ਮਿਸੀਸਾਗਾ ਵਿਖੇ ਹੈਲੋਵੀਨ ਕੈਂਡੀ ਵਿਚੋਂ ਨਿਕਲੀ ਸੂਈ
ਮਿਸੀਸਾਗਾ, 2 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਮਿਸੀਸਾਗਾ ਵਿਖੇ ਬੱਚਿਆਂ ਨੂੰ ਦਿਤੀ ਹੈਲੋਵੀਨ ਕੈਂਡੀ ਵਿਚੋਂ ਸੂਈ ਨਿਕਲਣ ਦੀ ਘਟਨਾ ਨੇ ਸਨਸਨੀ ਪੈਦਾ ਕਰ ਦਿਤੀ। ਪੀਲ ਰੀਜਨਲ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਮਿਸੀਸਾਗਾ ਦੇ ਦੱਖਣੀ ਇਲਾਕੇ ਪੋਰਟਵੇਅ ਐਵੇਨਿਊ ਅਤੇ ਗੈਟਲੀ ਰੋਡ ਵਿਖੇ ਇਕ ਚੌਕਲੇਟ ਵਿਚੋਂ ਸੂਈ ਨਿਕਲਣ […]

By : Editor Editor
ਮਿਸੀਸਾਗਾ, 2 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਮਿਸੀਸਾਗਾ ਵਿਖੇ ਬੱਚਿਆਂ ਨੂੰ ਦਿਤੀ ਹੈਲੋਵੀਨ ਕੈਂਡੀ ਵਿਚੋਂ ਸੂਈ ਨਿਕਲਣ ਦੀ ਘਟਨਾ ਨੇ ਸਨਸਨੀ ਪੈਦਾ ਕਰ ਦਿਤੀ। ਪੀਲ ਰੀਜਨਲ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਮਿਸੀਸਾਗਾ ਦੇ ਦੱਖਣੀ ਇਲਾਕੇ ਪੋਰਟਵੇਅ ਐਵੇਨਿਊ ਅਤੇ ਗੈਟਲੀ ਰੋਡ ਵਿਖੇ ਇਕ ਚੌਕਲੇਟ ਵਿਚੋਂ ਸੂਈ ਨਿਕਲਣ ਦੀ ਘਟਨਾ ਸਾਹਮਣੇ ਆਈ। ਪੁਲਿਸ ਵੱਲੋਂ ਚੌਕਲੇਟ ਵਿਚੋਂ ਬਾਹਰ ਨਿਕਲੀ ਸੂਈ ਦੀ ਤਸਵੀਰ ਵੀ ਜਨਤਕ ਕੀਤੀ ਗਈ ਹੈ।
ਪੀਲ ਰੀਜਨਲ ਪੁਲਿਸ ਕਰ ਰਹੀ ਮਾਮਲੇ ਦੀ ਪੜਤਾਲ
ਪੁਲਿਸ ਨੇ ਕਿਹਾ ਕਿ ਬੱਚਿਆਂ ਨੂੰ ਦਿਤੀ ਜਾਣ ਵਾਲੀ ਕੈਂਡੀ ਨਾਲ ਛੇੜਛਾੜ ਦੀ ਇਹ ਪਹਿਲੀ ਘਟਨਾ ਸਾਹਮਣੇ ਆਈ ਹੈ। ਪੁਲਿਸ ਵੱਲੋਂ ਮਾਪਿਆਂ ਦੇ ਨਾਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਮਿਲੀਆਂ ਕੈਂਡੀਜ਼ ਵਰਤਣ ਤੋਂ ਪਹਿਲਾਂ ਇਨ੍ਹਾਂ ਦੀ ਚੰਗੀ ਤਰ੍ਹਾਂ ਘੋਖ ਪੜਤਾਲ ਕੀਤੀ ਜਾਵੇਗੀ ਅਤੇ ਜੇ ਕੋਈ ਸ਼ੱਕ ਪੈਦਾ ਹੁੰਦਾ ਹੈ ਤਾਂ ਤੁਰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।


