ਸਵੀਮਿੰਗ ਪੂਲ ਵਿਚ ਡੁੱਬਣ ਕਾਰਨ ਬੱਚੇ ਦੀ ਮੌਤ
ਜਲੰਧਰ, 29 ਮਈ, ਨਿਰਮਲ : ਅੱਜਕਲ੍ਹ ਪੈ ਰਹੀ ਭਿਆਨਕ ਗਰਮੀ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਗਰਮੀ ਤੋਂ ਬਚਣ ਲਈ ਲੋਕ ਸਵੀਮਿੰਗ ਪੂਲ ਅਤੇ ਹੋਰ ਥਾਵਾਂ ’ਤੇ ਨਹਾਉਣ ਲਈ ਜਾਂਦੇ ਹਨ। ਪਰ ਇਸ ਦੌਰਾਨ ਇੱਕ ਬੱਚੇ ਨਾਲ ਵੱਡੀ ਘਟਨਾ ਵਾਪਰ ਗਈ।ਜਲੰਧਰ ਵਿਚ ਗਰਮੀ ਤੋਂ ਰਾਹਤ ਪਾਉਣ ਲਈ ਸਵੀਮਿੰਗ ਪੂਲ ’ਚ ਨਹਾਉਣ ਗਏ […]
By : Editor Editor
ਜਲੰਧਰ, 29 ਮਈ, ਨਿਰਮਲ : ਅੱਜਕਲ੍ਹ ਪੈ ਰਹੀ ਭਿਆਨਕ ਗਰਮੀ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਗਰਮੀ ਤੋਂ ਬਚਣ ਲਈ ਲੋਕ ਸਵੀਮਿੰਗ ਪੂਲ ਅਤੇ ਹੋਰ ਥਾਵਾਂ ’ਤੇ ਨਹਾਉਣ ਲਈ ਜਾਂਦੇ ਹਨ। ਪਰ ਇਸ ਦੌਰਾਨ ਇੱਕ ਬੱਚੇ ਨਾਲ ਵੱਡੀ ਘਟਨਾ ਵਾਪਰ ਗਈ।ਜਲੰਧਰ ਵਿਚ ਗਰਮੀ ਤੋਂ ਰਾਹਤ ਪਾਉਣ ਲਈ ਸਵੀਮਿੰਗ ਪੂਲ ’ਚ ਨਹਾਉਣ ਗਏ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ। ਮੰਗਲਵਾਰ ਰਾਤ ਜਦੋਂ ਬੱਚਾ ਘਰ ਨਹੀਂ ਪਹੁੰਚਿਆ ਤਾਂ ਪਰਿਵਾਰਕ ਮੈਂਬਰ ਉਸ ਦੀ ਭਾਲ ਲਈ ਜਦ ਸਵੀਮਿੰਗ ਪੂਲ ਪਹੁੰਚੇ, ਜਦੋਂ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਬੱਚਾ ਡੁੱਬ ਗਿਆ ਸੀ।
ਮ੍ਰਿਤਕ ਬੱਚੇ ਪਿਤਾ ਭੀਮ ਬਹਾਦਰ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਨੇਪਾਲ ਦਾ ਰਹਿਣ ਵਾਲਾ ਹੈ। ਉਹ ਜਲੰਧਰ ਦੀ ਦਾਨਿਸ਼ਮੰਦਾ ਕਲੋਨੀ ਵਿੱਚ ਰਹਿੰਦਾ ਹੈ। ਉਸ ਦਾ ਪੁੱਤਰ ਮਾਧਵ (13) ਮੰਗਲਵਾਰ ਸ਼ਾਮ ਚਾਰ ਦੋਸਤਾਂ ਨਾਲ ਸਵੀਮਿੰਗ ਪੂਲ ਵਿਚ ਨਹਾਉਣ ਗਿਆ ਸੀ। ਜਦੋਂ ਰਾਤ 9 ਵਜੇ ਤੱਕ ਮਾਧਵ ਘਰ ਨਹੀਂ ਆਇਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪਰਿਵਾਰਕ ਮੈਂਬਰਾਂ ਨੇ ਪੂਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ।
ਸੀਸੀਟੀਵੀ ਮੁਤਾਬਕ ਮਾਧਵ ਨੇ ਸ਼ਾਮ 6.07 ਵਜੇ ਸਵੀਮਿੰਗ ਪੂਲ ਵਿੱਚ ਛਾਲ ਮਾਰੀ ਸੀ। ਇਸ ਤੋਂ ਬਾਅਦ ਮਾਧਵ ਬਾਹਰ ਨਹੀਂ ਆਇਆ। ਜਦੋਂ ਪਰਿਵਾਰਕ ਮੈਂਬਰਾਂ ਨੇ ਪੂਲ ਵਿੱਚ ਭਾਲ ਕੀਤੀ ਤਾਂ ਮਾਧਵ ਬੇਸੁੱਧ ਮਿਲਿਆ । ਇਸ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਚੈਕਅੱਪ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਬੱਚੇ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਲਾਂਬੜਾ ਦੇ ਏਐਸਆਈ ਨਿਰੰਜਨ ਸਿੰਘ ਪੁਲਸ ਪਾਰਟੀ ਨਾਲ ਮੌਕੇ ’ਤੇ ਪੁੱਜੇ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਰਖਵਾ ਦਿੱਤੀ।