ਕੈਨੇਡਾ ’ਚ ਜੰਗਲਾਂ ਦੀ ਅੱਗ ਨੇ ਔਖੇ ਕੀਤੇ ਅਮਰੀਕੀ ਲੋਕਾਂ ਦੇ ਸਾਹ

ਕੈਨੇਡਾ ’ਚ ਜੰਗਲਾਂ ਦੀ ਅੱਗ ਨੇ ਔਖੇ ਕੀਤੇ ਅਮਰੀਕੀ ਲੋਕਾਂ ਦੇ ਸਾਹ

ਨਿਊ ਯਾਰਕ ਬਣਿਆ ਦੁਨੀਆਂ ਦਾ ਸਭ ਤੋਂ ਪ੍ਰਦੂਸ਼ਤ ਸ਼ਹਿਰ

ਨਿਊ ਯਾਰਕ/ਟੋਰਾਂਟੋ, 8 ਜੂਨ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਜੰਗਲਾਂ ਦੀ ਅੱਗ ਬੁਝਾਉਣ ਲਈ ਸੈਂਕੜੇ ਅਮਰੀਕੀ ਫਾਇਰ ਫਾਈਟਰ ਪੁੱਜ ਚੁੱਕੇ ਹਨ ਅਤੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਫੋਨ ’ਤੇ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਤਾ ਗਿਆ ਹੈ। ਉਧਰ ਨਿਊ ਯਾਰਕ ਵਿਚ ਅੱਜ ਤੋਂ ਮਾਸਕ ਵੰਡਣ ਦਾ ਕੰਮ ਸ਼ੁਰੂ ਹੋ ਰਿਹਾ ਹੈ ਅਤੇ ਲੋਕਾਂ ਨੂੰ ਹਦਾਇਤ ਦਿਤੀ ਗਈ ਹੈ ਕਿ ਜਿਹੜੇ ਲੋਕ ਅੰਦਰ ਨਹੀਂ ਰਹਿ ਸਕਦੇ, ਉਹ ਮਾਸਕ ਜ਼ਰੂਰ ਲਾਉਣ। ਇਸ ਵੇਲੇ ਨਿਊ ਯਾਰਕ ’ਚ ਹਵਾ ਦਾ ਮਿਆਰ ਦੁਨੀਆਂ ਵਿਚ ਸਭ ਤੋਂ ਪ੍ਰਦੂਸ਼ਤ ਦੱਸਿਆ ਜਾ ਰਿਹਾ ਹੈ। ਕਿਊਬੈਕ ਦੇ ਜੰਗਲਾਂ ਵਿਚ ਲੱਗੀ ਅੱਗ ਦਾ ਧੂੰਆਂ ਹਵਾ ਨਾਲ ਨਿਊ ਯਾਰਕ ਵਾਲੇ ਪਾਸੇ ਆ ਰਿਹਾ ਹੈ ਅਤੇ ਅਮਰੀਕਾ ਵਿਚ 16 ਰਾਜਾਂ ਦੇ 128 ਮਿਲੀਅਨ ਲੋਕਾਂ ਨੂੰ ਸੁਚੇਤ ਰਹਿਣ ਦੀ ਹਦਾਇਤ ਦਿਤੀ ਗਈ ਹੈ। ਨਿਊ ਯਾਰਕ ਸਿਟੀ ਤੋਂ ਇਲਾਵਾ ਬੋਸਟਨ, ਫਿਲਾਡੈਲਫੀਆ ਅਤੇ ਵਾਸ਼ਿੰਗਟਨ ਡੀ.ਸੀ. ਵਰਗੇ ਵੱਡੇ ਸ਼ਹਿਰਾਂ ਵਿਚ ਫੈਲ ਰਿਹਾ ਧੂੰਆਂ ਲੋਕਾਂ ਦੀ ਚਿੰਤਾ ਵਧਾ ਰਿਹਾ ਹੈ। ਨਿਊ ਯਾਰਕ ਦੀ ਗਵਰਨਰ ਕੈਥੀ ਹੋਚਲ ਨੇ ਕਿਹਾ ਕਿ ਅੱਜ ਘੱਟੋ ਘੱਟ 10 ਲੱਖ ਮਾਸਕ ਵੰਡੇ ਜਾਣਗੇ।

Related post