ਮੈਂ ਚੰਨੀ ਨੂੰ ਕਿਹਾ ਸੀ, ਚੰਗਾ ਕੰਮ ਕਰੋਗੇ ਤਾਂ ਜਿੱਤਾਂਗੇ, ਪਰ ਉਹ ਨਹੀਂ ਮੰਨੇ : ਨਵਜੋਤ ਸਿੱਧੂ

ਮੈਂ ਚੰਨੀ ਨੂੰ ਕਿਹਾ ਸੀ, ਚੰਗਾ ਕੰਮ ਕਰੋਗੇ ਤਾਂ ਜਿੱਤਾਂਗੇ, ਪਰ ਉਹ ਨਹੀਂ ਮੰਨੇ : ਨਵਜੋਤ ਸਿੱਧੂ

ਬਠਿੰਡਾ : ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਕਾਂਗਰਸੀ ਆਗੂ ਸਰਗਰਮ ਹੋ ਗਏ ਹਨ। ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਚੰਗੇ ਕਿਰਦਾਰ ਵਾਲੇ ਲੋਕਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਮੁਆਫੀ ਮੰਗ ਕੇ ਸਾਬਤ ਕਰ ਦਿੱਤਾ ਕਿ ਉਨ੍ਹਾਂ ਨੇ ਗੁਨਾਹ ਕੀਤਾ ਹੈ। ਕੈਪਟਨ ਨੇ ਪੰਜਾਬ ਨੂੰ ਵੀ ਲੁੱਟਿਆ ਹੈ। ਇਸ ਦੌਰਾਨ ਸਿੱਧੂ ਨੇ ਕਿਹਾ ਕਿ ਮੈਂ ਚੰਨੀ ਨੂੰ ਕਿਹਾ ਸੀ ਕਿ ਜੇਕਰ ਤੁਸੀਂ ਚੰਗਾ ਰਾਜ ਕਰੋਗੇ ਤਾਂ ਕਾਂਗਰਸ ਫਿਰ ਜਿੱਤੇਗੀ, ਪਰ ਉਹ ਵੀ ਨਹੀਂ ਮੰਨੇ।

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਸਿਰਫ਼ ਆਪਣਾ ਘਰ ਭਰਨ ਵਿੱਚ ਰੁੱਝੇ ਹੋਏ ਹਨ। ਸਿੱਧੂ ਨੇ ਆਮ ਆਦਮੀ ਪਾਰਟੀ ‘ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਰੰਗਲਾ ਪੰਜਾਬ ਕਹਿਣ ਵਾਲਿਆਂ ਨੇ ਇਸ ਨੂੰ ਕੰਗਲਾ ਪੰਜਾਬ ਬਣਾ ਦਿੱਤਾ ਹੈ।

ਸਿੱਧੂ ਨੇ ਕਿਹਾ ਕਿ ਕੇਜਰੀਵਾਲ ਅਤੇ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਕੇ ਸਰਕਾਰ ਬਣਾਈ ਹੈ, ਜਿਸ ਕਾਰਨ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਗਈ ਹੈ। ਦੂਜੇ ਪਾਸੇ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਨੂੰ ਆਉਣ ਵਾਲੀਆਂ ਚੋਣਾਂ ਆਪਣੇ ਬਲ ‘ਤੇ ਲੜਨੀ ਚਾਹੀਦੀ ਹੈ। ‘ਆਪ’ ਸਰਕਾਰ ਨੇ ਮੌੜ ਦੀ ਰੈਲੀ ਵਿੱਚ ਲੋਕਾਂ ਨੂੰ ਲਿਜਾਣ ਲਈ ਸਰਕਾਰੀ ਪੀਆਰਟੀਸੀ ਬੱਸਾਂ ਦੀ ਵਰਤੋਂ ਕੀਤੀ, ਪਰ ਕੋਈ ਵੀ ਬੱਸ ਪੂਰੀ ਤਰ੍ਹਾਂ ਨਹੀਂ ਭਰੀ।

Related post

ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ

ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ

ਚੰਡੀਗੜ੍ਹ, 20 ਮਈ, ਨਿਰਮਲ : ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਵਿਚ ਲਗਾਤਾਰ ਵਧ ਰਹੀ…
ਦਿੱਲੀ ਤੋਂ ਲੈ ਕੇ ਬਠਿੰਡਾ ਤੱਕ ਅਸਮਾਨ ‘ਚ ਅੱਗ, 45 ਡਿਗਰੀ ਦਰਜ ਕੀਤਾ ਤਾਪਮਾਨ

ਦਿੱਲੀ ਤੋਂ ਲੈ ਕੇ ਬਠਿੰਡਾ ਤੱਕ ਅਸਮਾਨ ‘ਚ ਅੱਗ,…

ਨਵੀਂ ਦਿੱਲੀ, 20 ਮਈ, ਪਰਦੀਪ ਸਿੰਘ: ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਦਿੱਲੀ ਸਮੇਤ ਪੰਜਾਬ,…
ਅਕਸ਼ੈ ਕੁਮਾਰ ਨੇ ਭਾਰਤੀ ਨਾਗਰਿਕਤਾ ਮਿਲਣ ’ਤੇ ਪਹਿਲੀ ਵਾਰ ਪਾਈ ਵੋਟ

ਅਕਸ਼ੈ ਕੁਮਾਰ ਨੇ ਭਾਰਤੀ ਨਾਗਰਿਕਤਾ ਮਿਲਣ ’ਤੇ ਪਹਿਲੀ ਵਾਰ…

ਮੁੰਬਈ, 20 ਮਈ, ਨਿਰਮਲ : ਭਾਰਤੀ ਨਾਗਰਿਕਤਾ ਮਿਲਣ ’ਤੇ ਅਦਾਕਾਰ ਅਕਸ਼ੈ ਕੁਮਾਰ ਨੇ ਪਹਿਲੀ ਵਾਰੀ ਵੋਟ ਪਾਈ। ਲੋਕ ਸਭਾ ਚੋਣਾਂ ਦੇ…