ਚੰਗੀ ਉਦਯੋਗ ਨੀਤੀ ਕਾਰਨ ਪੰਜਾਬ ‘ਚ ਹੋਇਆ 78000 ਕਰੋੜ ਦਾ ਨਿਵੇਸ਼ : ਸੁੰਦਰ ਸ਼ਾਮ ਅਰੋੜਾ

ਚੰਗੀ ਉਦਯੋਗ ਨੀਤੀ ਕਾਰਨ ਪੰਜਾਬ ‘ਚ ਹੋਇਆ 78000 ਕਰੋੜ ਦਾ ਨਿਵੇਸ਼ : ਸੁੰਦਰ ਸ਼ਾਮ ਅਰੋੜਾ

ਚੰਡੀਗੜ੍ਹ, 9 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਹੈ ਕਿ ਪੰਜਾਬ ‘ਚ ਪਿਛਲੇ ਚਾਰ ਸਾਲ ਵਿੱਚ 78,000 ਕਰੋੜ ਰੁਪਏ ਦਾ ਨਿਵੇਸ ਹੋ ਚੁੱਕਾ ਹੈ। ਅਬੋਹਰ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਬਣਾਈ ਉਦਯੋਗ ਅਤੇ ਵਣਜ ਨੀਤੀ 2017 ਨੇ ਰਾਜ ਵਿੱਚ ਉਦਯੋਗ ਲਈ ਉਤਸਾਹਪੂਰਨ ਵਾਤਾਵਰਣ ਸਿਰਜਿਆ ਹੈ ਜਿਸ ਨਾਲ ਵੱਡੇ ਪੱਧਰ ਤੇ ਨਿਵੇਸ ਸੰਭਵ ਹੋਇਆ। ਉਨ੍ਹਾਂ ਕਿਹਾ ਕਿ 78000 ਕਰੋੜ ਦਾ ਨਿਵੇਸ ਜਮੀਨੀ ਪੱਧਰ ਤੇ ਹੋ ਚੁੱਕਾ ਹੈ ਅਤੇ ਇਹ ਕੋਈ ਖਾਲੀ ਸਮਝੋਤਿਆਂ ਦੀ ਗੱਲ ਨਹੀਂ ਹੈ।

ਉਦਯੋਗ ਅਤੇ ਵਣਜ ਮੰਤਰੀ ਨੇ ਦੱਸਿਆ ਕਿ ਕੌਮਾਂਤਰੀ ਪੱਧਰ ਤੇ ਵਾਪਰ ਰਹੀਆਂ ਘਟਨਾਵਾਂ ਦੇ ਮੱਦੇਨਜਰ ਚੀਨ ਤੋਂ ਇੰਡਸਟਰੀ ਪ੍ਰਵਾਸ ਕਰਕੇ ਭਾਰਤ ਵੱਲ ਆ ਰਹੀ ਹੈ ਅਤੇ ਸਭ ਤੋਂ ਬਿਹਤਰ ਮਾਹੌਲ ਅਤੇ ਚੰਗੀਆਂ ਸੁਵਿਧਾਵਾਂ ਕਾਰਨ ਇਸ ਵਿੱਚ ਵੱਡਾ ਹਿੱਸਾ ਪੰਜਾਬ ਨੂੰ ਮਿਲਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸੂਬਾ ਸਰਕਾਰ ਆ ਰਹੀ ਇੰਡਸਟਰੀ ਦੀਆਂ ਜਮੀਨ ਦੀਆ ਜਰੂਰਤਾਂ ਪੂਰੀਆਂ ਕਰਨ ਲਈ ਚਾਰ ਵੱਡੇ ਇੰਡਸਟਰੀਅਲ ਪਾਰਕ ਬਣਾ ਰਹੀ ਹੈ ਜਿਸ ‘ਚ ਮੱਤੇਵਾਲਾ, ਬਠਿੰਡਾ ਅਤੇ ਰਾਜਪੁਰਾ ਦੇ ਇੰਡਸਟਰੀਅਲ ਪਾਰਕ ਸਾਮਿਲ ਹਨ। ਉਨਾਂ ਨੇ ਕਿਹਾ ਬਠਿੰਡਾ ਵਿਖੇ ਫਾਰਮਾਸੁਟੀਕਲ ਪਾਰਕ ਬਣਾਉਣ ਦਾ ਪ੍ਰਸਤਾਵ ਭਾਰਤ ਸਰਕਾਰ ਨੂੰ ਭੇਜਿਆ ਗਿਆ ਹੈ।

ਛੋਟੇ ਅਤੇ ਲਘੁ ਉਦਯੋਗ ਦੀ ਗੱਲ ਕਰਦਿਆਂ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਛੋਟੇ ਉਦਯੋਗ ਦੀ ਮਜਬੂਤੀ ਲਈ ਵੀ ਵਿਸ਼ੇਸ਼ ਤੌਰ ਤੇ ਕੰਮ ਕਰ ਰਹੀ ਹੈ ਅਤੇ ਨਵੇ ਉਦਯੋਗਾਂ ਦੀ ਸਥਾਪਨਾ ਲਈ ਮੰਗੀਆਂ ਪ੍ਰਵਾਨਗੀਆਂ ਆਨਲਾਈਨ ਜਾਰੀ ਕੀਤੀਆ ਜਾ ਰਹੀਆਂ ਹਨ। ਇਸ ਤੋਂ ਪਹਿਲਾ ਉਨਾਂ ਨੇ ਅਬੋਹਰ ਦੇ ਉਦਯੋਗਿਕ ਫੋਕਲ ਪੁੰਆਇੰਟ ਦਾ ਦੌਰਾ ਕੀਤਾ ਅਤੇ ਇੱਥੇ ਉਦਯੋਗਪਤੀਆਂ ਦੀਆਂ ਮੁਸਕਿਲਾਂ ਸੁਣੀਆਂ। ਉਨਾਂ ਨੇ ਇਸ ਉਦਯੋਗਿਕ ਫ਼ੋਕਲ ਪੁੰਆਇੰਟ ਦੇ ਵਿਕਾਸ ਦਾ ਭਰੋਸਾ ਦਿੰਦਿਆਂ ਇੰਡਸਟਰੀ ਵਿਭਾਗ ਨੂੰ ਇਸ ਦੇ ਵਿਕਾਸ ਸਬੰਧੀ ਵਿਸਥਾਰਤ ਰਿਪੋਰਟ ਤੁਰੰਤ ਭੇਜਣ ਲਈ ਕਿਹਾ ਤਾਂ ਜੋ ਸਥਾਨਕ ਤੌਰ ‘ਤੇ ਉਪਲਬੱਧ ਕੱਚੇ ਮਾਲ ਦੇ ਅਨੁਕੂਲ ਇੰਡਸਟਰੀ ਨੂੰ ਇੱਥੇ ਲਿਆਂਦਾ ਜਾ ਸਕੇ।

ਇਸ ਦੌਰਾਨ ਉਨ੍ਹਾਂ ਨੇ ਅਬੋਹਰ ਅਤੇ ਫਾਜ਼ਿਲਕਾ ਦੇ ਨਵੇਂ ਚੁਣੇ ਕੌਂਸਲਰਾਂ ਨਾਲ ਮੁਲਾਕਾਤ ਕਰਕੇ ਉਨਾਂ ਦੀ ਰਾਏ ਲਈ ਅਤੇ ਸਭ ਦੀ ਰਾਏ ਅਨੁਸਾਰ ਹੀ ਵਿਮਲ ਠਠਈ ਨੂੰ ਅਬੋਹਰ ਨਗਰ ਨਿਗਮ ਦਾ ਮੇਅਰ ਅਤੇ ਸੁਰਿੰਦਰ ਸਚਦੇਵਾ ਨੂੰ ਨਗਰ ਕੌਂਸਲ ਫ਼ਾਜਿਲਕਾ ਦਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਮਾਤਰ ਛਾਇਆ ਬਾਲ ਆਸ਼ਰਮ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਬੱਚਿਆਂ ਨੂੰ ਉਪਹਾਰ ਦਿੱਤੇ। ਇਸ ਮੌਕੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ, ਐਸ.ਐਸ.ਪੀ. ਹਰਜੀਤ ਸਿੰਘ, ਸੰਦੀਪ ਜਾਖੜ ਵੀ ਹਾਜ਼ਰ ਸਨ।

Related post

ਹੁਣ ਕੌਣ ਸੰਭਾਲੇਗਾ ਈਰਾਨ ਦੇ ਰਾਸ਼ਟਰਪਤੀ ਦੀ ਜ਼ਿੰਮੇਵਾਰੀ? ਜਾਣੋ

ਹੁਣ ਕੌਣ ਸੰਭਾਲੇਗਾ ਈਰਾਨ ਦੇ ਰਾਸ਼ਟਰਪਤੀ ਦੀ ਜ਼ਿੰਮੇਵਾਰੀ? ਜਾਣੋ

ਤਹਿਰਾਨ, 20 ਮਈ, ਪਰਦੀਪ ਸਿੰਘ: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਹੈਲੀਕਾਪਟਰ ਕ੍ਰੈਸ਼ ਹੋਣ ਕਰਕੇ ਮੌਤ ਹੋ ਗਈ। ਇਬਰਾਹਿਮ ਰਾਇਸੀ ਦੀ…
ਮੰਤਰੀ ਆਤਿਸ਼ੀ ਦਾ ਵੱਡਾ ਦਾਅਵਾ, “ਭਾਜਪਾ ਕਰਵਾ ਸਕਦੀ ਹੈ ਅਰਵਿੰਦ ਕੇਜਰੀਵਾਲ ‘ਤੇ ਹਮਲਾ “

ਮੰਤਰੀ ਆਤਿਸ਼ੀ ਦਾ ਵੱਡਾ ਦਾਅਵਾ, “ਭਾਜਪਾ ਕਰਵਾ ਸਕਦੀ ਹੈ…

ਨਵੀਂ ਦਿੱਲੀ, 20 ਮਈ, ਪਰਦੀਪ ਸਿੰਘ : ਦਿੱਲੀ ਸਰਕਾਰ ‘ਚ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਆਤਿਸ਼ੀ ਨੇ…
ਸ਼੍ਰੋਮਣੀ ਅਕਾਲੀ ਦਲ ਨੇਤਾ ਸਿੰਗਲਾ ਬੀਜੇਪੀ ਵਿਚ ਸ਼ਾਮਲ

ਸ਼੍ਰੋਮਣੀ ਅਕਾਲੀ ਦਲ ਨੇਤਾ ਸਿੰਗਲਾ ਬੀਜੇਪੀ ਵਿਚ ਸ਼ਾਮਲ

ਜਲੰਧਰ, 20 ਮਈ, ਨਿਰਮਲ : ਜਲੰਧਰ ਵਿਚ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੁਪਾਣੀ ਨੇ ਸੋਮਵਾਰ ਨੂੰ ਅਰੋੜਾ ਮਹਾਸਭਾ ਦੇ ਸਾਰੇ ਅਧਿਕਾਰੀਆਂ…