ਟੋਰਾਂਟੋ ਤੋਂ 400 ਕਿਲੋ ਸੋਨਾ ਲੁੱਟਣ ਦੇ ਮਾਮਲੇ ਵਿਚ ਗ੍ਰਿਫ਼ਤਾਰੀਆਂ

ਟੋਰਾਂਟੋ ਤੋਂ 400 ਕਿਲੋ ਸੋਨਾ ਲੁੱਟਣ ਦੇ ਮਾਮਲੇ ਵਿਚ ਗ੍ਰਿਫ਼ਤਾਰੀਆਂ

ਮਿਸੀਸਾਗਾ, 17 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ 400 ਕਿਲੋ ਸੋਨਾ ਲੁੱਟਣ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਨੇ ਨੇ ਗ੍ਰਿਫ਼ਤਾਰੀਆਂ ਕਰਨ ਦਾ ਐਲਾਨ ਕੀਤਾ ਹੈ। ਦੋ ਕਰੋੜ ਡਾਲਰ ਤੋਂ ਵੱਧ ਮੁੱਲ ਦਾ ਸੋਨਾ ਪਿਛਲੇ ਸਾਲ 17 ਅਪ੍ਰੈਲ ਨੂੰ ਹਵਾਈ ਅੱਡੇ ’ਤੇ ਪੁੱਜੇ ਇਕ ਕੰਟੇਨਰ ਵਿਚੋਂ ਚੋਰੀ ਕੀਤਾ ਗਿਆ ਸੀ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬੁੱਧਵਾਰ ਸਵੇਰੇ 8.30 ਵਜੇ ‘ਪ੍ਰੌਜੈਕਟ 24-ਕੇ’ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।

ਪੀਲ ਰੀਜਨਲ ਪੁਲਿਸ ਨੇ ਇਕ ਸਾਲ ਪੁਰਾਣਾ ਮਾਮਲਾ ਸੁਲਝਾਇਆ

ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ’ਤੇ ਅਕਸਰ ਹੀ ਵਿਦੇਸ਼ਾਂ ਤੋਂ ਆਉਣ ਵਾਲਾ ਅਤੇ ਕੈਨੇਡਾ ਤੋਂ ਵੱਖ ਵੱਖ ਮੁਲਕਾਂ ਵਿਚ ਭੇਜਿਆ ਜਾਣ ਵਾਲਾ ਸੋਨਾ ਪਹੁੰਚਦਾ ਹੈ। 17 ਅਪ੍ਰੈਲ 2023 ਦੀ ਵਾਰਦਾਤ ਹੈਰਾਨਕੁੰਨ ਰਹੀ ਕਿਉਂਕਿ ਕਿਸੇ ਨੂੰ ਕੰਨੋ ਕੰਨ ਖਬਰ ਨਾ ਹੋ ਸਕੀ ਕਿ ਐਨਾ ਸੋਨਾ ਲੁੱਟਿਆ ਜਾ ਚੁੱਕਾ ਹੈ। ਸੋਨੇ ਦੀ ਲੁੱਟ ਏਅਰ ਕੈਨੇਡਾ ਦੇ ਕਾਰਗੋ ਰੱਖਣ ਵਾਲੇ ਇਲਾਕੇ ਵਿਚੋਂ ਹੋਈ ਜਿਸ ਦੇ ਮੱਦੇਨਜ਼ਰ ਬ੍ਰਿੰਕਸ ਇੰਟਰਨੈਸ਼ਨਲ ਵੱਲੋਂ ਏਅਰ ਕੈਨੇਡਾ ਵਿਰੁੱਧ ਮੁਕੱਦਮਾ ਦਾਇਰ ਕੀਤਾ ਗਿਆ ਕਿ ਜਾਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਸੋਨਾ ਲੁਟੇਰਿਆਂ ਨੂੰ ਦੇ ਦਿਤਾ ਗਿਆ। ਏਅਰ ਕੈਨੇਡਾ ਇਨ੍ਹਾਂ ਦੋਸ਼ਾਂ ਨੂੰ ਸਰਾਸਰ ਖਾਰਜ ਕਰ ਚੁੱਕੀ ਹੈ।

Related post

Elon Musk ਨੇ X ਵੈੱਬਸਾਈਟ ‘ਤੇ ਵੱਡਾ ਬਦਲਾਅ, ਵੈੱਬਸਾਈਟ ਦਾ URL ਬਦਲਿਆ

Elon Musk ਨੇ X ਵੈੱਬਸਾਈਟ ‘ਤੇ ਵੱਡਾ ਬਦਲਾਅ, ਵੈੱਬਸਾਈਟ…

ਨਵੀਂ ਦਿੱਲੀ, 17 ਮਈ, ਪਰਦੀਪ ਸਿੰਘ: ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਟਵਿੱਟਰ (ਐਕਸ) ‘ਤੇ ਵੱਡਾ ਫੇਰਬਦਲ ਦੇਖਿਆ ਗਿਆ ਹੈ। ਇਸ ਵੈੱਬਸਾਈਟ ਦਾ URL…
ਗਾਇਕ ਗੁਰਦਾਸ ਮਾਨ ਨੇ ਮੀਕਾ ਦੇ ਘਰ ਖਾਧਾ ਖਾਣਾ, ਤਸਵੀਰਾਂ ਵਾਇਰਲ

ਗਾਇਕ ਗੁਰਦਾਸ ਮਾਨ ਨੇ ਮੀਕਾ ਦੇ ਘਰ ਖਾਧਾ ਖਾਣਾ,…

ਮੁੰਬਈ, 17 ਮਈ, ਪਰਦੀਪ ਸਿੰਘ: ਬਾਲੀਵੁੱਡ ਤੇ ਪੰਜਾਬੀ ਗਾਇਕ ਮੀਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ,…
ਕੈਨੇਡਾ ਵਿਚ 25 ਸਾਲ ਬਾਅਦ ਖਸਰੇ ਕਾਰਨ ਹੋਈ ਮੌਤ

ਕੈਨੇਡਾ ਵਿਚ 25 ਸਾਲ ਬਾਅਦ ਖਸਰੇ ਕਾਰਨ ਹੋਈ ਮੌਤ

ਟੋਰਾਂਟੋ, 17 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਖਸਰੇ ਕਾਰਨ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਮੌਤ ਹੋਣ ਦੀ…