Nabha ’ਚ ਵਾਪਰਿਆ ਭਿਆਨਕ ਸੜਕ ਹਾਦਸਾ, Punjab Police ਦੀ ਮੁਲਾਜ਼ਮ ਸਮੇਤ ਉਸਦੀ ਤਿੰਨ ਮਹੀਨਿਆਂ ਦੀ ਬੱਚੀ ਦੀ ਮੌਤ

ਨਾਭਾ ਸੜਕ ਹਾਦਸੇ ਦੌਰਾਨ ਮਾਂ ਧੀ ਦੀ ਹੋਈ ਮੌਤ ਅਤੇ ਇੱਕ 10 ਸਾਲਾ ਬੱਚੀ ਗੰਭੀਰ ਫੱਟੜ, ਮ੍ਰਿਤਕ ਅਮਨਪ੍ਰੀਤ ਕੌਰ ਪੰਜਾਬ ਪੁਲਿਸ ਦੀ ਮੁਲਾਜ਼ਮ ਸੀ, ਅਮਨਪ੍ਰੀਤ ਕੌਰ ਦੀ ਤਿੰਨ ਮਹੀਨਿਆਂ ਦੀ ਬੇਟੀ ਦੀ ਅਰਜੋਈ ਵਜੋਂ ਹੋਈ ਪਹਿਚਾਣ।

Update: 2026-01-22 07:27 GMT

ਨਾਭਾ:  ਨਾਭਾ ਸੜਕ ਹਾਦਸੇ ਦੌਰਾਨ ਮਾਂ ਧੀ ਦੀ ਹੋਈ ਮੌਤ ਅਤੇ ਇੱਕ 10 ਸਾਲਾ ਬੱਚੀ ਗੰਭੀਰ ਫੱਟੜ, ਮ੍ਰਿਤਕ ਅਮਨਪ੍ਰੀਤ ਕੌਰ ਪੰਜਾਬ ਪੁਲਿਸ ਦੀ ਮੁਲਾਜ਼ਮ ਸੀ, ਅਮਨਪ੍ਰੀਤ ਕੌਰ ਦੀ ਤਿੰਨ ਮਹੀਨਿਆਂ ਦੀ ਬੇਟੀ ਦੀ ਅਰਜੋਈ ਵਜੋਂ ਹੋਈ ਪਹਿਚਾਣ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਦੋ ਸਵਿਫਟ ਕਾਰਾਂ ਆਪਸ ਵਿੱਚ ਟੱਕਰਾਅ ਗਈਆਂ, ਇੱਕ ਸਵਿਫਟ ਕਾਰ ਵਿੱਚ ਕਰੀਬ ਪੰਜ ਵਿਅਕਤੀ ਸਵਾਰ ਸਨ। ਜਿਸ ਪੁਲਿਸ ਮੁਲਾਜ਼ਮ ਅਮਨਪ੍ਰੀਤ ਕੌਰ ਅਤੇ ਉਨਾਂ ਦੀ ਤਿੰਨ ਮਹੀਨਿਆਂ ਦੀ ਬੇਟੀ ਵੀ ਸ਼ਾਮਿਲ ਸੀ। ਉਸਦੀ ਮੌਤ ਹੋ ਗਈ ਅਤੇ ਤਿੰਨ ਹੋਰ ਫੱਟੜ ਹੋ ਗਏ। ਜਦੋਂ ਦੂਜੇ ਕਾਰ ਸਵਾਰ ਨਾਭਾ ਹਸਪਤਾਲ ਦੀ ਬਜਾਏ ਪਟਿਆਲਾ ਹੀ ਚਲੇ ਗਏ ।



ਮ੍ਰਿਤਕ ਅਮਨਪ੍ਰੀਤ ਕੌਰ ਅਤੇ ਉਸ ਦਾ ਪਤੀ ਅੰਮ੍ਰਿਤ ਸਿੰਘ ਆਪਣੇ ਭਰਾ ਨੂੰ ਲੈਣ ਲਈ ਰਾਜਪੁਰਾ ਜਾ ਰਹੇ ਸਨ ਜੋ ਕਿ ਵਿਦੇਸ਼ ਤੋਂ ਘਰ ਪਰਤ ਰਿਹਾ ਸੀ, ਤਾਂ ਪੀਰ ਬਾਬਾ ਨੌ ਗਜਾ ਬੀੜ ਦੁਸਾਂਝ ਵਿਖੇ ਇਹ ਹਾਦਸਾ ਵਾਪਰ ਗਿਆ। ਅਮਨਪ੍ਰੀਤ ਕੌਰ (30) ਸਾਲ ਮ੍ਰਿਤਕਾ ਦੀ ਬੇਟੀ ਅਰਜੋਈ ਤਿੰਨ ਮਹੀਨੇ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਦੋਂ ਕਿ ਉਹਨਾਂ ਦੀ ਭਤੀਜੀ ਅਵਨੀਤ ਕੌਰ (10) ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਹੈ। ਜਿਸ ਨੂੰ ਸਿਵਲ ਹਸਪਤਾਲ ਨਾਭਾ ਦੇ ਡਾਕਟਰਾਂ ਨੇ ਪਟਿਆਲਾ ਰੈਫਰ ਕਰ ਦਿੱਤਾ ਹੈ। ਉਸ ਨੇ ਦੱਸਿਆ ਕਿ ਮ੍ਰਿਤਕ ਅਮਨਪ੍ਰੀਤ ਕੌਰ ਪੁਲਿਸ ਮੁਲਾਜ਼ਮ ਸੀ ਅਤੇ ਉਸਦਾ ਪਤੀ ਵੀ ਅੰਮ੍ਰਿਤ ਸਿੰਘ ਪੁਲਿਸ ਮੁਲਾਜ਼ਮ ਸੀ।


ਇਸ ਮੌਕੇ ਤੇ ਮ੍ਰਿਤਕਾ ਦੀ ਰਿਸ਼ਤੇਦਾਰ ਨੇ ਦੱਸਿਆ ਕਿ ਅਸੀਂ ਸ਼ਵਿਫਟ ਕਾਰ ਰਾਹੀਂ ਜਾ ਰਹੇ ਸੀ ਤਾਂ ਅਚਾਨਕ ਦੂਜੀ ਸਵਿਫਟ ਕਾਰ ਨੇ ਓਵਰਟੇਕ ਗਲਤ ਤਰੀਕੇ ਨਾਲ ਕੀਤਾ ਤੇ ਇਸ ਤੋਂ ਬਾਅਦ ਬੂਰੇ ਤਰੀਕੇ ਨਾਲ ਟਕੱਰ ਹੋਈ। ਇਸ ਹਾਦਸੇ ਦੌਰਾਨ ਤਿੰਨ ਮਹੀਨਿਆਂ ਦੀ ਅਰਜੋਈ ਅਤੇ 23 ਸਾਲਾ ਅਮਨਪ੍ਰੀਤ ਕੌਰ ਦੀ ਮੌਤ ਹੋ ਗਈ।

Tags:    

Similar News