ਨਿਊ ਹੈਂਪਸ਼ਾਇਰ ਦੇ ਇੱਕ ਘਰ ਵਿੱਚੋਂ ਪਰਿਵਾਰ ਦੇ 4 ਜੀਅ ਮ੍ਰਿਤਕ ਹਾਲਤ ਵਿੱਚ ਮਿਲੇ

By :  Gill
Update: 2025-08-22 15:52 GMT

 ਹੱਤਿਆਵਾਂ ਉਪਰੰਤ ਖੁਦਕੁੱਸ਼ੀ ਦਾ ਮਾਮਲਾ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਮੈਡਬਰੀ, ਨਿਊ ਹੈਂਪਸ਼ਾਇਰ ਦੇ ਇੱਕ ਘਰ ਵਿਚੋਂ 2 ਬੱਚਿਆਂ ਸਮੇਤ ਪਰਿਵਾਰ ਦੇ 4 ਜੀਆਂ ਦੀਆਂ ਲਾਸ਼ਾਂ ਮਿਲਣ ਦੀ ਖਬਰ ਹੈ। ਘਟਨਾ ਉਪਰੰਤ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਅਨੁਸਾਰ ਮ੍ਰਿਤਕਾਂ ਵਿੱਚ ਮਾਂ (34), ਪਿਤਾ 48), ਪੁੱਤਰ (8) ਤੇ ਧੀ (6) ਸ਼ਾਮਿਲ ਹੈ। ਨਿਊ ਹੈਂਪਸ਼ਾਇਰ ਅਟਾਰਨੀ ਜਨਰਲ ਦੇ ਦਫਤਰ ਅਨੁਸਾਰ ਘਟਨਾ ਦੀ ਹੱਤਿਆਵਾਂ ਉਪਰੰਤ ਖੁਦਕੁਸ਼ੀ ਦੇ ਨਜ਼ਰੀਏ ਤੋਂ ਜਾਂਚ ਕੀਤੀ ਜਾ ਰਹੀ ਹੈ। ਦਫਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਘਰ ਵਿੱਚੋਂ 4 ਲਾਸ਼ਾਂ ਮਿਲਣ ਤੋਂ ਇਲਾਵਾ ਇੱਕ ਬੱਚਾ ਜੀਂਦਾ ਵੀ ਮਿਲਿਆ ਹੈ ਜੋ ਬਿਲਕੁੱਲ ਠੀਕ ਠਾਕ ਹੈ। ਮ੍ਰਿਤਕਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ ਤੇ ਉਨਾਂ ਸਾਰਿਆਂ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਸਹਾਇਕ ਅਟਾਰਨੀ ਜਨਰਲ ਬੇਨ ਅਗਾਤੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਘਟਨਾ ਸਬੰਧੀ ਕਈ ਤਰਾਂ ਦੇ ਸਵਾਲਾਂ ਦਾ ਜਵਾਬ ਲੱਭਿਆ ਜਾ ਰਿਹਾ ਹੈ ਪਰੰਤੂ ਫਿਲਹਾਲ ਇਹ ਹੱਤਿਆਵਾਂ ਉਪਰੰਤ ਖੁਦਕੁੱਸ਼ੀ ਦਾ ਮਾਮਲਾ ਲੱਗ ਰਿਹਾ ਹੈ।

Similar News