Begin typing your search above and press return to search.

ਰੇਡ ਦੌਰਾਨ ਫੜੇ ਸਮਾਨ ’ਚੋਂ 4 ਕੁਇੰਟਲ ਪਨੀਰ ਗ਼ਾਇਬ

ਪਟਿਆਲਾ, 23 ਨਵੰਬਰ (ਰਣਦੀਪ ਸਿੰਘ) : ਪਟਿਆਲਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪਾ ਮਾਰ ਕੇ ਪੰਜ ਕੁਇੰਟਲ ਪਨੀਰ, 15 ਕਿਲੋ ਮਿਲਕ ਪਾਊਡਰ ਸੀਲ ਕੀਤਾ ਗਿਆ ਸੀ, ਜਿਨ੍ਹਾਂ ਦੇ ਸੈਂਪਲ ਫ਼ੇਲ੍ਹ ਹੋ ਗਏ ਪਰ ਜਿਵੇਂ ਹੀ ਪਨੀਰ ਨੂੰ ਨਸ਼ਟ ਕਰਨ ਲਈ ਟੀਮ ਦੁਬਾਰਾ ਪੁੱਜੀ ਤਾਂ ਉਥੇ ਪੰਜ ਕੁਇੰਟਲ ਦੀ […]

ਰੇਡ ਦੌਰਾਨ ਫੜੇ ਸਮਾਨ ’ਚੋਂ 4 ਕੁਇੰਟਲ ਪਨੀਰ ਗ਼ਾਇਬ
X

Hamdard Tv AdminBy : Hamdard Tv Admin

  |  23 Nov 2023 1:01 PM IST

  • whatsapp
  • Telegram

ਪਟਿਆਲਾ, 23 ਨਵੰਬਰ (ਰਣਦੀਪ ਸਿੰਘ) : ਪਟਿਆਲਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪਾ ਮਾਰ ਕੇ ਪੰਜ ਕੁਇੰਟਲ ਪਨੀਰ, 15 ਕਿਲੋ ਮਿਲਕ ਪਾਊਡਰ ਸੀਲ ਕੀਤਾ ਗਿਆ ਸੀ, ਜਿਨ੍ਹਾਂ ਦੇ ਸੈਂਪਲ ਫ਼ੇਲ੍ਹ ਹੋ ਗਏ ਪਰ ਜਿਵੇਂ ਹੀ ਪਨੀਰ ਨੂੰ ਨਸ਼ਟ ਕਰਨ ਲਈ ਟੀਮ ਦੁਬਾਰਾ ਪੁੱਜੀ ਤਾਂ ਉਥੇ ਪੰਜ ਕੁਇੰਟਲ ਦੀ ਥਾਂ ਸਿਰਫ਼ ਇਕ ਕੁਇੰਟਲ ਪਨੀਰ ਮੌਜੂਦ ਸੀ।

ਚਾਰ ਕੁਇੰਟਲ ਪਨੀਰ ਗਾਇਬ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਜ਼ਿਲ੍ਹਾ ਸਿਹਤ ਅਫ਼ਸਰ ਨੇ ਪੁਲਿਸ ਕੋਲ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਇਸ ਮਾਮਲੇ ਵਿਚ ਇਕ ਸਰਕਾਰੀ ਅਧਿਕਾਰੀ ਸਮੇਤ ਦੋ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਨੂੰ ਲੈ ਕੇ ਸਿਵਲ ਸਰਜਨ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲਾ ਪੁਲਿਸ ਕੋਲ ਸੌਂਪਿਆ ਗਿਆ ਹੈ, ਪੁਲਿਸ ਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜੋ ਵੀ ਜਾਂਚ ਦੌਰਾਨ ਸਾਹਮਣੇ ਆਏਗਾ, ਉਸ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।

Next Story
ਤਾਜ਼ਾ ਖਬਰਾਂ
Share it