Mississauga ਦੇ ਘਰ ’ਤੇ ਡਾਕਾ ਮਾਰਨ ਵਾਲੇ 7 ਸ਼ੱਕੀ arrested
ਮਿਸੀਸਾਗਾ ਦੇ ਘਰ ਵਿਚ ਡਾਕਾ ਮਾਰਨ ਦੇ ਦੋਸ਼ ਹੇਠ ਤਿੰਨ ਸਾਊਥ ਏਸ਼ੀਅਨਜ਼ ਸਣੇ 7 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ
ਮਿਸੀਸਾਗਾ : ਮਿਸੀਸਾਗਾ ਦੇ ਘਰ ਵਿਚ ਡਾਕਾ ਮਾਰਨ ਦੇ ਦੋਸ਼ ਹੇਠ ਤਿੰਨ ਸਾਊਥ ਏਸ਼ੀਅਨਜ਼ ਸਣੇ 7 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ 1 ਅਕਤੂਬਰ 2024 ਨੂੰ ਸੈਂਟਰਲ ਪਾਰਕਵੇਅ ਵੈਸਟ ਅਤੇ ਕਨਫੈਡਰੇਸ਼ਨ ਪਾਰਕਵੇਅ ਇਲਾਕੇ ਵਿਚ ਵਾਪਰੀ ਵਾਰਦਾਤ ਦੌਰਾਨ ਗੋਲੀ ਲੱਗਣ ਕਾਰਨ ਇਕ ਜਣੇ ਦੀ ਮੌਤ ਵੀ ਹੋਈ। ਚਾਰ ਨਕਾਬਪੋਸ਼ ਲੁਟੇਰੇ ਇਕ ਘਰ ਵਿਚ ਦਾਖਲ ਹੋਏ ਅਤੇ ਨਕਦ ਰਕਮ ਸਣੇ ਗਹਿਣਿਆਂ ਦੀ ਮੰਗ ਕੀਤੀ।
ਤਿੰਨ ਸਾਊਥ ਏਸ਼ੀਅਨ, ਪੁਲਿਸ ਨੇ ਆਇਦ ਕੀਤੇ ਦੋਸ਼
55 ਸਾਲ ਦੇ ਮਕਾਨ ਮਾਲਕ ਨੇ ਵਿਰੋਧ ਕੀਤਾ ਤਾਂ ਉਸ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿਤਾ ਗਿਆ ਅਤੇ ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਡੂੰਘਾਈ ਨਾਲ ਪੜਤਾਲ ਕਰਦਿਆਂ 25 ਸਾਲ ਦੇ ਸੋਨਮ ਵਾਂਗਚੁਕ, 21 ਸਾਲ ਦੇ ਮੁਹੰਮਦ ਰਹੀਮਉਲ੍ਹਾ, 21 ਸਾਲ ਦੇ ਤੇਨਜਿਨ ਲਾਮਾ ਵਿਰੁੱਧ ਦੂਜੇ ਦਰਜੇ ਦੀ ਹੱਤਿਆ ਅਤੇ ਇਰਾਦਾ ਕਤਲ ਦੇ ਦੋਸ਼ ਆਇਦ ਕਰ ਦਿਤੇ ਜਦਕਿ ਚਾਰ ਹੋਰਨਾਂ ਵਿਰੁੱਧ ਨਰ ਹੱਤਿਆ ਦੇ ਦੋਸ਼ ਆਇਦ ਕੀਤੇ ਗਏ। ਪੁਲਿਸ ਨੇ ਕਿਹਾ ਕਿ ਫ਼ਿਲਹਾਲ ਕੋਈ ਦੋਸ਼ ਅਦਾਲਤ ਵਿਚ ਸਾਬਤ ਨਹੀਂ ਕੀਤਾ ਗਿਆ ਅਤੇ ਮੁਕੱਦਮੇ ਦੀ ਸੁਣਵਾਈ ਦੌਰਾਨ ਠੋਸ ਸਬੂਤ ਪੇਸ਼ ਕੀਤੇ ਜਾਣਗੇ।