CM ਯੋਗੀ ਦੀ ਵੱਡੀ ਮੀਟਿੰਗ, ਯੂਪੀ ‘ਚ ਧਾਰਾ 144 ਲਾਗੂ

CM ਯੋਗੀ ਦੀ ਵੱਡੀ ਮੀਟਿੰਗ, ਯੂਪੀ ‘ਚ ਧਾਰਾ 144 ਲਾਗੂ

ਲਖਨਊ : ਦਿਲ ਦਾ ਦੌਰਾ ਪੈਣ ਕਾਰਨ ਮੁਖਤਾਰ ਅੰਸਾਰੀ ਦੀ ਮੌਤ ਤੋਂ ਬਾਅਦ ਮਊ ‘ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਪੁਲਿਸ ਬਾਂਦਾ ਵਿੱਚ ਵੀ ਤਿੱਖੀ ਨਜ਼ਰ ਰੱਖ ਰਹੀ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਆਪਣੇ ਘਰ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਹਨ। ਮੀਟਿੰਗ ਵਿੱਚ ਡੀਜੀਪੀ ਪ੍ਰਸ਼ਾਂਤ ਕੁਮਾਰ, ਏਡੀਜੀ ਲਾਅ ਐਂਡ ਆਰਡਰ ਅਮਿਤਾਭ ਯਸ਼ ਵੀ ਮੌਜੂਦ ਹਨ। ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਘਟਨਾਕ੍ਰਮ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਸੀਐਮ ਯੋਗੀ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਸੂਬੇ ਵਿੱਚ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ।
ਉੱਤਰ ਪ੍ਰਦੇਸ਼ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਮੁਖਤਾਰ ਅੰਸਾਰੀ ਦੀ ਮੌਤ ਤੋਂ ਬਾਅਦ ਪੂਰੇ ਉੱਤਰ ਪ੍ਰਦੇਸ਼ ਵਿੱਚ ਫੌਜਦਾਰੀ ਜਾਬਤਾ (ਸੀਆਰਪੀਸੀ) ਦੀ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਾਂਦਾ, ਮਊ, ਗਾਜ਼ੀਪੁਰ ਅਤੇ ਵਾਰਾਣਸੀ ਜ਼ਿਲ੍ਹਿਆਂ ਵਿੱਚ ਪੁਲੀਸ ਮੁਲਾਜ਼ਮਾਂ ਦੀ ਵਿਸ਼ੇਸ਼ ਤਾਇਨਾਤੀ ਹੈ।

Related post

ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚੇ 43 ਹਜ਼ਾਰ ਭਾਰਤੀ

ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚੇ 43 ਹਜ਼ਾਰ ਭਾਰਤੀ

ਅਮਰੀਕਾ, 11 ਮਈ, ਪਰਦੀਪ ਸਿੰਘ : ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਐਂਟਰੀ ਕਰਨ ਵਾਲਿਆ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ…
ਪਾਕਿਸਤਾਨ ‘ਤੇ ਕਬਜ਼ਾ ਕਰਕੇ ਸ਼ਰੀਆ ਲਾਗੂ ਕਰਨਾ ਚਾਹੁੰਦੀ ਹੈ TTP, ‘ਤਾਲਿਬਾਨ ਚੱਲ ਰਿਹਾ ਚਾਲਾਂ’

ਪਾਕਿਸਤਾਨ ‘ਤੇ ਕਬਜ਼ਾ ਕਰਕੇ ਸ਼ਰੀਆ ਲਾਗੂ ਕਰਨਾ ਚਾਹੁੰਦੀ ਹੈ…

ਇਸਲਾਮਾਬਾਦ, 11ਮਈ, ਪਰਦੀਪ ਸਿੰਘ: ਤਹਿਰੀਕ-ਏ-ਤਾਲਿਬਾਨ ਜਾਂ ਟੀਟੀਪੀ ਅੱਤਵਾਦੀਆਂ ਨੂੰ ਲੈ ਕੇ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਅਤੇ ਪਾਕਿਸਤਾਨ ਵਿਚਾਲੇ ਤਣਾਅ ਸਿਖਰ ‘ਤੇ…
ਤਿਹਾੜ ਤੋਂ ਬਾਹਰ ਆਉਂਦੇ ਹੀ ਐਕਸ਼ਨ ‘ਚ CM ਕੇਜਰੀਵਾਲ, ਸਾਰੇ ਵਿਧਾਇਕਾਂ ਦੀ ਬੁਲਾਈ ਮੀਟਿੰਗ

ਤਿਹਾੜ ਤੋਂ ਬਾਹਰ ਆਉਂਦੇ ਹੀ ਐਕਸ਼ਨ ‘ਚ CM ਕੇਜਰੀਵਾਲ,…

ਨਵੀਂ ਦਿੱਲੀ, 11 ਮਈ, ਪਰਦੀਪ ਸਿੰਘ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਨੂੰ ਅੰਤਰਿਮ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ…