿੱਚ ਦਿੱਤੀ ਗਈ ਹੈ।ਉਹ ਦਿੱਲੀ ਤੋਂ ਅਮਰੀਕਾ ਜਾਣ ਦੇ ਲਈ ਦਿੱਲੀ ਏਅਰਪੋਰਟ ਪਹੁੰਚੇ ਸਨ ਜਦੋ ਉਹਨਾਂ ਦੇ ਨਾਲ ਇਹ ਵਤੀਰਾ ਹੋਇਆ ਹੈ।

Update: 2025-04-24 15:37 GMT

ਨਵੀਂ ਦਿੱਲੀ (ਸੁਖਵੀਰ ਸਿੰਘ ਸ਼ੇਰਗਿੱਲ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਤੇ ਮੌਜੂਦਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਹੁਣਾ ਦੇ ਨਾਲ ਦਿੱਲੀ ਏਅਰਪੋਰਟ 'ਤੇ ਬਦਸਲੂਕੀ ਹੋਈ ਹੈ।ਇਹ ਜਾਣਕਾਰੀ ਉਹਨਾਂ ਦੇ ਵਲੋਂ ਆਪਣੇ ਫੇਸਬੁੱਕ ਖ਼ਾਤੇ 'ਤੇ ਪਾਈ ਗਈ ਪੋਸਟ ਵਿੱਚ ਦਿੱਤੀ ਗਈ ਹੈ।ਉਹ ਦਿੱਲੀ ਤੋਂ ਅਮਰੀਕਾ ਜਾਣ ਦੇ ਲਈ ਦਿੱਲੀ ਏਅਰਪੋਰਟ ਪਹੁੰਚੇ ਸਨ ਜਦੋ ਉਹਨਾਂ ਦੇ ਨਾਲ ਇਹ ਵਤੀਰਾ ਹੋਇਆ ਹੈ।


ਜਾਣੋਂ ਕੀ ਹੈ ਪੂਰਾ ਮਾਮਲਾ

ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਪਰ ਉਨ੍ਹਾਂ ਨਾਲ ਦਿੱਲੀ ਏਅਰਪੋਰਟ ਉੱਤੇ ਬਦਸਲੂਕੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਫੇਸਬੁੱਕ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ।

ਇਸ ਦੌਰਾਨ ਫੇਸਬੁੱਕ ਪੋਸਟ ਵਿਚ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਦਾਸ ਤੇ ਮੇਰੇ ਨਾਲ ਦੋ ਹੋਰ ਜਣਿਆਂ ਨੇ ਸੈਕਰਾਮੈਂਟੋ ਯੂਐੱਸਏ ਵਿਖੇ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਅੱਜ ਨਵੀਂ ਦਿੱਲੀ ਤੋਂ ਸੈਨ ਫ੍ਰਾਂਸਿਸਕੋ ਯੂਐੱਸਏ ਲਈ ਏਅਰ ਇੰਡੀਆ ਦੀ ਫਲਾਈਟ ਨੰਬਰ ਏਆਈ183 ਰਾਹੀਂ ਬਿਜ਼ਨਸ ਕਲਾਸ ਅਤੇ ਇਕਾਨਮੀ ਟਿਕਟ ਉੱਤੇ ਸਫ਼ਰ ਕਰਨਾ ਸੀ। ਜਹਾਜ਼ ਬੋਰਡ ਕੀਤਾ ਲੇਕਿਨ ਬਿਜ਼ਨਸ ਕਲਾਸ ਸੀਟਾਂ ਦਾ ਬਹੁਤ ਹੀ ਬੁਰਾ ਹਾਲ ਤੇ ਸਾਫ਼ ਸਫਾਈ ਦੇ ਪੱਖੋਂ ਨਿਮਨ ਪੱਧਰ ਹੋਣ ਕਰਕੇ, ਮੇਰੇ ਵੱਲੋਂ ਅਤੇ ਕੁਝ ਯਾਤਰੀਆਂ ਵੱਲੋਂ ਇਸ ਉੱਤੇ ਇਤਰਾਜ਼ ਕੀਤਾ ਗਿਆ।

ਮੌਕੇ ਉੱਤੇ ਸ਼ਿਕਾਇਤ ਕੀਤੇ ਜਾਣ ਉੱਤੇ ਏਅਰ ਇੰਡੀਆ ਦੇ ਸਟਾਫ ਮੈਂਬਰਾਂ ਨੇ ਵੀ ਦੁਰਵਿਵਹਾਰ ਕੀਤਾ ਹਾਲਾਂਕਿ ਜਹਾਜ਼ ਦਾ ਕਪਤਾਨ ਠੀਕ ਗੱਲ ਕਰ ਰਿਹਾ ਸੀ। ਇਸ ਮਗਰੋਂ ਦਾਸ ਅਤੇ ਕੁਝ ਹੋਰ ਯਾਤਰੀ ਰੋਸ ਵਜੋਂ ਜਹਾਜ਼ ਤੋਂ ਬਾਹਰ ਆ ਕੇ ਟਰਮੀਨਲ ਇਮੀਗ੍ਰੇਸ਼ਨ ਚੈੱਕ ਪੁਆਇੰਟ ਦੇ ਸਾਹਮਣੇ ਬੈਠ ਗਏ। ਏਅਰ ਇੰਡੀਆ ਵੱਲੋਂ ਬਿਜ਼ਨਸ ਕਲਾਸ ਦੇ ਨਾਮ ਹੇਠ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਉਨ੍ਹਾਂ ਦੇ ਸਟਾਫ ਵੱਲੋਂ ਦੁਰਵਿਵਹਾਰ ਦੀ ਮੈਂ ਕਰੜੀ ਨਿੰਦਾ ਕਰਦਾ ਹਾਂ ਅਤੇ ਇਸ ਮਸਲੇ ਦਾ ਤੁਰੰਤ ਹੱਲ ਕਰਕੇ ਚੰਗੇ ਪ੍ਰਬੰਧ ਕੀਤੇ ਜਾਣ।

ਉਹਨਾਂ ਦੀ ਇਸ ਫੇਸਬੁੱਕ ਪੋਸਟ ਦੇ ਹੇਠਾਂ ਲੋਕਾਂ ਦੇ ਵਲੋਂ ਆਪੋ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਨੇ।


Tags:    

Similar News