ਨੰਗਲ ਡੈਮ 'ਚ ਸਿਆਸੀ ਗਰਮਾਹਟ: AAP ਆਗੂਆਂ ਵੱਲੋਂ BBMB ਚੇਅਰਮੈਨ ਨੂੰ ਰੋਕਣ ਦੀ ਕੋਸ਼ਿਸ਼
By : Gill
Update: 2025-05-08 06:57 GMT
ਆਮ ਆਦਮੀ ਪਾਰਟੀ ਦੇ ਆਗੂਆਂ ਨੇ ਅੱਜ ਸਵੇਰੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦੇ ਚੇਅਰਮੈਨ ਨੂੰ ਨੰਗਲ ਡੈਮ ਵਿਖੇ ਰੋਕ ਲਿਆ।
ਇਸ ਘਟਨਾ ਤੋਂ ਬਾਅਦ BBMB ਚੇਅਰਮੈਨ ਮਨੋ ਇਧਰ ਪਾਠੀ ਨੰਗਲ ਦੇ ਸਤਲੁਜ ਸਦਨ ਚਲੇ ਗਏ।
ਉਥੇ AAP ਵਰਕਰਾਂ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਤਲੁਜ ਸਦਨ ਦੇ ਗੇਟ ਨੂੰ ਬੰਦ ਕਰ ਦਿੱਤਾ ਗਿਆ, ਤਾਂ ਜੋ ਚੇਅਰਮੈਨ ਬਾਹਰ ਨਾ ਨਿਕਲ ਸਕਣ।
ਕੁਝ ਹੀ ਪਲਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇੱਥੇ ਪਹੁੰਚਣ ਵਾਲੇ ਹਨ।
ਯਾਦ ਰਹੇ ਕਿ ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪਾਣੀ ਰਿਲੀਜ਼ ਕਰਨ ਦੇ ਆਦੇਸ਼ ਜਾਰੀ ਹੋਏ ਸਨ, ਜਿਸ ਤਹਿਤ ਚੇਅਰਮੈਨ ਨੇ ਅੱਜ ਇਹ ਕਾਰਵਾਈ ਸ਼ੁਰੂ ਕਰਨੀ ਸੀ।
ਪਰ ਆਮ ਆਦਮੀ ਪਾਰਟੀ ਦੇ ਆਗੂ ਮੌਕੇ ਤੇ ਹੀ ਪਹੁੰਚ ਗਏ ਅਤੇ ਉਨ੍ਹਾਂ ਨੇ ਚੇਅਰਮੈਨ ਨੂੰ ਘੇਰ ਕੇ ਕੰਮ ਰੁਕਵਾ ਦਿੱਤਾ।
ਇਸ ਪੂਰੀ ਕਾਰਵਾਈ ਨਾਲ BBMB ਦੇ ਕੰਮਕਾਜ 'ਚ ਰੁਕਾਵਟ ਪਈ ਹੈ ਅਤੇ ਸਥਿਤੀ ਵਧਦੀ ਜਾ ਰਹੀ ਹੈ।