ਡੋਨਾਲਡ ਟਰੰਪ ਨੇ ਆਪਣੇ ਪਹਿਲੇ ਹੀ ਭਾਸ਼ਣ 'ਚ ਦਿੱਤਾ ਸਿੱਧਾ ਸੰਦੇਸ਼

Update: 2024-11-06 12:17 GMT

ਵਾਸ਼ਿੰਗਟਨ: ਰਿਪਬਲਿਕਨ ਪਾਰਟੀ ਦੇ ਨੇਤਾ ਡੋਨਾਲਡ ਟਰੰਪ ਇਕ ਵਾਰ ਫਿਰ ਤੋਂ ਅਮਰੀਕਾ ਦੇ ਰਾਸ਼ਟਰਪਤੀ ਬਣਨ ਜਾ ਰਹੇ ਹਨ। ਡੋਨਾਲਡ ਟਰੰਪ ਨੇ ਜਿੱਤ ਤੋਂ ਬਾਅਦ ਆਪਣੇ ਪਹਿਲੇ ਭਾਸ਼ਣ ਵਿਚ ਸਪੱਸ਼ਟ ਐਲਾਨ ਕੀਤਾ ਹੈ ਕਿ ਹੁਣ ਕੋਈ ਜੰਗ ਨਹੀਂ ਹੋਵੇਗੀ।

ਟਰੰਪ ਨੇ ਕਿਹਾ, 'ਮੈਂ ਕੋਈ ਜੰਗ ਸ਼ੁਰੂ ਨਹੀਂ ਕਰਨ ਜਾ ਰਿਹਾ। ਮੈਂ ਜੰਗਾਂ ਨੂੰ ਰੋਕਣ ਜਾ ਰਿਹਾ ਹਾਂ। ਜਦੋਂ ਮੈਂ ਰਾਸ਼ਟਰਪਤੀ ਸੀ ਤਾਂ 4 ਸਾਲ ਤੱਕ ਕੋਈ ਜੰਗ ਨਹੀਂ ਹੋਈ। ਅਸੀਂ ਸਿਰਫ ISIS ਨੂੰ ਹਰਾਇਆ ਸੀ।

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਅਮਰੀਕੀ ਫ਼ੌਜ ਨੂੰ ਮਜ਼ਬੂਤ ​​ਕੀਤਾ ਜਾਵੇਗਾ। 2016 ਤੋਂ 2020 ਤੱਕ ਆਪਣੇ ਪਹਿਲੇ ਕਾਰਜਕਾਲ ਦੌਰਾਨ, ਟਰੰਪ ਨੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨਾਲ ਵੀ ਮੁਲਾਕਾਤ ਕੀਤੀ ਸੀ। ਕਿਮ ਜੋਂਗ ਉਨ ਹੁਣ ਅਕਸਰ ਅਮਰੀਕਾ ਨੂੰ ਧਮਕੀਆਂ ਦਿੰਦੇ ਰਹਿੰਦੇ ਹਨ। ਟਰੰਪ ਦੇ ਇਸ ਐਲਾਨ ਕਾਰਨ ਚੀਨ ਅਤੇ ਯੂਕਰੇਨ ਦੋਵੇਂ ਹੀ ਤਣਾਅ ਵਿੱਚ ਹਨ। ਇਜ਼ਰਾਈਲ ਨੂੰ ਉਮੀਦ ਹੈ ਕਿ ਬੰਧਕ ਵਾਪਸ ਆ ਜਾਣਗੇ।

Similar News