ਉਤਰ ਪ੍ਰਦੇਸ਼ : ਐਸਟੀਐਫ ਨੇ ਇਨਾਮੀ ਬਦਮਾਸ਼ ਮੁਕਾਬਲੇ ਵਿਚ ਕੀਤਾ ਢੇਰ

ਉਤਰ ਪ੍ਰਦੇਸ਼ : ਐਸਟੀਐਫ ਨੇ ਇਨਾਮੀ ਬਦਮਾਸ਼ ਮੁਕਾਬਲੇ ਵਿਚ ਕੀਤਾ ਢੇਰ

ਕੌਸ਼ੰਬੀ,27 ਜੂਨ, ਹ.ਬ. : ਉਤਰ ਪ੍ਰਦੇਸ਼ ਦੇ ਕੌਸ਼ੰਬੀ ਜ਼ਿਲ੍ਹੇ ਵਿੱਚ ਯੂਪੀ ਐਸਟੀਐਫ ਅਤੇ ਇੱਕ ਇਨਾਮੀ ਬਦਮਾਸ਼ ਵਿਚਾਲੇ ਮੁਕਾਬਲਾ ਹੋਇਆ ਹੈ। ਮੁੱਠਭੇੜ ’ਚ ਅਪਰਾਧੀ ਮਾਰਿਆ ਗਿਆ ਹੈ। ਮੁਲਜ਼ਮ ਕਤਲ ਅਤੇ ਡਕੈਤੀ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮੰਝਨਪੁਰ ਸਥਿਤ ਸਮਦਾ ਸ਼ੂਗਰ ਮਿੱਲ ਨੇੜੇ ਯੂਪੀ ਐਸਟੀਐਫ ਨਾਲ ਮੁਕਾਬਲੇ ਵਿੱਚ ਮੁਹੰਮਦ ਗੁਫਰਾਨ ਨਾਮ ਦਾ ਇੱਕ ਅਪਰਾਧੀ ਮਾਰਿਆ ਗਿਆ ਹੈ। ਉਸ ’ਤੇ 1,25,000 ਰੁਪਏ ਦਾ ਇਨਾਮ ਸੀ। ਕੌਸ਼ਾਂਬੀ ਦੇ ਐਸਪੀ ਬ੍ਰਿਜੇਸ਼ ਸ਼੍ਰੀਵਾਸਤਵ ਨੇ ਦੱਸਿਆ ਕਿ ਮੁਕਾਬਲੇ ਵਿੱਚ ਇੱਕ ਲੋੜੀਂਦਾ ਅਪਰਾਧੀ ਮਾਰਿਆ ਗਿਆ ਹੈ। ਦੋਸ਼ੀ ਦੀ ਪਛਾਣ ਗੁਫਰਾਨ ਵਜੋਂ ਹੋਈ ਹੈ, ਜੋ ਕਤਲ ਅਤੇ ਡਕੈਤੀ ਦੇ ਕਈ ਮਾਮਲਿਆਂ ’ਚ ਲੋੜੀਂਦਾ ਸੀ।

Related post

ਕੈਂਸਰ ਤੋਂ ਬਚਣ ਲਈ ਅਪਣਾਓ ਇਹ ਟਿੱਪਸ

ਕੈਂਸਰ ਤੋਂ ਬਚਣ ਲਈ ਅਪਣਾਓ ਇਹ ਟਿੱਪਸ

ਚੰਡੀਗੜ੍ਹ. 20 ਮਈ, ਪਰਦੀਪ ਸਿੰਘ: ਅਜੋਕੇ ਦੌਰ ਵਿੱਚ ਮਨੁੱਖ ਆਪਣੀ ਜਿੰਦਗੀ ਵਿੱਚ ਭੱਜਦੌਰ ਜਿਆਦਾ ਕਰਦਾ ਹੈ ਅਤੇ ਉਹ ਆਪਣੇ ਖਾਣ-ਪੀਣ ਵਾਲੀਆਂ…
ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ

ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ

ਚੰਡੀਗੜ੍ਹ, 20 ਮਈ, ਨਿਰਮਲ : ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਵਿਚ ਲਗਾਤਾਰ ਵਧ ਰਹੀ…
ਦਿੱਲੀ ਤੋਂ ਲੈ ਕੇ ਬਠਿੰਡਾ ਤੱਕ ਅਸਮਾਨ ‘ਚ ਅੱਗ, 45 ਡਿਗਰੀ ਦਰਜ ਕੀਤਾ ਤਾਪਮਾਨ

ਦਿੱਲੀ ਤੋਂ ਲੈ ਕੇ ਬਠਿੰਡਾ ਤੱਕ ਅਸਮਾਨ ‘ਚ ਅੱਗ,…

ਨਵੀਂ ਦਿੱਲੀ, 20 ਮਈ, ਪਰਦੀਪ ਸਿੰਘ: ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਦਿੱਲੀ ਸਮੇਤ ਪੰਜਾਬ,…