ਜੰਡਿਆਲਾ ਗੁਰੂ ਥਾਣੇ ਵਿੱਚ ਇੱਕ ਨੌਜਵਾਨ ਦੀ ਹੋਈ ਮੌਤ, ਪਰਿਵਾਰ ਨੇ ਪੁਲਿਸ ਉੱਤੇ ਲਗਾਏ ਕੁਟਮਾਰ ਦੇ ਦੋਸ਼
ਜੰਡਿਆਲਾ ਗੁਰੂ ਥਾਣੇ ਦੇ ਅੰਦਰ ਇੱਕ ਵਿਅਕਤੀ ਵੀ ਹੋਈ ਮੌਤ ਦੀ ਮੌਤ ਹੋ ਗਈ ਹੈ। ਪਰਿਵਾਰ ਨੇ ਪੁਲਿਸ ਉੱਤੇ ਕੁੱਟਮਾਰ ਦਾ ਦੋਸ਼ ਲਗਾਇਆ ਹੈ। ਮੌਤ ਦਾ ਅਜੇ ਕੋਈ ਕਾਰਨ ਪਤਾ ਨਹੀਂ ਚੱਲ ਪਾਇਆ ਹੈ। ਪੁਲਿਸ ਵੱਲੋਂ ਹਰਮਨ ਨਾਂ ਦੇ ਨੌਜਵਾਨ ਨੂੰ ਐਨਡੀਪੀਐਸ ਕੇਸ ਦੇ ਅਧੀਨ ਫੜਿਆ ਗਿਆ ਸੀ।
ਅੰਮ੍ਰਿਤਸਰ : ਜੰਡਿਆਲਾ ਗੁਰੂ ਥਾਣੇ ਦੇ ਅੰਦਰ ਇੱਕ ਵਿਅਕਤੀ ਵੀ ਹੋਈ ਮੌਤ ਦੀ ਮੌਤ ਹੋ ਗਈ ਹੈ। ਪਰਿਵਾਰ ਨੇ ਪੁਲਿਸ ਉੱਤੇ ਕੁੱਟਮਾਰ ਦਾ ਦੋਸ਼ ਲਗਾਇਆ ਹੈ। ਮੌਤ ਦਾ ਅਜੇ ਕੋਈ ਕਾਰਨ ਪਤਾ ਨਹੀਂ ਚੱਲ ਪਾਇਆ ਹੈ। ਪੁਲਿਸ ਵੱਲੋਂ ਹਰਮਨ ਨਾਂ ਦੇ ਨੌਜਵਾਨ ਨੂੰ ਐਨਡੀਪੀਐਸ ਕੇਸ ਦੇ ਅਧੀਨ ਫੜਿਆ ਗਿਆ ਸੀ।
ਜੰਡਿਆਲਾ ਗੁਰੂ ਹਲਕਾ ਦੇ ਨਜ਼ਦੀਕ ਪੈਂਦਾ ਪਿੰਡ ਕਿਲੇ ਦਾ ਰਹਿਣ ਵਾਲਾ ਇਹ ਨੌਜਵਾਨ ਦੱਸਿਆ ਜਾ ਰਿਹਾ। ਪਰਿਵਾਰ ਨੇ ਪੁਲਿਸ ਦੇ ਉੱਪਰ ਦੋਸ਼ ਲਗਾਇਆ ਕਿ ਸਾਡੇ ਪੁੱਤਰ ਨੂੰ ਪੁਲਿਸ ਨੇ ਮਾਰ ਦਿੱਤਾ ਹੈ। ਡੀਐਸਪੀ ਜੰਡਿਆਲਾ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਪਰਿਵਾਰ ਨੇ ਨੈਸ਼ਨਲ ਹਾਈਵੇਅ ਨੂੰ ਵੀ ਜਾਮ ਕੀਤਾ ਹੈ।
ਹਰਮਨ ਦੀ ਮਾਤਾ ਦਾ ਰੋ-ਰੋ ਕੇ ਬੂਰਾ ਹਾਲ ਹੈ ਅਤੇ ਇਸ ਮਾਮਲੇ ਵਿੱਚ ਇਨਸਾਫ਼ ਦੀ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਹਰਮਨ ਨੂੂੰ ਘਰ ਤੋਂ ਲੈ ਕਿ ਗਈ ਸੀ। ਤੇ ਜਦੋ ਪਰਿਵਾਰਕ ਮੈਂਬਰ ਹਰਮਨ ਨੂੰ ਮਿਲਣ ਲਈ ਥਾਣੇ ਗਏ ਤਾਂ ਪੁਲਿਸ ਨੇ ਕਿਹਾ ਕੇ ਤੁਹਾਡਾ ਲੜਕੇ ਨੂੰ ਬੁਖਾਰ ਹੋ ਗਿਆ ਹੈ ਉਸਨੂੰ ਦਵਾਈ ਦਵਾਉਣ ਲਈ ਹਸਪਤਾਲ ਲੈ ਕੇ ਜਾ ਰਹੇ ਹਾਂ, ਬਾਅਦ ਦੇ ਵਿੱਚ ਹਰਮਨ ਦੀ ਮੌਤ ਗਈ ਹੈ।