ਬੱਸ ’ਤੇ ਹਾਈ ਵੋਲਟੇਜ ਤਾਰ ਡਿੱਗਣ ਕਾਰਨ 6 ਲੋਕਾਂ ਦੀ ਜਾਨ ਗਈ
ਗਾਜੀਪੁਰ, 11 ਮਾਰਚ, ਨਿਰਮਲ : ਗਾਜੀਪੁਰ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਬਰਾਤ ਵਾਲੀ ਬੱਸ ’ਤੇ ਹਾਈ ਵੋਲਟੇਜ ਤਾਰ ਡਿੱਗਣ ਕਾਰਨ 6 ਲੋਕਾਂ ਦੀ ਜਾਨ ਚਲੀ ਗਈ ਹੈ। ਇੱਥੇ ਹਾਈ ਵੋਲਟੇਜ ਦੀ ਤਾਰ ਦੀ ਲਪੇਟ ਵਿਚ ਆ ਕੇ ਬੱਸ ਨੂੰ ਅੱਗ ਲੱਗ ਗਈ। ਜਿਸ ਵਿਚ 6 ਲੋਕ ਜ਼ਿੰਦਾ ਸੜ ਗਏ। ਘਟਨਾ […]
By : Editor Editor
ਗਾਜੀਪੁਰ, 11 ਮਾਰਚ, ਨਿਰਮਲ : ਗਾਜੀਪੁਰ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਬਰਾਤ ਵਾਲੀ ਬੱਸ ’ਤੇ ਹਾਈ ਵੋਲਟੇਜ ਤਾਰ ਡਿੱਗਣ ਕਾਰਨ 6 ਲੋਕਾਂ ਦੀ ਜਾਨ ਚਲੀ ਗਈ ਹੈ।
ਇੱਥੇ ਹਾਈ ਵੋਲਟੇਜ ਦੀ ਤਾਰ ਦੀ ਲਪੇਟ ਵਿਚ ਆ ਕੇ ਬੱਸ ਨੂੰ ਅੱਗ ਲੱਗ ਗਈ। ਜਿਸ ਵਿਚ 6 ਲੋਕ ਜ਼ਿੰਦਾ ਸੜ ਗਏ। ਘਟਨਾ ਨੂੰ ਲੈ ਕੇ ਸਥਾਨਕ ਲੋਕਾਂ ਵਿਚ ਗੁੱਸਾ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ’ਤੇ ਪੱਥਰਬਾਜ਼ੀ ਕੀਤੀ।
ਹਾਦਸੇ ਦੇ ਸਮੇਂ ਬੱਸ ਮਊ ਦੇ ਖਿਰਿਹਾ ਖਾਜਾ ਤੋਂ ਬਰਾਤ ਲੈ ਕੇ ਮਹਾਹਰ ਧਾਮ ਜਾ ਰਹੀ ਸੀ। ਇਸ ਦੌਰਾਨ ਮਹਾਹਰ ਪਿੰਡ ਦੇ ਕੋਲ ਪੁੱਜਦੇ ਹੀ ਚਲਦੀ ਬਸ ਹਾਈ ਵੋਲਟੇਜ ਤਾਰ ਨਾਲ ਟਚ ਹੋ ਗਈ। ਕਿਸੇ ਨੂੰ ਕੁਝ ਪਤਾ ਹੀ ਨਹੀਂ ਚਲਿਆ ਅਤੇ ਬਸ ਵਿਚ ਅੱਗ ਲੱਗ ਗਈ। ਕੁਝ ਹੀ ਸਮੇਂ ਵਿਚ ਬਸ ਅੱਗ ਦਾ ਗੋਲਾ ਬਣ ਗਈ। ਕਿਸੇ ਨੂੰ ਬਸ ਤੋਂ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿੰਡ ਵਾਸੀਆਂ ਦੀ ਭੀੜ ਲੱਗ ਗਈ। ਸਥਾਨਕ ਲੋਕਾਂ ਨੇ ਵੀ ਬਚਾਅ ਦੀ ਕੋਸ਼ਿਸ਼ ਕੀਤੀ ਲੇਕਿਨ ਅੱਗ ਦੀ ਲਪਟਾਂ ਦੇ ਵਿਚ ਕੋਈ ਬੱਸ ਦੇ ਕੋਲ ਨਹੀਂ ਜਾ ਸਕਿਆ।
ਦਰਅਸਲ, ਹਾਈਟੈਂਸ਼ਨ ਲਾਈਨ ਲਟਕ ਕੇ ਕਾਫੀ ਥੱਲੇ ਆ ਗਈ ਸੀ। ਜਿਸ ਕਾਰਨ ਹਾਦਸਾ ਹੋਇਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮਰਦਹ, ਵਿਰਨਵ, ਕਾਸਿਮਾਬਾਦ ਅਤੇ ਦੁਲਹਪੁਰ ਥਾਣਿਆਂ ਦੀ ਫੋਰਸ ਮੌਕੇ ’ਤੇ ਪਹੁੰਚੀ। ਇਸ ਤੋਂ ਬਾਅਦ ਉਥੇ ਹਾਲਾਤ ਬੇਕਾਬੂ ਹੋ ਗਏ। ਗੁੱਸੇ ਵਿਚ ਪਿੰਡ ਵਾਸੀਆਂ ਨੇ ਉਨ੍ਹਾਂ ’ਤੇ ਪਥਰਾਅ ਕੀਤਾ। ਮੌਕੇ ’ਤੇ ਜਦ ਡੀਐਮ, ਐਸਪੀ ਅਤੇ ਸੀਓ ਕਾਸਿਮਾਬਾਦ ਪਹੁੰਚੇ ਤਾਂ ਮਾਮਲਾ ਥੋੜ੍ਹਾ ਸ਼ਾਂਤ ਹੋਇਆ। ਹੁਣ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਲੋਕਾਂ ਨੂੰ ਸਮਝਾਉਣ ਲੱਗੇ ਹਨ।
ਇਹ ਖਬਰ ਵੀ ਪੜ੍ਹੋ
ਵਿਦੇਸ਼ ਤੋਂ ਇੱਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਆਸਟ੍ਰੇਲੀਆ ਵਿੱਚ ਇੱਕ ਭਾਰਤੀ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ।
ਸ਼ੁੱਕਰਵਾਰ ਨੂੰ ਵਿਕਟੋਰੀਆ ਰਾਜ ਦੇ ਬਕਲੇ ਇਲਾਕੇ ਤੋਂ ਚੈਤਨਿਆ ਸ਼ਵੇਤਾ ਮਧਾਗਨੀ ਦੀ ਲਾਸ਼ ਬਰਾਮਦ ਹੋਈ। ਪੁਲਸ ਨੇ ਸ਼ਨੀਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ।
‘ਆਸਟ੍ਰੇਲੀਆ ਟੂਡੇ’ ਦੀ ਰਿਪੋਰਟ ’ਚ ਪੁਲਿਸ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ, ਸਾਨੂੰ ਸ਼ੱਕ ਹੈ ਕਿ ਸਵੇਤਾ ਕਾਤਲ ਨੂੰ ਜਾਣਦੀ ਸੀ। ਉਸ ਦੇ ਪਤੀ ਦਾ ਨਾਂ ਅਸ਼ੋਕ ਰਾਜ ਵੈਰੀਕੁੱਪਲਾ ਹੈ। ਉਹ ਕੁਝ ਘੰਟੇ ਪਹਿਲਾਂ ਆਪਣੇ ਪੰਜ ਸਾਲ ਦੇ ਬੇਟੇ ਨਾਲ ਭਾਰਤੀ ਸ਼ਹਿਰ ਹੈਦਰਾਬਾਦ ਲਈ ਰਵਾਨਾ ਹੋਇਆ ਸੀ।
ਰਿਪੋਰਟ ’ਚ ਕਿਸੇ ਦਾ ਨਾਂ ਨਹੀਂ ਲਿਆ ਗਿਆ ਪਰ ਪੁਲਸ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹੋ ਸਕਦਾ ਹੈ ਕਿ ਕਾਤਲ ਆਸਟ੍ਰੇਲੀਆ ਤੋਂ ਬਾਹਰ ਜਾ ਚੁੱਕਾ ਹੈ।
ਰਿਪੋਰਟ ਮੁਤਾਬਕ ਸ਼ਵੇਤਾ ਦੀ ਹੱਤਿਆ 5 ਤੋਂ 7 ਮਾਰਚ ਦਰਮਿਆਨ ਹੋਣ ਦਾ ਸ਼ੱਕ ਹੈ। ਇਸ ਦੌਰਾਨ ਉਸ ਦਾ ਪਤੀ ਭਾਰਤ ਚਲਾ ਗਿਆ। ਕਰੀਬੀ ਰਿਸ਼ਤੇਦਾਰਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਸ ਨੇ ਦੱਸਿਆ ਹੈ ਕਿ ਲਗਭਗ ਉਸ ਸਮੇਂ ਜਦੋਂ ਅਸ਼ੋਕ ਭਾਰਤ ਲਈ ਰਵਾਨਾ ਹੋਇਆ ਤਾਂ ਸਵੇਤਾ ਵੀ ਲਾਪਤਾ ਹੋ ਗਈ।
ਸਕਾਈ ਨਿਊਜ਼ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਸ਼ੋਕ ਨੇ ਆਸਟ੍ਰੇਲੀਆ ’ਚ ਮੌਜੂਦ ਗੁਆਂਢੀਆਂ ਅਤੇ ਆਪਣੇ ਕੁਝ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਸਵੇਤਾ ਬਾਰੇ ਜਾਣਕਾਰੀ ਹਾਸਲ ਕੀਤੀ ਸੀ। ਅਸ਼ੋਕ ਨੇ ਪੁਲਸ ਨਾਲ ਫੋਨ ’ਤੇ ਗੱਲ ਕੀਤੀ ਹੈ ਅਤੇ ਜਾਂਚ ’ਚ ਮਦਦ ਦਾ ਭਰੋਸਾ ਦਿੱਤਾ ਹੈ।
‘ਦਿ ਏਜ’ ਅਖਬਾਰ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਬੁਲਾਰੇ ਨੇ ਕਿਹਾ ਸਾਨੂੰ ਸ਼ੱਕ ਹੈ ਕਿ ਸਵੇਤਾ ਕਾਤਲ ਨੂੰ ਜਾਣਦੀ ਸੀ। ਹਾਲਾਂਕਿ, ਜਾਂਚ ਜਾਰੀ ਹੈ। ਇਸ ਲਈ ਫਿਲਹਾਲ ਕੋਈ ਠੋਸ ਕਹਿਣਾ ਜਲਦਬਾਜ਼ੀ ਹੋਵੇਗੀ। ਅਸੀਂ ਯਕੀਨੀ ਤੌਰ ’ਤੇ ਇਹ ਮੰਨ ਰਹੇ ਹਾਂ ਕਿ ਕਾਤਲ ਆਸਟ੍ਰੇਲੀਆ ਛੱਡ ਗਿਆ ਹੈ।
ਜਦੋਂ ਪੁਲਿਸ ਨੂੰ ਸਵੇਤਾ ਦੀ ਲਾਸ਼ ਮਿਲੀ ਤਾਂ ਉਨ੍ਹਾਂ ਨੇ ਜੰਗਲ ਦੇ ਇਸ ਖੇਤਰ ਨੂੰ ਸੀਲ ਕਰ ਦਿੱਤਾ। ਹਾਲਾਂਕਿ ਇਸ ਤੋਂ ਬਾਅਦ ਕੁਝ ਸੁਰਾਗ ਮਿਲੇ ਅਤੇ ਜਾਂਚ ਦਾ ਦਾਇਰਾ ਸਵੇਤਾ ਦੇ ਘਰ ਤੋਂ ਲੈ ਕੇ ਉਸ ਜਗ੍ਹਾ ਤੱਕ ਵਧਾ ਦਿੱਤਾ ਗਿਆ ਜਿੱਥੇ ਉਸ ਦੀ ਲਾਸ਼ ਮਿਲੀ ਸੀ। ਇਹ ਦੂਰੀ ਕਰੀਬ 82 ਕਿਲੋਮੀਟਰ ਹੈ। ਪੁਲਿਸ ਮੁਤਾਬਕ ਕਈ ਸਬੂਤ ਮਿਲੇ ਹਨ, ਪਰ ਇਨ੍ਹਾਂ ਦੀ ਜਾਂਚ ਕਰਨੀ ਜ਼ਰੂਰੀ ਹੈ। ਹਰ ਕੋਣ ’ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ।