ਇਕ ਮੋਟਰਸਾਈਕਲ ‘ਤੇ ਚੜ੍ਹੇ 3 ਜਣੇ, ਜਾ ਵੱਜਾ ਕਾਰ ‘ਚ, ਦੋ ਦੀ ਮੌਤ

ਇਕ ਮੋਟਰਸਾਈਕਲ ‘ਤੇ ਚੜ੍ਹੇ 3 ਜਣੇ, ਜਾ ਵੱਜਾ ਕਾਰ ‘ਚ, ਦੋ ਦੀ ਮੌਤ

ਖੰਨਾ : ਦੋ ਦੀ ਥਾਂ ਤੇ ਜਦੋਂ ਮੋਟਰਸਾਈਕਲ ਉਤੇ 3 ਜਣੇ ਸਵਾਰ ਹੋ ਕੇ ਕਿਤੇ ਜਾਂਦੇ ਹਨ ਤਾਂ ਸੰਤੁਲਣ ਬੇਕਾਬੂ ਹੋਣਾ ਤੈਅ ਹੁੰਦਾ ਹੈ, ਫਿਰ ਵਾਪਰਦਾ ਹੈ ਹਾਦਸਾ। ਅਜਿਹਾ ਹੀ ਹੋਇਆ ਖੰਨਾ ਵਿਖੇ। ਅਸਲ ਵਿਚ ਖੰਨਾ ਦੇ ਸਮਰਾਲਾ ਅਧੀਨ ਪੈਂਦੇ ਪਿੰਡ ਮੁਸਕਾਬਾਦ ਨੇੜੇ ਸੜਕ ਹਾਦਸੇ ਵਿੱਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਉਸ ਦਾ ਤੀਜਾ ਸਾਥੀ ਗੰਭੀਰ ਹੈ। ਜਿਸ ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਸੁਸ਼ੀਲ, ਯੋਗੇਸ਼ ਅਤੇ ਉਨ੍ਹਾਂ ਦਾ ਤੀਜਾ ਸਾਥੀ ਇੱਕੋ ਬਾਈਕ ‘ਤੇ ਬੱਸੀ ਗੁੱਜਰਾਂ ‘ਚ ਇੱਟਾਂ ਦੇ ਭੱਠੇ ਵੱਲ ਵਾਪਸ ਜਾ ਰਹੇ ਸਨ। ਮੁਸਕਾਬਾਦ ਨੇੜੇ ਇੱਕ ਵਾਹਨ ਨਾਲ ਬਾਈਕ ਦੀ ਟੱਕਰ ਹੋ ਗਈ। ਜਿਸ ਕਾਰਨ ਯੋਗੇਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਸਪਤਾਲ ਪਹੁੰਚਦਿਆਂ ਹੀ ਸੁਨੀਲ ਦੀ ਮੌਤ ਹੋ ਗਈ। ਤੀਜਾ ਸਾਥੀ ਇਲਾਜ ਅਧੀਨ ਹੈ।

ਹਾਦਸੇ ਤੋਂ ਬਾਅਦ ਦੋਸ਼ੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਜਿਸ ਦਾ ਕੋਈ ਸੁਰਾਗ ਨਹੀਂ ਮਿਲਿਆ। ਐਸਐਚਓ ਭਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਉਸਦਾ ਤੀਜਾ ਸਾਥੀ ਜ਼ਖਮੀ ਹੈ ਅਤੇ ਬੇਹੋਸ਼ ਹੈ। ਹੋਸ਼ ‘ਚ ਆਉਣ ‘ਤੇ ਉਸ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਪਤਾ ਲਗਾਇਆ ਜਾਵੇਗਾ ਕਿ ਹਾਦਸਾ ਕਿਵੇਂ ਵਾਪਰਿਆ। ਪਤਾ ਲੱਗਾ ਹੈ ਕਿ ਤਿੰਨੋਂ ਬਾਈਕ ‘ਤੇ ਸਵਾਰ ਹੋ ਕੇ ਭੱਠੇ ਵੱਲ ਜਾ ਰਹੇ ਸਨ। ਬੁੱਧਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…