ਅਮਰੀਕਾ ’ਚ ਸਿੱਖਾਂ ਵਿਰੁੱਧ ਗ਼ਲਤ ਬੋਲਣ ਵਾਲੇ ਭੂਸ਼ਣ ਅਠਾਲੇ ਵਿਰੁੱਧ ਦੋਸ਼ ਆਇਦ
ਅਮਰੀਕਾ ’ਚ ਕੈਲੀਫੋਰਨੀਆਂ ਦੇ ਸੈਕਰਾਮੈਂਟੋ ਵਿਚ ਭੂਸ਼ਣ ਅਠਾਲੇ ਨਾਮੀ ਇਕ ਵਿਅਕਤੀ ਦੇ ਵਿਰੁੱਧ ਨਾਨ ਪ੍ਰਾਫਿਟ ਸੰਸਥਾ ਵਿਚ ਕੰਮ ਕਰਦੇ ਇਕ ਸਿੱਖ ਨੂੰ ਗ਼ਲਤ ਬੋਲਣ ਅਤੇ ਧਮਕੀ ਦੇਣ ਦੇ ਮਾਮਲੇ ਵਿਚ ਸੰਘੀ ਨਫ਼ਰਤੀ ਅਪਰਾਧ ਤਹਿਤ ਦੋਸ਼ ਆਇਦ ਕੀਤੇ ਗਏ ਨੇ।;
ਸੈਕਰਾਮੈਂਟੋ (ਹੁਸਨ ਲੜੋਆ ਬੰਗਾ) : ਅਮਰੀਕਾ ’ਚ ਕੈਲੀਫੋਰਨੀਆਂ ਦੇ ਸੈਕਰਾਮੈਂਟੋ ਵਿਚ ਭੂਸ਼ਣ ਅਠਾਲੇ ਨਾਮੀ ਇਕ ਵਿਅਕਤੀ ਦੇ ਵਿਰੁੱਧ ਨਾਨ ਪ੍ਰਾਫਿਟ ਸੰਸਥਾ ਵਿਚ ਕੰਮ ਕਰਦੇ ਇਕ ਸਿੱਖ ਨੂੰ ਗ਼ਲਤ ਬੋਲਣ ਅਤੇ ਧਮਕੀ ਦੇਣ ਦੇ ਮਾਮਲੇ ਵਿਚ ਸੰਘੀ ਨਫ਼ਰਤੀ ਅਪਰਾਧ ਤਹਿਤ ਦੋਸ਼ ਆਇਦ ਕੀਤੇ ਗਏ ਨੇ। ਅਠਾਲੇ ਵੱਲੋਂ ਅਮਰੀਕਾ ਵਿਚ ਸਿੱਖਾਂ ਦੇ ਮਨੁੱਖੀ ਹੱਕਾਂ ਲਈ ਕੰਮ ਕਰਦੀ ਇਕ ਸੰਸਥਾ ਨੂੰ ਕਥਿਤ ਤੌਰ ’ਤੇ ਫ਼ੋਨ ਕਰਕੇ ਨਫ਼ਰਤੀ ਸ਼ਬਦਾਂ ਦੀ ਵਰਤੋਂ ਕੀਤੀ ਗਈ ਅਤੇ ਸੀ ਅਤੇ ਧਮਕੀਆਂ ਦਿੱਤੀਆਂ ਗਈਆਂ ਸੀ।
ਅਮਰੀਕਾ ਵਿਚ ਸੈਕਰਾਮੈਂਟੋ ਵਿਖੇ 48 ਸਾਲਾਂ ਦੇ ਵਿਅਕਤੀ ਭੂਸ਼ਣ ਅਠਾਲੇ ਦੇ ਵਿਰੁੱਧ ਇਕ ਸਿੱਖ ਵਿਅਕਤੀ ਨੂੰ ਗ਼ਲਤ ਸ਼ਬਦ ਬੋਲਣ ਅਤੇ ਧਮਕੀ ਦੇਣ ਦੇ ਮਾਮਲੇ ਵਿਚ ਦੋਸ਼ ਆਇਦ ਕੀਤੇ ਗਏ ਨੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਆਂ ਵਿਭਾਗ ਨੇ ਦੱਸਆ ਕਿ 17 ਸਤੰਬਰ 2022 ਨੂੰ ਕੀਤੀ ਗਈ ਸ਼ਿਕਾਇਤ ਅਨੁਸਾਰ ਅਠਾਲੇ ਨੇ ਅਮਰੀਕਾ ਵਿਚ ਸਿੱਖਾਂ ਦੇ ਮਨੁੱਖੀ ਹੱਕਾਂ ਲਈ ਕੰਮ ਕਰਨ ਵਾਲੀ ਇਕ ਸੰਸਥਾ ਨੂੰ ਕਥਿਤ ਤੌਰ ’ਤੇ ਫ਼ੋਨ ਕੀਤਾ ਅਤੇ ਸੱਤ ਵਾਇਸ ਮੇਲਾਂ ਭੇਜੀਆਂ ਸੀ, ਜਿਨ੍ਹਾਂ ਵਿਚ ਉਸ ਨੇ ਸੰਸਥਾ ਵਿਚ ਕੰਮ ਕਰਦੇ ਇਕ ਸਿੱਖ ਵਿਅਕਤੀ ਲਈ ਨਫ਼ਰਤ ਭਰੇ ਸ਼ਬਦਾਂ ਦੀ ਵਰਤੋਂ ਕੀਤੀ ਸੀ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
ਨਿਆਂ ਵਿਭਾਗ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਗੇ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਪਤਾ ਚੱਲਿਆ ਕਿ ਭੂਸ਼ਣ ਅਠਾਲੇ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਸ਼ਾਮਲ ਰਿਹਾ ਏ, ਉਸ ਦਾ ਧਾਰਮਿਕ ਆਧਾਰ ’ਤੇ ਟਿੱਪਣੀਆਂ ਕਰਨ ਦਾ ਲੰਬਾ ਇਤਿਹਾਸ ਐ। ਉਹ ਇਸ ਤੋਂ ਪਹਿਲਾਂ ਪਾਕਿਸਤਾਨ ਅਤੇ ਮੁਸਲਮਾਨਾਂ ਪ੍ਰਤੀ ਵੀ ਨਫ਼ਰਤੀ ਬਿਆਨ ਜਾਰੀ ਕਰ ਚੁੱਕਿਆ ਏ। ਭੂਸ਼ਣ ਅਠਾਲੇ ਵੱਲੋਂ ਸਿੱਖ ਵਿਅਕਤੀ ’ਤੇ ਕੀਤੀਆਂ ਗਈਆਂ ਗਲ਼ਤ ਟਿੱਪਣੀਆਂ ਨੂੰ ਲੈ ਕੇ ਸਥਾਨਕ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਏ ਅਤੇ ਅਜਿਹੇ ਵਿਅਕਤੀ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਐ।
ਦੱਸ ਦਈਏ ਕਿ ਨਿਆਂ ਵਿਭਾਗ ਅਨੁਸਾਰ ਅਠਾਲੇ ਨੂੰ ਇਸ ਮਾਮਲੇ ਵਿਚ ਉਸ ਦੇ ਵਿਰੁੱਧ ਆਇਦ ਹੋਏ ਦੋਸ਼ਾਂ ਲਈ ਵੱਧ ਤੋਂ ਵੱਧ 10 ਸਾਲ ਤੱਕ ਕੈਦ ਅਤੇ ਢਾਈ ਲੱਖ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਏ।