ਜੇਕਰ 100 ਕਰੋੜ ਦਾ ਘਪਲਾ ਹੋਇਆ ਹੈ ਤਾਂ ਪੈਸਾ ਕਿੱਥੇ ਗਿਆ? : ਕੇਜਰੀਵਾਲ

ਜੇਕਰ 100 ਕਰੋੜ ਦਾ ਘਪਲਾ ਹੋਇਆ ਹੈ ਤਾਂ ਪੈਸਾ ਕਿੱਥੇ ਗਿਆ? : ਕੇਜਰੀਵਾਲ

ਨਵੀਂ ਦਿੱਲੀ : ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਅਤੇ ਇਸ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਈਡੀ ਰਿਮਾਂਡ ਪੂਰਾ ਹੋ ਗਿਆ ਹੈ। ਅੱਜ ਉਸ ਨੂੰ ਮੁੜ ਰੌਜ਼ ਐਵੇਨਿਊ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਕੇਜਰੀਵਾਲ ਨੇ ਖ਼ੁਦ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਰਿਮਾਂਡ ਦਾ ਵਿਰੋਧ ਨਹੀਂ ਕਰ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਉਹ ਈਡੀ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ।

ਇਸ ਦੇ ਨਾਲ ਹੀ ਕੇਜਰੀਵਾਲ ਨੇ ਜੱਜ ਨੂੰ ਜਿਰ੍ਹਾ ਕਰਦੇ ਹੋਏ ਕਿਹਾ ਕਿ ਦੇਸ਼ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਭ੍ਰਿਸ਼ਟ ਹੋਣ ਦੀ ਝੂਠੀ ਤਸਵੀਰ ਪੇਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਈਡੀ ਦੇ ਸਿਰਫ਼ ਦੋ ਉਦੇਸ਼ ਹਨ। ਇੱਕ ਉਨ੍ਹਾਂ ਦੀ ਪਾਰਟੀ (ਆਪ) ਨੂੰ ਤਬਾਹ ਕਰਨਾ ਅਤੇ ਦੂਜਾ ਰੈਕੇਟ ਚਲਾਉਣਾ। ਕੇਜਰੀਵਾਲ ਨੇ ਕਿਹਾ ਕਿ ਇਹ ਘਪਲਾ ਹੈ। ਉਨ੍ਹਾਂ ਕਿਹਾ ਕਿ ਜੇਕਰ 100 ਕਰੋੜ ਦਾ ਘਪਲਾ ਹੋਇਆ ਹੈ ਤਾਂ ਪੈਸਾ ਕਿੱਥੇ ਗਿਆ? ਕੀ ਈਡੀ ਨੂੰ ਉਹ ਪੈਸਾ ਮਿਲਿਆ ਹੈ?

‘ਆਪ’ ਆਗੂ ਨੇ ਕਿਹਾ ਕਿ ਅਸਲ ਘਪਲਾ ਹੁਣ ਸ਼ੁਰੂ ਹੋ ਗਿਆ ਹੈ। ਸ਼ਰਤ ਰੈਡੀ ਨੇ ਭਾਜਪਾ ਨੂੰ 55 ਕਰੋੜ ਰੁਪਏ ਦਿੱਤੇ ਹਨ। ਉਨ੍ਹਾਂ ਕੋਲ ਇਸ ਗੱਲ ਦੇ ਸਬੂਤ ਹਨ।

Related post

ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤਾਂ ਸੀ-ਵੀਜਿਲ ਐਪ ਰਾਹੀਂ ਹੋਣਗੀਆਂ ਦਰਜ

ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤਾਂ ਸੀ-ਵੀਜਿਲ ਐਪ…

ਸੰਗਰੂਰ, 8 ਮਈ, ਪਰਦੀਪ ਸਿੰਘ: ਭਾਰਤੀ ਚੋਣ ਕਮਿਸ਼ਨ ਵਲੋਂ ਬਣਾਏ ਗਏ ਸੀ-ਵੀਜਿਲ (ਸਿਟੀਜ਼ਨ ਵੀਜਿਲ) ਐਪ ਰਾਹੀਂ ਲੋਕ ਸਭਾ ਚੋਣਾਂ ਸਬੰਧੀ ਸ਼ਿਕਾਇਤ…
ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਹਰਜਿੰਦਰ ਕੌਰ ਦੀ ਮੁੱਢਲੀ ਮੈਂਬਰਸ਼ਿਪ ਕੀਤੀ ਰੱਦ

ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਹਰਜਿੰਦਰ ਕੌਰ ਦੀ ਮੁੱਢਲੀ…

ਚੰਡੀਗੜ੍ਹ, 8 ਮਈ, ਪਰਦੀਪ ਸਿੰਘ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਹਰਜਿੰਦਰ ਕੌਰ ਨੂੰ ਪਾਰਟੀ…
ਰਾਹੁਲ ਗਾਂਧੀ ਨੂੰ ਲੈ ਕੇ ਪੀਐੱਮ ਮੋਦੀ ਦਾ ਵੱਡਾ ਬਿਆਨ, ਸ਼ਹਿਜਾਦੇ ਨੇ ਅਡਾਨੀ-ਅੰਬਾਨੀ ਨੂੰ ਗਾਲਾਂ ਕੱਢਣੀਆਂ ਕੀਤੀਆਂ ਬੰਦ, ਰਾਤੋਂ-ਰਾਤ ਅਜਿਹੀ ਕਿਹੜੀ ਹੋਈ ਡੀਲ

ਰਾਹੁਲ ਗਾਂਧੀ ਨੂੰ ਲੈ ਕੇ ਪੀਐੱਮ ਮੋਦੀ ਦਾ ਵੱਡਾ…

ਨਵੀਂ ਦਿੱਲੀ, 8 ਮਈ, ਪਰਦੀਪ ਸਿੰਘ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਤੇਲੰਗਾਨਾ ਦੇ ਕਰੀਮਨਗਰ ‘ਚ ਪਹਿਲੀ ਵਾਰ ਅਡਾਨੀ-ਅੰਬਾਨੀ…