Begin typing your search above and press return to search.

ਮੋਬਾਈਲ ਵਿਚ ਧਮਾਕਾ ਹੋਣ ਕਾਰਨ 3 ਸਾਲਾ ਬੱਚੀ ਜ਼ਖ਼ਮੀ

ਗੁਰਦਾਸਪੁਰ, 9 ਮਾਰਚ, ਨਿਰਮਲ : ਮੋਬਾਈਲ ਵਿਚ ਧਮਾਕਾ ਹੋਣ ਕਾਰਨ 3 ਸਾਲਾ ਬੱਚੀ ਜ਼ਖ਼ਮੀ ਹੋ ਗਈ ਹੈ। ਜਿਸ ਨੂੰ ਇਲਾਜ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਬੱਚੀ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮਨਜੀਤ ਸਿੰਘ ਨਿਵਾਸੀ ਹਰਦੋਬਥਵਾਲਾ ਨੇ ਦੱਸਿਆ ਕਿ ਉਸ ਦੀ 3 ਸਾਲਾ ਧੀ ਦਿਵਯ ਘਰ […]

ਮੋਬਾਈਲ ਵਿਚ ਧਮਾਕਾ ਹੋਣ ਕਾਰਨ 3 ਸਾਲਾ ਬੱਚੀ ਜ਼ਖ਼ਮੀ
X

Editor EditorBy : Editor Editor

  |  9 March 2024 4:06 AM GMT

  • whatsapp
  • Telegram


ਗੁਰਦਾਸਪੁਰ, 9 ਮਾਰਚ, ਨਿਰਮਲ : ਮੋਬਾਈਲ ਵਿਚ ਧਮਾਕਾ ਹੋਣ ਕਾਰਨ 3 ਸਾਲਾ ਬੱਚੀ ਜ਼ਖ਼ਮੀ ਹੋ ਗਈ ਹੈ। ਜਿਸ ਨੂੰ ਇਲਾਜ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਬੱਚੀ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਮਨਜੀਤ ਸਿੰਘ ਨਿਵਾਸੀ ਹਰਦੋਬਥਵਾਲਾ ਨੇ ਦੱਸਿਆ ਕਿ ਉਸ ਦੀ 3 ਸਾਲਾ ਧੀ ਦਿਵਯ ਘਰ ਦੇ ਵਿਹੜੇ ਵਿਚ ਫੋਨ ’ਤੇ ਵੀਡੀਓ ਦੇਖ ਰਹੀ ਸੀ। ਇਸੇ ਦੌਰਾਨ ਅਚਾਨਕ ਫੋਨ ਵਿਚ ਧਮਾਕਾ ਹੋ ਗਿਆ। ਇਸ ਕਾਰਨ ਸਰੀਰ ਦਾ ਕੁੱਝ ਹਿੱਸਾ ਜਲ ਗਿਆ ਅਤੇ ਧਮਾਕੇ ਕਾਰਨ ਮੰਜੇ ’ਤੇ ਪਈ ਚਾਦਰ ਵੀ ਸੜ ਗਈ।
ਉਹ ਤੁਰੰਤ ਬੱਚੀ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਗਏ। ਜਿੱਥੇ ਉਸ ਦਾ ਇਲਾਜ ਚਲ ਰਿਹਾ ਹੈ।
ਸਿਵਲ ਹਸਪਤਾਲ ਦੀ ਐਮਰਜੈਂਸੀ ਵਿਚ ਤੈਨਾਤ ਡਾ. ਰਾਜਨ ਨੇ ਦੱਸਿਆ ਕਿ ਮੋਬਾਈਲ ਫੋਨ ਫਟਣ ਕਾਰਨ ਲੜਕੀ ਦਾ 15 ਫੀਸਦੀ ਹਿੱਸਾ ਸੜ ਗਿਆ। ਉਨ੍ਹਾਂ ਦੱਸਿਆ ਕਿ ਬੱਚੀ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਬੱਚੀ ਖਤਰੇ ਤੋਂ ਬਾਹਰ ਹੈ ਅਤੇ ਉਸ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ।

ਡਾਕਟਰ ਨੇ ਘਰ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਫੋਨ ਨਾ ਦੇਣ ਤਾਕਿ ਕਿਸੇ ਵੀ ਹਦਾਸੇ ਤੋਂ ਬਚਿਆ ਜਾ ਸਕੇ।

ਇਹ ਖ਼ਬਰ ਵੀ ਪੜ੍ਹੋ

ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਜਿਸ ਵਿਚ ਅਹਿਮ ਫੈਸਲੇ ਲਏ ਗਏ। ਪੰਜਾਬ ਕੈਬਨਿਟ ਦੀ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਹਰਪਾਲ ਚੀਮਾ ਨੇ ਦੱਸਿਆ ਕਿ ਅਹਿਮ ਵਿਚਾਰ-ਵਟਾਂਦਰੇ ਤੋਂ ਬਾਅਦ ਕਈ ਫੈਸਲੇ ਲਏ ਗਏ ਹਨ ਜਿਸ ਵਿਚ ਵੱਡੇ ਪੱਧਰ ‘ਤੇ ਸੁਧਾਰ ਕੀਤੇ ਗਏ ਹਨ, ਜਿਨ੍ਹਾਂ ਵਿਚ ਪੋਸਕੋ ਐਕਟਾਂ ਦੇ ਕੇਸਾਂ ਸਬੰਧੀ ਤਰਨਤਾਰਨ ਤੇ ਸੰਗਰੂਰ ਵਿਚ ਸਪੈਸ਼ਲ ਕੋਰਟਾਂ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਵਿੱਚ ਬੱਚਿਆਂ ਨੂੰ ਜਲਦੀ ਨਿਆਂ ਦਿਵਾਉਣ ਦੇ ਉਦੇਸ਼ ਨਾਲ ਇਹ ਫੈਸਲਾ ਲਿਆ ਗਿਆ ਹੈ। 20 ਹੋਰ ਅਸਾਮੀਆਂ ਬਣਾਈਆਂ ਗਈਆਂ ਹਨ ਜੋ ਅਦਾਲਤ ਵਿੱਚ ਕੰਮ ਕਰਨਗੇ, ਜਿਸਦਾ ਬਹੁਤ ਫਾਇਦਾ ਹੋਵੇਗਾ ਅਤੇ ਨਿਆਂ ਵਿੱਚ ਕੋਈ ਦੇਰੀ ਨਹੀਂ ਹੋਵੇਗੀ।

ਚੀਮਾ ਨੇ ਦੱਸਿਆ ਕਿ ਪੰਜਾਬ ਦੀਆਂ ਅਦਾਲਤਾਂ ਵਿੱਚ 3842 ਅਸਥਾਈ ਸਟਾਫ਼ ਪਿਛਲੇ 20 ਸਾਲਾਂ ਤੋਂ ਆਰਜ਼ੀ ਤੌਰ ’ਤੇ ਕੰਮ ਕਰ ਰਿਹਾ ਸੀ ਅਤੇ ਹੁਣ ਇਨ੍ਹਾਂ ਨੂੰ ਅਦਾਲਤ ਵਿੱਚ ਪੱਕਾ ਕਰ ਦਿੱਤਾ ਗਿਆ ਹੈ ਤਾਂ ਜੋ ਮੁਲਾਜ਼ਮਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।

ਪੰਜਾਬ ਵਿੱਚ ਮੈਡੀਕਲ ਸਹੂਲਤ ਲਈ 1300 ਅਸਾਮੀਆਂ ਬਣਾਈਆਂ ਗਈਆਂ ਹਨ, ਜਿਸ ਨਾਲ ਸਿਹਤ ਸਹੂਲਤਾਂ ਵਿੱਚ ਸੁਧਾਰ ਹੋਵੇਗਾ, ਜਿਸ ਦੀ ਸਾਡੀ ਗਾਰੰਟੀ ਵੀ ਸੀ। ਪਹਿਲਾਂ 400 ਅਸਾਮੀਆਂ ਭਰੀਆਂ ਜਾਣਗੀਆਂ, ਫਿਰ ਅੱਗੇ ਇਹ ਬਾਬਾ ਫਰੀਦ ਯੂਨੀਵਰਸਿਟੀ ਰਾਹੀਂ ਭਰੀਆਂ ਜਾਣਗੀਆਂ। ਇਸੇ ਤਰ੍ਹਾਂ ਗੁਰਦਾਸਪੁਰ ਵਿੱਚ 30 ਬਿਸਤਰਿਆਂ ਦਾ ਹਸਪਤਾਲ ਹੈ, ਜਿਸ ਵਿੱਚ 20 ਵੱਖ-ਵੱਖ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਜਿਵੇਂ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪੰਜਾਬ ਦੇ ਵਪਾਰੀਆਂ ਨਾਲ ਮੀਟਿੰਗਾਂ ਕੀਤੀਆਂ ਸਨ ਜਿਸ ਵਿੱਚ ਬੀਮੇ ਦੀ ਹੱਦ ਵਧਾ ਦਿੱਤੀ ਗਈ ਸੀ ਅਤੇ ਅੱਜ ਉਨ੍ਹਾਂ ਨੇ ਇਹ ਮੰਗ ਮੰਨ ਲਈ ਹੈ ਜਿਸ ਵਿੱਚ ਇਹ ਰਕਮ ਵਧਾ ਕੇ 2 ਕਰੋੜ ਰੁਪਏ ਕਰ ਦਿੱਤੀ ਗਈ ਹੈ। ਜੋ ਕਲੋਨਾਈਜ਼ਰ ਹਾਊਸਿੰਗ ਦੇ ਈ.ਸੀ.ਡੀ ਚਾਰਜਿਜ਼ ਅਦਾ ਕਰ ਰਹੇ ਸਨ, ਉਨ੍ਹਾਂ ਲਈ 3 ਕਿਸ਼ਤਾਂ ਬਣਾਈਆਂ ਗਈਆਂ ਹਨ, ਜਿਸ ਵਿਚ ਉਹ ਹਰ ਸਾਲ ਇਸ ਨੂੰ ਪ੍ਰਾਪਤ ਕਰਨਗੇ ਤਾਂ ਜੋ ਉਹ ਵਾਧੂ ਵਿਕਾਸ ਖਰਚੇ ਅਦਾ ਕਰ ਸਕਣ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਵਪਾਰੀਆਂ ਦੀ ਮੀਟਿੰਗ ਵਿੱਚ ਇੱਕ ਹੋਰ ਮੰਗ ਰੱਖੀ ਗਈ ਕਿ ਓ.ਟੀ.ਐਸ ਸਕੀਮ ਹੈ, ਵੇਟਿੰਗ ਜਾਂ ਹੋਰ ਮਾਮਲਿਆਂ ਵਿੱਚ ਵਨ ਟਾਈਮ ਸੈਟਲਮੈਂਟ ਦੀ ਸਮੱਸਿਆ ਹੈ, ਲਿਮਟ ਵਧਾਉਣ ਦੀ ਮੰਗ ਕੀਤੀ ਗਈ ਸੀ, ਜਿਸ ਨੂੰ 30 ਜੂਨ ਤੱਕ ਵਧ ਦਿੱਤਾ ਗਿਆ ਹੈ। ਓ.ਟੀ.ਐਸ. ਵਿੱਚ ਪਹਿਲੀ ਵਾਰ 2021 ਵਿੱਚ ਇਸ ਵਾਰ 4 ਕਰੋੜ 37 ਲੱਖ ਰੁਪਏ ਆਏ, ਫਿਰ ਕਾਂਗਰਸ ਦੇ ਸਮੇਂ 4 ਕਰੋੜ 93 ਲੱਖ ਰੁਪਏ ਆਏ, ਫਿਰ ਸਾਡੀ ਸਰਕਾਰ ਵੇਲੇ ਲੋਕਾਂ ਨੂੰ 4 ਕਰੋੜ 93 ਲੱਖ ਰੁਪਏ ਦਿੱਤੇ ਗਏ। 47 ਕਰੋੜ 50 ਲੱਖ, ਜਿਸ ਵਿੱਚ ਅਸੀਂ ਆਪਣੇ ਸਮੇਂ ਵਿੱਚ ਸਭ ਤੋਂ ਸਫਲ ਸਕੀਮ ਲੈ ਕੇ ਆਏ ਹਾਂ।

Next Story
ਤਾਜ਼ਾ ਖਬਰਾਂ
Share it