ਸ਼ੁਕਰਾਨੇ ਵਜੋਂ ਡਿਪਟੀ ਮੇਅਰ ਤੇ ਕਾਊਂਸਲਰਾਂ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਕਰਵਾਏ ਗਏ
27 ਜਨਵਰੀ ਨੂੰ ਟੋਰਾਂਟੋ ਸਥਿਤ ਸਿੱਖ ਸ਼ਪਰਿਿਟੁੳਲ ਸੈਂਟਰ ਵਿਖੇ ਡਿਪਟੀ ਮੇਅਰ ਹਰਕਿਰਤ ਸਿੰਘ, ਕਾਊਂਸਲਰ ਗੁਰਪ੍ਰਤਾਪ ਸਿੰਘ ਤੂਰ ਤੇ ਕਾਊਂਸਲਰ ਨਵਜੀਤ ਕੌਰ ਬਰਾੜ ਵੱਲੋਂ ਸਫਲਤਾਪੂਰਨ ਇੱਕ ਸਾਲ ਪੂਰਾ ਹੋਣ ਦੀ ਖੁਸ਼ੀ 'ਚ ਸ਼ੁਕਰਾਨੇ ਵਜੋਂ ਗੁਰੂਘਰ 'ਚ ਸੁਖਮਨੀ ਸਾਹਿਬ ਦਾ ਪਾਠ ਰਖਵਾਇਆ ਗਿਆ।ਇਸ ਮੌਕੇ ਵੱਡੀ ਗਿਣਤੀ 'ਚ ਲੋਕਾਂ ਦਾ ਇਕੱਠ ਦੇਖਣ ਨੂੰ ਮਿਿਲਆ।ਸਾਰੀ ਸੰਗਤ ਨੂੰ ਪਾਠ 'ਚ […]
By : Hamdard Tv Admin
27 ਜਨਵਰੀ ਨੂੰ ਟੋਰਾਂਟੋ ਸਥਿਤ ਸਿੱਖ ਸ਼ਪਰਿਿਟੁੳਲ ਸੈਂਟਰ ਵਿਖੇ ਡਿਪਟੀ ਮੇਅਰ ਹਰਕਿਰਤ ਸਿੰਘ, ਕਾਊਂਸਲਰ ਗੁਰਪ੍ਰਤਾਪ ਸਿੰਘ ਤੂਰ ਤੇ ਕਾਊਂਸਲਰ ਨਵਜੀਤ ਕੌਰ ਬਰਾੜ ਵੱਲੋਂ ਸਫਲਤਾਪੂਰਨ ਇੱਕ ਸਾਲ ਪੂਰਾ ਹੋਣ ਦੀ ਖੁਸ਼ੀ 'ਚ ਸ਼ੁਕਰਾਨੇ ਵਜੋਂ ਗੁਰੂਘਰ 'ਚ ਸੁਖਮਨੀ ਸਾਹਿਬ ਦਾ ਪਾਠ ਰਖਵਾਇਆ ਗਿਆ।ਇਸ ਮੌਕੇ ਵੱਡੀ ਗਿਣਤੀ 'ਚ ਲੋਕਾਂ ਦਾ ਇਕੱਠ ਦੇਖਣ ਨੂੰ ਮਿਿਲਆ।ਸਾਰੀ ਸੰਗਤ ਨੂੰ ਪਾਠ 'ਚ ਸ਼ਾਮਲ ਹੋਣ ਦਾ ਖੁੱਲਾ ਸੱਦਾ ਦਿੱਤਾ ਗਿਆ ਸੀ ਤੇ ਇਸ ਦੇ ਨਾਲ ਹੀ ਕਈ ਐਮਪੀ, ਮੇਅਰ ਤੇ ਕਾਊਂਸਲਰ ਵੀ ਮੌਜੂਦ ਸਨ ਤੇ ਇਸ ਮੌਕੇ ਸਾਰੇ ਮਹਿਮਾਨਾਂ ਤੇ ਸਾਰੀ ਸੰਗਤ ਨੂੰ ਖੁਸ਼ੀ ਵਜੋਂ ਮਠਿਆਈ ਦੇ ਡੱਬੇ ਵੀ ਦਿੱਤੇ ਗਏ ਤੇ ਇਸ ਖਾਸ ਮੌਕੇ 'ਤੇ ਬਰੈਂਪਟਨ ਇਸਟ ਤੋਂ ਐਮਪੀ ਮਨਿੰਦਰ ਸਿੱਧੂ ਵੀ ਪਹੁੰਚੇ ਤੇ ਉਨ੍ਹਾਂ ਹਰਕੀਰਤ ਸਿੰਘ, ਗੁਰਪ੍ਰਤਾਪ ਸਿੰਘ ਤੂਰ ਤੇ ਨਵਜੀਤ ਕੌਰ ਬਰਾੜ ਨੂੰ ਉਨ੍ਹਾਂ ਦੇ ਇੱਕ ਸਾਲ ਪੂਰਾ ਹੋਣ ਦੀ ਖੁਸ਼ੀ 'ਚ ਵਧਾਈ ਦਿੱਤੀ ਤੇ ਉਨ੍ਹਾਂ ਕਿਹਾ ਕਿ ਤਿੰਨਾਂ ਵੱਲੋਂ ਬਹੁਤ ਸਖਤ ਮਿਹਨਤ ਕੀਤੀ ਗਈ ਹੈ।
ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੀ ਗੁਰੂਘਰ 'ਚ ਪਹੁੰਚੇ ਤੇ ਉਨ੍ਹਾਂ ਤਿੰਨਾਂ ਨੂੰ ਇੱਕ ਨਵੇਂ ਸਾਲ 'ਚ ਪ੍ਰਵੇਸ਼ ਕਰਨ ਦੀ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਕਿਹਾ ਕਿ ਰਲ ਮਿਲ ਕੇ ਬਰੈਂਪਟਨ ਨੂੰ ਹੋਰ ਵੀ ਸੋਹਣਾ ਸ਼ਹਿਰ ਬਣਾਇਆ ਜਾਵੇਗਾ।
ਟ੍ਰਾਂਸਪੋਰਟ ਮੰਤਰੀ ਪ੍ਰਭਮੀਤ ਸਰਕਾਰੀਆ ਵੀ ਹਰਕੀਰਤ ਸਿੰਘ, ਗੁਰਪ੍ਰਤਾਪ ਸਿੰਘ ਤੂਰ ਤੇ ਨਵਜੀਤ ਕੌਰ ਬਰਾੜ ਦਾ ਸਾਲ ਪੂਰਾ ਹੋਣ ਦੀ ਖੁਸ਼ੀ 'ਚ ਗੁਰੂਘਰ 'ਚ ਪਹੁੰਚੇ ਤੇ ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਚੰਗੇ ਕੰਮ ਕਰਨ 'ਚ ਤਿੰਨਾਂ ਦਾ ਪੂਰਾ ਸਹਿਯੋਗ ਦਿੰਦੇ ਹਾਂ।
ਡਿਪਟੀ ਮੇਅਰ ਹਰਕੀਰਤ ਸਿੰਘ, ਕਾਊਂਸਲਰ ਗੁਰਪ੍ਰਤਾਪ ਸਿੰਘ ਤੂਰ ਤੇ ਕਾਊਂਸਲਰ ਨਵਜੀਤ ਕੌਰ ਬਰਾੜ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਕੀਤਾ ਗਿਆ ਤੇ ਉਨ੍ਹਾਂ ਮੀਡੀਆ ਨਾਲ ਰਾਬਤਾ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਇੱਕ ਸਾਲ ਪੂਰਾ ਹੋਣ ਦੀ ਖੁਸ਼ੀ 'ਚ ਉਨ੍ਹਾਂ ਵੱਲੋਂ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਨ ਲਈ ਪਾਠ ਰਖਵਾਇਆ ਹੈ ਤੇ ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਸਾਨੂੰ ਇਸੇ ਤਰ੍ਹਾਂ ਅੱਗੇ ਵੀ ਲੋਕਾਂ ਦਾ ਸਾਥ ਮਿਲੇਗਾ ਤੇ ਨਾਲ ਹੀ ਉਨ੍ਹਾਂ ਗੁਰੂ ਘਰ 'ਚ ਮੌਜੂਦ ਸੰਗਤ ਦਾ ਵੀ ਧੰਨਵਾਦ ਕੀਤਾ ਤੇ ਕਾਊਂਸਲਰ ਨਵਜੀਤ ਬਰਾੜ ਨੇ ਕਿਹਾ "ਜੇਕਰ ਕਿਸੇ ਵੀ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੋਵੇ ਤਾਂ ਸਾਡੇ ਦਫਤਰ 'ਚ ਜ਼ਰੂਰ ਪਹੁੰਚੋ।"
ਇਸ ਤੋਂ ਇਲਾਵਾ ਬਰੈਂਪਟਨ ਨੌਰਥ ਤੋਂ ਐਮਐਲਏ ਗ੍ਰਾਹਮ ਮੈਕਗ੍ਰੇਗਰ ਤੇ ਕਾਊਂਸਲਰ ਪਾਲ ਵਿਸੇਂਟੇ ਵੀ ਮੌਜੂਦ ਸਨ ਤੇ ਉਨ੍ਹਾਂ ਤਿੰਨਾਂ ਨੂੰ ਇੱਕ ਸਾਲ ਸਫਲਤਾਪੂਰਨ ਪੂਰਾ ਹੋਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਬਰਂਪਟਨ ਲਈ ਚੰਗੇ ਕੰਮ ਕੀਤੇ ਜਾਂਦੇ ਰਹਿਣਗੇ।
ਐਮਪੀ, ਮੇਅਰ ਤੇ ਕਾਊਂਸਲਰ ਤੋਂ ਇਲਾਵਾ ਭਾਰੀ ਸੰਗਤ ਦਾ ਇਕੱਠ ਵੀ ਦੇਖਣ ਨੂੰ ਮਿਿਲਆ ਤੇ ਇਸ ਮੌਕੇ ਸਮੂਹ ਸੰਗਤ ਵੱਲੋਂ ਵੀ ਤਿੰਨਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਤੇ ਉਨ੍ਹਾਂ ਕਿਹਾ ਕਿ ਇਨਾਂ ਵੱਲੋਂ ਹੁਣ ਤੱਕ ਇਮਾਨਦਾਰੀ ਨਾਲ ਕੰਮ ਕੀਤਾ ਗਿਆ ਹੈ ਤੇ ਅੱਗੇ ਜਾ ਕੇ ਵੀ ਲੋਕਾਂ ਲਈ ਇਸੇ ਤਰ੍ਹਾਂ ਚੰਂਗੇ ਤੇ ਇਮਾਨਦਾਰੀ ਨਾਲ ਕੰਮ ਕੀਤੇ ਜਾਣਗੇ।