Begin typing your search above and press return to search.

ਬੁਆਇਲਰ ਫਟਣ ਕਾਰਨ 4 ਲੋਕਾਂ ਦੀ ਮੌਤ

ਰੇਵਾੜੀ, 20 ਮਾਰਚ, ਨਿਰਮਲ : ਹਰਿਆਣਾ ਦੇ ਰੇਵਾੜੀ ਵਿਚ ਵੱਡੀ ਘਟਨਾ ਵਾਪਰ ਗਈ। ਇੱਥੇ ਬੁਆਇਲਰ ਫਟਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਦੱਸਦੇ ਚਲੀਏ ਕਿ ਉਦਯੋਗਿਕ ਖੇਤਰ ਧਾਰੂਹੇੜਾ ਸਥਿਤ ਆਟੋ ਪਾਰਟਸ ਬਣਾਉਣ ਵਾਲੀ ਲਾਈਫ ਲੌਂਗ ਕੰਪਨੀ ਵਿਚ ਬੁਆਇਲਰ ਦਾ ਡਸਟ ਕਲਕਟਰ ਫਟਣ ਕਾਰਨ ਹੋੲੋ ਧਮਾਕੇ ਵਿਚ ਝੁਲਸੇ 40 ਕਰਮਚਾਰੀਆਂ ਵਿਚੋਂ 4 ਜਣਿਆਂ ਨੇ ਦਮ […]

ਬੁਆਇਲਰ ਫਟਣ ਕਾਰਨ 4 ਲੋਕਾਂ ਦੀ ਮੌਤ
X

Editor EditorBy : Editor Editor

  |  20 March 2024 4:11 AM IST

  • whatsapp
  • Telegram


ਰੇਵਾੜੀ, 20 ਮਾਰਚ, ਨਿਰਮਲ : ਹਰਿਆਣਾ ਦੇ ਰੇਵਾੜੀ ਵਿਚ ਵੱਡੀ ਘਟਨਾ ਵਾਪਰ ਗਈ। ਇੱਥੇ ਬੁਆਇਲਰ ਫਟਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਦੱਸਦੇ ਚਲੀਏ ਕਿ ਉਦਯੋਗਿਕ ਖੇਤਰ ਧਾਰੂਹੇੜਾ ਸਥਿਤ ਆਟੋ ਪਾਰਟਸ ਬਣਾਉਣ ਵਾਲੀ ਲਾਈਫ ਲੌਂਗ ਕੰਪਨੀ ਵਿਚ ਬੁਆਇਲਰ ਦਾ ਡਸਟ ਕਲਕਟਰ ਫਟਣ ਕਾਰਨ ਹੋੲੋ ਧਮਾਕੇ ਵਿਚ ਝੁਲਸੇ 40 ਕਰਮਚਾਰੀਆਂ ਵਿਚੋਂ 4 ਜਣਿਆਂ ਨੇ ਦਮ ਤੋੜ ਦਿੱਤਾ ਹੈ। 10 ਤੋਂ ਜ਼ਿਆਦਾ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। 18 ਕਰਮਚਾਰੀ ਰੋਹਤਕ ਪੀਜੀਆਈ ਤੇ ਕੁਝ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਭਰਤੀ ਹਨ।

ਇਹ ਖ਼ਬਰ ਵੀ ਪੜ੍ਹੋ

ਕਈ ਸਾਲ ਪਹਿਲਾਂ ਲੋਕਾਂ ਵਿੱਚ ਕੈਨੇਡਾ ਦਾ ਨਾਗਰਿਕ ਬਣਨ ਦਾ ਹੁਣ ਕ੍ਰੇਜ਼ ਘੱਟ ਗਿਆ ਹੈ। ਪਿਛਲੇ ਦੋ ਦਹਾਕਿਆਂ ਦੌਰਾਨ ਕੈਨੇਡਾ ਦੀ ਨਾਗਰਿਕਤਾ ਦਰ ਵਿੱਚ 30 ਫੀਸਦੀ ਦੀ ਗਿਰਾਵਟ ਆਈ ਹੈ। 2006 ਤੋਂ 2016 ਤੱਕ ਸਥਿਤੀ ਬਦਲਣੀ ਸ਼ੁਰੂ ਹੋ ਗਈ। ਉਦੋਂ ਤੋਂ ਹੁਣ ਤੱਕ ਇੱਕ ਬਹੁਤ ਵੱਡੀ ਤਬਦੀਲੀ ਆਈ ਹੈ, ਜਿਸ ਵਿੱਚ ਭਾਰਤੀਆਂ ਦੀ ਵੀ ਕੈਨੇਡੀਅਨ ਨਾਗਰਿਕਤਾ ਵਿੱਚ ਦਿਲਚਸਪੀ ਖਤਮ ਹੋ ਗਈ ਹੈ ਅਤੇ ਪਰਵਾਸੀ ਹੁਣ ਕੈਨੇਡੀਅਨ ਨਾਗਰਿਕਤਾ ਲਈ ਪਹਿਲਾਂ ਵਾਂਗ ਕਾਹਲੀ ਨਹੀਂ ਕਰਦੇ। ਪਰਵਾਸੀਆਂ ਵਿੱਚ ਨਾਗਰਿਕਤਾ ਦਰ ਵਿੱਚ 30 ਫੀਸਦੀ ਦੀ ਗਿਰਾਵਟ ਆਈ ਹੈ। 1996 ਵਿੱਚ, 75 ਪ੍ਰਤੀਸ਼ਤ ਤੋਂ ਵੱਧ ਪ੍ਰਵਾਸੀਆਂ ਨੇ ਨਾਗਰਿਕਤਾ ਲਈ ਅਰਜ਼ੀ ਦਿੱਤੀ ਸੀ।ਸਾਲ 2021 ’ਚ ਇਹ ਅੰਕੜਾ ਘਟ ਕੇ 45.7 ਫੀਸਦੀ ’ਤੇ ਆ ਗਿਆ ਸੀ। ਕੈਨੇਡੀਅਨ ਨਾਗਰਿਕਤਾ ਵਿੱਚ ਦਿਲਚਸਪੀ ਉਹ ਨਹੀਂ ਹੈ ਜੋ ਪਹਿਲਾਂ ਹੁੰਦੀ ਸੀ। ਇੱਕ ਸਮੇਂ ਭਾਰਤੀਆਂ ਵਿੱਚ ਕੈਨੇਡਾ ਜਾਣ ਅਤੇ ਸੈਟਲ ਹੋਣ ਦਾ ਬਹੁਤ ਵੱਡਾ ਕ੍ਰੇਜ਼ ਹੁੰਦਾ ਸੀ, ਪਰ ਹੁਣ ਕੈਨੇਡਾ ਨੇ ਮੋੜ ਲਿਆ ਹੋਇਆ ਹੈ। ਭਾਰਤ ਹੀ ਨਹੀਂ, ਹਰ ਪਾਸੇ ਅਜਿਹਾ ਦੇਖਣ ਨੂੰ ਮਿਲਦਾ ਹੈ। ਇਸ ਕਾਰਨ ਕੈਨੇਡਾ ਦੀ ਨਾਗਰਿਕਤਾ ਦੀ ਮੰਗ ਵੀ ਘੱਟ ਗਈ ਹੈ। ਇੱਕ ਤਾਜ਼ਾ ਸਰਵੇਖਣ ਦੱਸਦਾ ਹੈ ਕਿ 20 ਸਾਲ ਪਹਿਲਾਂ ਦਾ ਕੈਨੇਡਾ ਅੱਜ ਦੇ ਕੈਨੇਡਾ ਨਾਲੋਂ ਬਹੁਤ ਹੀ ਵੱਖਰਾ ਹੈ। ਇਸ ਲਈ ਪ੍ਰਵਾਸੀ ਹੁਣ ਪਹਿਲਾਂ ਵਾਂਗ ਕੈਨੇਡੀਅਨ ਨਾਗਰਿਕਤਾ ਲਈ ਕਾਹਲੀ ਨਹੀਂ ਕਰਨਗੇ।

ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਦੇ ਮੁਤਾਬਕ ਇਸ ਸਮੇਂ ਕੈਨੇਡਾ ਵਿੱਚ ਰਹਿ ਰਹੇ ਪ੍ਰਵਾਸੀਆਂ ਵਿੱਚ ਕੈਨੇਡੀਅਨ ਨਾਗਰਿਕਤਾ ਲੈਣ ਦਾ ਕ੍ਰੇਜ਼ ਘੱਟ ਗਿਆ ਹੈ। ਇਹ ਖੋਜ 1996 ਤੋਂ 2021 ਦੀ ਮਿਆਦ ਨੂੰ ਕਵਰ ਕਰਦੇ ਹੋਏ ਕੀਤੀ ਗਈ ਸੀ। ਇਹ ਪਾਇਆ ਗਿਆ ਹੈ ਕਿ ਪਰਵਾਸੀਆਂ ਵਿੱਚ ਨਾਗਰਿਕਤਾ ਦਰ ਵਿੱਚ 30 ਪ੍ਰਤੀਸ਼ਤ ਦੀ ਕਮੀ ਆਈ ਹੈ। ਪਿਛਲੇ ਦਹਾਕੇ ’ਚ ਸਭ ਤੋਂ ਵੱਡੀ ਗਿਰਾਵਟ ਆਈ ਹੈ। ਡੇਟਾ ਦੀ ਜਾਂਚ ਕੀਤੀ ਗਈ ਕਿ ਕੈਨੇਡਾ ਵਿੱਚ 5, 10 ਜਾਂ 15 ਸਾਲਾਂ ਤੋਂ ਰਹਿ ਰਹੇ ਕਿੰਨੇ ਲੋਕ ਕੈਨੇਡੀਅਨ ਨਾਗਰਿਕਤਾ ਲਈ ਅਰਜ਼ੀ ਦਿੰਦੇ ਹਨ। 1996 ਵਿੱਚ, 75 ਪ੍ਰਤੀਸ਼ਤ ਤੋਂ ਵੱਧ ਪ੍ਰਵਾਸੀਆਂ ਨੇ ਕੈਨੇਡੀਅਨ ਨਾਗਰਿਕਤਾ ਲਈ ਅਰਜ਼ੀ ਦਿੱਤੀ ਸੀ। ਜਦੋਂ ਕਿ ਸਾਲ 2021 ਵਿੱਚ ਇਹ ਅੰਕੜਾ ਘਟ ਕੇ 45.7 ਫੀਸਦੀ ਰਹਿ ਗਿਆ।

2016 ਅਤੇ 2021 ਦੇ ਵਿਚਕਾਰ, ਪ੍ਰਵਾਸੀ ਇੰਨੇ ਨਿਰਾਸ਼ ਹੋ ਗਏ ਕਿ ਉਨ੍ਹਾਂ ਨੇ ਬਹੁਤ ਘੱਟ ਵਾਰ ਕੈਨੇਡੀਅਨ ਨਾਗਰਿਕਤਾ ਲਈ ਅਰਜ਼ੀ ਦਿੱਤੀ। ਕੈਨੇਡੀਅਨ ਨਾਗਰਿਕਤਾ ਦੀ ਲਾਲਸਾ ਵੀ ਵੱਖ-ਵੱਖ ਪ੍ਰਵਾਸੀਆਂ ਵਿੱਚ ਵੱਖੋ-ਵੱਖਰੀ ਹੁੰਦੀ ਹੈ। ਉਦਾਹਰਨ ਲਈ, ਜਿਨ੍ਹਾਂ ਦੀ ਸਾਲਾਨਾ ਆਮਦਨ 50,000 ਅਤੇ 100,000 ਕੈਨੇਡੀਅਨ ਡਾਲਰ ਦੇ ਵਿਚਕਾਰ ਹੈ, ਉਨ੍ਹਾਂ ਦੀ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕਰਨ ਦੀ ਸੰਭਾਵਨਾ 14 ਪ੍ਰਤੀਸ਼ਤ ਵੱਧ ਹੈ, ਜਦੋਂ ਕਿ 10,000 ਡਾਲਰ ਤੋਂ ਘੱਟ ਆਮਦਨ ਵਾਲੇ ਕੈਨੇਡੀਅਨ ਨਾਗਰਿਕਤਾ ਲਈ ਅਰਜ਼ੀ ਦੇਣ ਤੋਂ ਬਚਦੇ ਹਨ।ਇਸ ਤੋਂ ਇਲਾਵਾ, ਯੂਨੀਵਰਸਿਟੀ ਦੀ ਡਿਗਰੀ ਵਾਲੇ 51.8 ਪ੍ਰਤੀਸ਼ਤ ਦੇ ਮੁਕਾਬਲੇ, ਹਾਈ ਸਕੂਲ ਦੀ ਡਿਗਰੀ ਵਾਲੇ 30.5 ਪ੍ਰਤੀਸ਼ਤ ਕੈਨੇਡੀਅਨ ਨਾਗਰਿਕਤਾ ਲਈ ਅਰਜ਼ੀ ਦਿੰਦੇ ਹਨ। ਪਰਵਾਸੀ ਜਿਸ ਦੇਸ਼ ਤੋਂ ਆਏ ਹਨ, ਉਸ ਦੇ ਆਧਾਰ ’ਤੇ ਡੇਟਾ ਵੀ ਵੱਖਰਾ ਹੋ ਸਕਦਾ ਹੈ। ਪੂਰਬੀ ਏਸ਼ੀਆਈ ਦੇਸ਼ਾਂ ਦੇ ਪ੍ਰਵਾਸੀਆਂ ਵਿੱਚ ਕੈਨੇਡੀਅਨ ਨਾਗਰਿਕਤਾ ਦੀ ਮੰਗ ਵਿੱਚ 58 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ, ਜਦੋਂ ਕਿ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੀ ਮੰਗ ਵਿੱਚ 40.7 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਪੱਛਮੀ ਏਸ਼ੀਆਈ ਦੇਸ਼ਾਂ ਤੋਂ ਕੈਨੇਡੀਅਨ ਨਾਗਰਿਕਤਾ ਦੀ ਮੰਗ ਵਿੱਚ 30 ਫੀਸਦੀ ਦੀ ਕਮੀ ਆਈ ਹੈ। ਕੈਨੇਡੀਅਨ ਨਾਗਰਿਕਤਾ ਦੀ ਮੰਗ ਪੂਰਬੀ ਯੂਰਪੀਅਨ ਦੇਸ਼ਾਂ ਵਿੱਚ 29 ਪ੍ਰਤੀਸ਼ਤ ਅਤੇ ਮੱਧ ਅਮਰੀਕਾ ਦੇ ਲੋਕਾਂ ਵਿੱਚ 28.2 ਪ੍ਰਤੀਸ਼ਤ ਘਟੀ ਹੈ।2006 ਤੋਂ 2016 ਤੱਕ, ਸਥਿਤੀ ਬਦਲਣੀ ਸ਼ੁਰੂ ਹੋ ਗਈ ਕਿਉਂਕਿ ਨਾਗਰਿਕਤਾ ਪ੍ਰੀਖਿਆ ਸਖ਼ਤ ਹੋ ਗਈ, ਭਾਸ਼ਾ ਦੇ ਹੁਨਰ ਦੀ ਮੰਗ ਵਧ ਗਈ। ਇਸ ਤੋਂ ਇਲਾਵਾ ਅਰਜ਼ੀ ਦੀ ਫੀਸ ਵੀ ਜ਼ਿਆਦਾ ਹੈ। ਇਸ ਡੇਟਾ ਵਿੱਚ ਕੋਵਿਡ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਕਿਉਂਕਿ ਕੈਨੇਡੀਅਨ ਨਾਗਰਿਕਤਾ ਦੀ ਮੰਗ ਨੂੰ ਘਟਾਉਣ ਵਿੱਚ ਲਗਭਗ 40 ਪ੍ਰਤੀਸ਼ਤ ਭੂਮਿਕਾ ਕੋਵਿਡ ਕਾਰਨ ਰਹੀ ਹੈ। ਇਸ ਤੋਂ ਇਲਾਵਾ ਭਾਰਤ ਵਰਗੇ ਦੇਸ਼ਾਂ ਤੋਂ ਵੱਡੀ ਗਿਣਤੀ ’ਚ ਨੌਜਵਾਨ ਕੈਨੇਡਾ ਜਾਂਦੇ ਹਨ ਪਰ ਫਿਰ ਨਾਗਰਿਕਤਾ ਲਈ ਕੋਸ਼ਿਸ਼ ਕਰਨੀ ਹੈ ਜਾਂ ਨਹੀਂ, ਇਹ ਉੱਥੋਂ ਦੇ ਹਾਲਾਤ ਨੂੰ ਦੇਖ ਕੇ ਹੀ ਤੈਅ ਹੁੰਦਾ ਹੈ।

Next Story
ਤਾਜ਼ਾ ਖਬਰਾਂ
Share it