ਅਮਰੀਕਾ ਵੱਲੋਂ ਗੁਰਪਤਵੰਤ ਪੰਨੂ ਮਾਮਲੇ ਵਿਚ ਵੱਡਾ ਕਦਮ

ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿਚ ਭਾਰਤੀ ਅਫ਼ਸਰ ਦੀ ਸ਼ਮੂਲੀਅਤ ਦੇ ਦੋਸ਼ਾਂ ਮਗਰੋਂ ਨਵੀਂ ਦਿੱਲੀ ਵੱਲੋਂ ਗਠਤ ਜਾਂਚ ਕਮੇਟੀ ਦੀ ਰਿਪੋਰਟ ਅਮਰੀਕਾ ਦੇਖਣਾ ਚਾਹੁੰਦਾ ਹੈ ਤਾਂਕਿ ਨਿਊ ਯਾਰਕ ਵਿਚ ਚੱਲ ਰਹੇ ਮੁਕੱਦਮੇ ਵਿਚ ਕੋਈ ਮਦਦ ਮਿਲ ਸਕੇ।

Update: 2024-06-27 11:27 GMT

ਵਾਸ਼ਿੰਗਟਨ : ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿਚ ਭਾਰਤੀ ਅਫ਼ਸਰ ਦੀ ਸ਼ਮੂਲੀਅਤ ਦੇ ਦੋਸ਼ਾਂ ਮਗਰੋਂ ਨਵੀਂ ਦਿੱਲੀ ਵੱਲੋਂ ਗਠਤ ਜਾਂਚ ਕਮੇਟੀ ਦੀ ਰਿਪੋਰਟ ਅਮਰੀਕਾ ਦੇਖਣਾ ਚਾਹੁੰਦਾ ਹੈ ਤਾਂਕਿ ਨਿਊ ਯਾਰਕ ਵਿਚ ਚੱਲ ਰਹੇ ਮੁਕੱਦਮੇ ਵਿਚ ਕੋਈ ਮਦਦ ਮਿਲ ਸਕੇ। ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਕਿ ਭਾਰਤੀ ਅਧਿਕਾਰੀਆਂ ਵੱਲੋਂ ਮਾਮਲੇ ਦੀ ਪੜਤਾਲ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ ਅਸੀਂ ਪੜਤਾਲ ਦਾ ਸਿੱਟਾ ਜਾਣਨਾ ਚਾਹੁੰਦੇ ਹਾਂ। ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਕਰਟ ਕੈਂਪਬੈਲ ਹਾਲ ਹੀ ਵਿਚ ਕੌਮੀ ਸੁਰੱਖਿਆ ਸਲਾਹਕਾਰ ਜੇਕ ਸਲੀਵਨ ਨਾਲ ਭਾਰਤ ਗਏ ਸਨ ਅਤੇ ਇਸ ਦੌਰਾਨ ਗੁਰਪਤਵੰਤ ਪੰਨੂ ਮਾਮਲੇ ਵਿਚ ਜਵਾਬਦੇਹੀ ਤੈਅ ਕਰਨ ਦਾ ਮੁੱਦਾ ਉਠਾਇਆ।

ਜਾਂਚ ਕਮੇਟੀ ਦੀ ਰਿਪੋਰਟ ਦਾ ਸਿੱਟਾ ਪੇਸ਼ ਕਰਨ ਲਈ ਆਖਿਆ

ਉਨ੍ਹਾਂ ਕਿਹਾ ਕਿ ਭਾਰਤੀ ਅਧਿਕਾਰੀਆਂ ਨਾਲ ਉਸਾਰੂ ਮਾਹੌਲ ਵਿਚ ਗੱਲਬਾਤ ਹੋਈ ਅਤੇ ਉਮੀਦ ਹੈ ਕਿ ਜਲਦ ਹੀ ਹਾਂਪੱਖੀ ਹੁੰਗਾਰਾ ਮਿਲੇਗਾ। ਇਥੇ ਦਸਣਾ ਬਣਦਾ ਹੈ ਕਿ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦਾ ਪਰਦਾ ਫਾਸ਼ ਕਰਦਿਆਂ ਐਫ.ਬੀ.ਆਈ. ਵੱਲੋਂ ਨਿਖਿਲ ਗੁਪਤਾ ਅਤੇ ਇਕ ਭਾਰਤੀ ਅਫਸਰ ਦੀ ਸ਼ਮੂਲੀਅਤ ਦੇ ਦੋਸ਼ ਲਾਏ ਗਏ। ਇਨ੍ਹਾਂ ਦੋਸ਼ਾਂ ਮਗਰੋਂ ਭਾਰਤ ਸਰਕਾਰ ਨੇ ਇਕ ਉਚ ਪੱਧਰੀ ਜਾਂਚ ਕਮੇਟੀ ਗਠਤ ਕਰ ਦਿਤੀ ਅਤੇ ਹੁਣ ਅਮਰੀਕਾ ਨਤੀਜਾ ਮੰਗ ਰਿਹਾ ਹੈ। ਨਿਊ ਯਾਰਕ ਦੀ ਅਦਾਲਤ ਵਿਚ ਨਿਖਿਲ ਗੁਪਤਾ ਵਿਰੁੱਧ ਸੁਣਵਾਈ ਚੱਲ ਰਹੀ ਹੈ ਜਿਸ ਨੂੰ ਕੁਝ ਦਿਨ ਪਹਿਲਾਂ ਹੀ ਚੈਕ ਰਿਪਬਲਿਕ ਤੋਂ ਅਮਰੀਕਾ ਲਿਆਂਦਾ ਗਿਆ ਸੀ। ਦੂਜੇ ਪਾਸੇ ਵਿਦੇਸ਼ ਮੰਤਰੀ ਐਂਥਨੀ ਬÇਲੰਕਨ ਵੱਲੋਂ ਭਾਰਤ ਵਿਚ ਘੱਟ ਗਿਣਤੀਆਂ ਨਾਲ ਹੋ ਰਹੇ ਸਲੂਕ ਪ੍ਰਤੀ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ 28 ਰਾਜਾਂ ਵਿਚੋਂ 10 ਵਿਚ ਧਰਮ ਬਦਲਣ ਵਿਰੁੱਧ ਕਾਨੂੰਨ ਲਾਗੂ ਹਨ। ਕੁਝ ਰਾਜਾਂ ਵਿਚ ਸਜ਼ਾ ਵੀ ਦਿਤੀ ਜਾਂਦੀ ਹੈ ਜੋ ਸਿੱਧੇ ਤੌਰ ’ਤੇ ਕੌਮਾਂਤਰੀ ਧਾਰਮਿਕ ਆਜ਼ਾਦੀ ਦੇ ਕਾਨੂੰਨ ਦੀ ਉਲੰਘਣਾ ਬਣਦੀ ਹੈ। ਇਥੇ ਦਸਣਾ ਬਣਦਾ ਹੈ ਕਿ ਭਾਰਤ ਸਰਕਾਰ ਅਤੀਤ ਵਿਚ ਅਮਰੀਕਾ ਦੀ ਸਾਲਾਨਾ ਰਿਪੋਰਟ ਵਿਚ ਲਾਏ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਦੋਸ਼ਾਂ ਨੂੰ ਰੱਦ ਕਰ ਚੁੱਕੀ ਹੈ।

Tags:    

Similar News