ਭਾਰਤ ਵਿੱਚ 15 ਨਵੇਂ ਐਕਸਪ੍ਰੈਸਵੇਅ, ਕਨੈਕਟੀਵਿਟੀ 'ਚ ਹੋਵੇਗੀ ਬੇਹਤਰੀ
ਇਹ ਨਵੇਂ ਹਾਈਵੇਅ ਦੇਸ਼ ਦੀ ਆਵਾਜਾਈ ਸੁਧਾਰਣ ਦੇ ਨਾਲ ਵਪਾਰਕ ਅਤੇ ਆਰਥਿਕ ਗਤੀਵਿਧੀਆਂ ਨੂੰ ਵੀ ਨਵੀਂ ਰਫ਼ਤਾਰ ਦੇਣਗੇ।
ਭਾਰਤ ਵਿੱਚ ਆਉਣ ਵਾਲੇ ਨਵੇਂ ਐਕਸਪ੍ਰੈਸਵੇਅ ਦੇ ਨਿਰਮਾਣ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ। ਇਹ ਨਵੇਂ ਹਾਈਵੇਅ ਦੇਸ਼ ਦੀ ਆਵਾਜਾਈ ਸੁਧਾਰਣ ਦੇ ਨਾਲ ਵਪਾਰਕ ਅਤੇ ਆਰਥਿਕ ਗਤੀਵਿਧੀਆਂ ਨੂੰ ਵੀ ਨਵੀਂ ਰਫ਼ਤਾਰ ਦੇਣਗੇ।ਕੁਝ ਐਕਸਪ੍ਰੈਸਵੇਅ ਜਿੱਥੇ ਸ਼ੁਰੂਆਤੀ ਪੜਾਅ 'ਚ ਹਨ, ਉੱਥੇ ਹੀ ਕੁਝ ਆਪਣੇ ਅੰਤਿਮ ਪੜਾਅ 'ਚ ਪਹੁੰਚ ਰਹੇ ਹਨ।
ਇਹ ਰਹੀ 15 ਐਕਸਪ੍ਰੈਸਵੇਅ ਦੀ ਸੂਚੀ, ਜੋ ਆਉਣ ਵਾਲੇ ਸਮੇਂ 'ਚ ਆਵਾਜਾਈ ਦਾ ਨਕਸ਼ਾ ਬਦਲਣਗੇ:
ਪੁਣੇ-ਨਾਸਿਕ ਐਕਸਪ੍ਰੈਸਵੇਅ – 180 ਕਿਮੀ, 6 ਲੇਨ, ਜ਼ਮੀਨੀ ਸਰਵੇਖਣ ਪੂਰਾ।
ਸੂਰਤ-ਚੇਨਈ ਆਰਥਿਕ ਗਲਿਆਰਾ – 1270 ਕਿਮੀ, 6 ਲੇਨ, ਨਿਰਮਾਣ ਜਾਰੀ।
ਮੁੰਬਈ-ਨਾਗਪੁਰ ਸਮਰੁੱਧੀ ਐਕਸਪ੍ਰੈਸਵੇਅ – 701 ਕਿਮੀ, 6 ਲੇਨ, ਭਾਗਵਾਰ ਖੁੱਲ੍ਹਾ।
ਅੰਮ੍ਰਿਤਸਰ-ਜਾਮਨਗਰ ਐਕਸਪ੍ਰੈਸਵੇਅ – 1256 ਕਿਮੀ, 4-6 ਲੇਨ, RJ/GJ ਭਾਗ ਖੁੱਲ੍ਹਾ।
ਦਿੱਲੀ-ਮੁੰਬਈ ਐਕਸਪ੍ਰੈਸਵੇਅ – 1350 ਕਿਮੀ, 8 ਲੇਨ, ਨਿਰਮਾਣ ਜਾਰੀ।
ਨਾਗਪੁਰ-ਵਿਜੇਵਾੜਾ ਐਕਸਪ੍ਰੈਸਵੇਅ – 405 ਕਿਮੀ, 4 ਲੇਨ, ਜ਼ਮੀਨ ਪ੍ਰਾਪਤੀ ਚੱਲ ਰਹੀ।
ਬੰਗਲੌਰ-ਵਿਜੇਵਾੜਾ ਐਕਸਪ੍ਰੈਸਵੇਅ – 518 ਕਿਮੀ, 4-6 ਲੇਨ, ਨਿਰਮਾਣ ਅਧੀਨ।
ਕਾਨਪੁਰ ਰਿੰਗ ਰੋਡ – 93 ਕਿਮੀ, 6 ਲੇਨ, ਨਿਰਮਾਣ ਜਾਰੀ।
ਲਖਨਊ ਰਿੰਗ ਰੋਡ – 104 ਕਿਮੀ, 4 ਲੇਨ, ਨਿਰਮਾਣ ਜਾਰੀ।
ਅਮਾਸ-ਦਰਭੰਗਾ ਐਕਸਪ੍ਰੈਸਵੇਅ – 230 ਕਿਮੀ, 4 ਲੇਨ, ਕੰਮ ਜਾਰੀ।
ਮੈਸੂਰ-ਕੁਸ਼ਲਨਗਰ ਐਕਸਪ੍ਰੈਸਵੇਅ – 92 ਕਿਮੀ, 4 ਲੇਨ, ਨਿਰਮਾਣ ਅਧੀਨ।
ਬੁੰਦੇਲਖੰਡ ਲਿੰਕ ਐਕਸਪ੍ਰੈਸਵੇਅ – ਝਾਂਸੀ ਲਿੰਕ (100 ਕਿਮੀ), ਚਿੱਤਰਕੂਟ ਧਾਮ ਲਿੰਕ (14 ਕਿਮੀ), DPR ਤਿਆਰ।
ਨੋਇਡਾ-ਕਾਨਪੁਰ ਐਕਸਪ੍ਰੈਸਵੇਅ – 380 ਕਿਮੀ, 6 ਲੇਨ, ਜ਼ਮੀਨ ਪ੍ਰਾਪਤੀ ਜਲਦੀ ਸ਼ੁਰੂ ਹੋਣੀ।
ਲੁਧਿਆਣਾ-ਰੂਪਨਗਰ ਐਕਸਪ੍ਰੈਸਵੇਅ – 116 ਕਿਮੀ, 4-6 ਲੇਨ, ਨਿਰਮਾਣ ਅਧੀਨ।
ਚੇਨਈ ਪੈਰੀਫਿਰਲ ਰਿੰਗ ਰੋਡ – 133 ਕਿਮੀ, 6 ਲੇਨ, ਨਿਰਮਾਣ ਜਾਰੀ।
ਕਦੋਂ ਹੋਣਗੇ ਤਿਆਰ?
ਕਈ ਐਕਸਪ੍ਰੈਸਵੇਅ ਦੇ ਕੁਝ ਹਿੱਸੇ 2025 ਤੱਕ ਖੁੱਲਣ ਦੀ ਉਮੀਦ ਹੈ, ਜਦਕਿ ਕੁਝ ਦੇਸ਼ਵਿਆਪੀ ਪਰਿਯੋਜਨਾਵਾਂ 2030 ਤੱਕ ਪੂਰੀ ਹੋਣਗੀਆਂ। ਇਹ ਨਵੇਂ ਐਕਸਪ੍ਰੈਸਵੇਅ ਭਾਰਤ ਦੀ ਆਵਾਜਾਈ ਵਧੀਆ ਬਣਾਉਣ ਵਿੱਚ ਕਿਲੋਮੀਟਰ ਦਾ ਨਹੀਂ, ਸਗੋਂ ਇੱਕ ਨਵਾਂ ਯੁੱਗ ਲਿਆਉਣਗੇ।