ਅੰਮ੍ਰਿਤਸਰ ਵਿਚ ਆੜ੍ਹਤੀਏ ਨੂੰ ਗੰਨਮੇਨਾਂ ਦੀ ਹਾਜ਼ਰੀ ਚ ਮਾਰੀਆਂ ਗੋਲੀਆਂ

By :  Gill
Update: 2024-08-27 11:04 GMT

ਅੰਮ੍ਰਿਤਸਰ : ਅੱਜ ਅੰਮ੍ਰਿਤਸਰ ਵਿਚ ਉਸ ਵਕਤ ਦਹਿਸ਼ਤ ਫੈਲ ਗਈ ਜਦੋਂ ਬਦਮਾਸ਼ਾਂ ਨੇ ਇਕ ਆੜ੍ਹਤੀਏ ਨੂੰ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ। ਹਾਲ ਦੀ ਘੜੀ ਖ਼ਬਰ ਹੈ ਕਿ ਆੜ੍ਹਤੀਏ ਦੀ ਜਾਨ ਬਚ ਗਈ ਹੈ ਅਤੇ ਉਹ ਹਸਪਤਾਲ ਦਾਖ਼ਲ ਹੈ।

ਜਿਸ ਵਕਤ ਆੜ੍ਹਤੀਏ ਉਤੇ ਗੋਲੀਆਂ ਚਲਾਈਆਂ ਗਈਆਂ ਉਸ ਵਕਤ ਉਸ ਦੇ ਗੰਨਮੈਨ ਵੀ ਹਾਜ਼ਰ ਸਨ। ਬਦਮਾਸ਼ਾਂ ਦੀ ਐਨੀ ਹਿੰਮਤ ਕਿ ਫਿਰ ਵੀ ਉਨ੍ਹਾ ਹਮਲਾ ਕਰ ਦਿੱਤਾ।

ਖ਼ਬਰ ਇਹ ਵੀ ਹੈ ਕਿ ਬਦਮਾਸ਼ਾਂ ਨੇ ਆੜ੍ਹਤੀਏ ਤੋਂ 2 ਕਰੋੜ ਦੀ ਫਿਰੋਤੀ ਮੰਗੀ ਸੀ ਪਰ ਆੜ੍ਹਤੀਏ ਨੇ ਮਨ੍ਹਾਂ ਕਰ ਦਿੱਤਾ ਸੀ। ਇਸ ਘਟਨਾ ਮਗਰੋਂ ਬਦਮਾਸ਼ਾਂ ਦਾ ਆੜ੍ਹਤੀਏ ਨੂੰ ਫਿਰ ਫੋਨ ਆਇਆ ਅਤੇ ਕਿਹਾ ਕਿ ਇਸ ਵਾਰ ਤੇਰੀ ਜਾਨ ਬਚ ਗਈ ਹੈ ਅਗਲੀ ਵਾਰ ਅਸੀਂ ਤੈਨੂੰ ਨਹੀਂ ਛੱਡਾਂਗੇ। ਪੁਲਿਸ ਮੌਕੇ ਤੇ ਪੁੱਜ ਚੁੱਕੀ ਹੈ ਅਤੇ ਜਾਂਚ ਚਲ ਰਹੀ ਹੈ।

Tags:    

Similar News