ਸ਼ਿਲਪਾ ਸ਼ੈੱਟੀ ਦੇ ਬੈਸਟੀਅਨ ਕਲੱਬ 'ਚੋਂ 1 ਕਰੋੜ ਦੀ BMW ਚੋਰੀ
ਮੁੰਬਈ : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਬੈਸਟੀਅਨ ਰੈਸਟੋਰੈਂਟ 'ਚੋਂ BMW Z4 ਕਾਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕਾਰ ਬਾਂਦਰਾ ਸਥਿਤ ਕਾਰੋਬਾਰੀ ਅਤੇ ਕਾਰ ਕੁਲੈਕਟਰ ਰੁਹਾਨ ਖਾਨ ਦੀ ਸੀ, ਜਿਸ ਦੀ ਕੀਮਤ ਲਗਭਗ 1 ਕਰੋੜ ਰੁਪਏ ਹੈ। ਰੁਹਾਨ ਨੇ ਸ਼ਿਵਾਜੀ ਪਾਰਕ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਹੈ।
ਵਾਲਿਟ ਨੇ ਕਾਰ ਬੇਸਮੈਂਟ ਵਿੱਚ ਖੜ੍ਹੀ ਕਰ ਦਿੱਤੀ। ਕਾਰ ਪਾਰਕ ਕਰਨ ਤੋਂ ਮਹਿਜ਼ ਇੱਕ ਮਿੰਟ ਬਾਅਦ ਹੀ ਇੱਕ ਜੀਪ ਵਿੱਚ ਸਵਾਰ ਦੋ ਵਿਅਕਤੀ ਬੇਸਮੈਂਟ ਵਿੱਚ ਪਹੁੰਚ ਗਏ। ਹੈਕਿੰਗ ਰਾਹੀਂ ਕਾਰ ਖੋਲ੍ਹ ਕੇ ਲੈ ਕੇ ਭੱਜ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।
ਇਸ ਤੋਂ ਬਾਅਦ ਸਵੇਰੇ 4 ਵਜੇ ਜਦੋਂ ਕਲੱਬ ਬੰਦ ਹੋਇਆ ਤਾਂ ਰੂਹਾਨ ਨੇ ਵਾਲਿਟ ਨੂੰ ਆਪਣੀ ਕਾਰ ਲਿਆਉਣ ਲਈ ਕਿਹਾ ਤਾਂ ਪਤਾ ਲੱਗਾ ਕਿ ਉਸ ਦੀ ਕਾਰ ਬੇਸਮੈਂਟ ਵਿਚ ਨਹੀਂ ਸੀ। ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਕਾਰ ਚੋਰੀ ਹੋ ਗਈ ਸੀ।
ਪੁਲਿਸ ਹੁਣ ਸੜਕਾਂ 'ਤੇ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਰਾਹੀਂ ਮੁਲਜ਼ਮਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਵਕੀਲ ਅਲੀ ਕਾਸ਼ਿਫ ਖਾਨ ਦੇਸ਼ਮੁਖ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਜਾਣਗੇ।
ਵਕੀਲ ਨੇ ਕਲੱਬ ਅਤੇ ਰੈਸਟੋਰੈਂਟ ਦੇ ਨਿਰਧਾਰਤ ਸਮੇਂ ਤੋਂ ਬਾਅਦ ਖੁੱਲ੍ਹੇ ਰਹਿਣ 'ਤੇ ਵੀ ਸੁਰੱਖਿਆ 'ਚ ਖਾਮੀਆਂ 'ਤੇ ਸਵਾਲ ਉਠਾਏ। ਇਸ ਦੇ ਨਾਲ ਹੀ ਉਨ੍ਹਾਂ ਖੁੱਲ੍ਹੇਆਮ ਸ਼ਰਾਬ ਪਰੋਸਣ ਨੂੰ ਵੀ ਕਾਨੂੰਨ ਦੀ ਉਲੰਘਣਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਹੁਣ ਹਾਈ ਕੋਰਟ ਵਿੱਚ ਜਾਵੇਗਾ।