ਭਾਰਤੀ ਕੌਂਸਲੇਟ ਟਰਾਂਟੋ ਵਲੋਂ ਉਨਟਾਰੀਓ ਤੇ ਵਿਨੀਪੈਗ ‘ਚ ਨਵੰਬਰ ‘ਚ ਲਾਈਫ ਸਰਟੀਫਿਕੇਟ ਦੇਣ ਲਈ 14 ਕੈਂਪ ਲਾਉਣ ਦਾ ਐਲਾਨ
ਟਰਾਂਟੋ 16 ਅਕਤੂਬਰ (ਹਮਦਰਦ ਮੀਡੀਆ ਗਰੁੱਪ):-ਟਰਾਂਟੋ ਸਥਿਤ ਭਾਰਤੀ ਕੌਂਸਲੇਟ ਦਫਤਰ ਵਲੋਂ ਆਉਂਦੇ ਨਵੰਬਰ ਮਹੀਨੇ ਵਿਨੀਪੈਗ, ਮਿਸੀਸਾਗਾ, ਬਰੈਂਪਟਨ, ਸਕਾਰਬਰੋ,ਪੀਟਰਬਰਗ, ਕੈਂਬਰਿਜ ਤੇ ਓਕਵਿਲ ਸ਼ਹਿਰਾਂ ਵਿਚ ਵੱਖ-ਵੱਖ ਤਰੀਕਾਂ ਨੂੰ 14 ਕੈਂਪ ਉਨ੍ਹਾਂ ਭਾਰਤੀਆਂ ਲਈ ਲਾਏ ਗਏ ਹਨ ਜੋ ਪੈਨਸ਼ਨਾਂ ਲੈ ਰਹੇ ਹਨ। ਇਸ ਮੌਕੇ ਤੇ ਉਨ੍ਹਾਂ ਸਾਰੇ ਭਾਰਤੀਆਂ ਨੂੰ ਪ੍ਰਦਾਨ ਕੀਤੇ ਜਾਣਗੇ ਜਿਸ ਲਈ ਉਨ੍ਹਾਂ ਨੂੰ ਨਿੱਜੀ ਤੌਰ […]
By : Hamdard Tv Admin
ਟਰਾਂਟੋ 16 ਅਕਤੂਬਰ (ਹਮਦਰਦ ਮੀਡੀਆ ਗਰੁੱਪ):-ਟਰਾਂਟੋ ਸਥਿਤ ਭਾਰਤੀ ਕੌਂਸਲੇਟ ਦਫਤਰ ਵਲੋਂ ਆਉਂਦੇ ਨਵੰਬਰ ਮਹੀਨੇ ਵਿਨੀਪੈਗ, ਮਿਸੀਸਾਗਾ, ਬਰੈਂਪਟਨ, ਸਕਾਰਬਰੋ,ਪੀਟਰਬਰਗ, ਕੈਂਬਰਿਜ ਤੇ ਓਕਵਿਲ ਸ਼ਹਿਰਾਂ ਵਿਚ ਵੱਖ-ਵੱਖ ਤਰੀਕਾਂ ਨੂੰ 14 ਕੈਂਪ ਉਨ੍ਹਾਂ ਭਾਰਤੀਆਂ ਲਈ ਲਾਏ ਗਏ ਹਨ ਜੋ ਪੈਨਸ਼ਨਾਂ ਲੈ ਰਹੇ ਹਨ। ਇਸ ਮੌਕੇ ਤੇ ਉਨ੍ਹਾਂ ਸਾਰੇ ਭਾਰਤੀਆਂ ਨੂੰ ਪ੍ਰਦਾਨ ਕੀਤੇ ਜਾਣਗੇ ਜਿਸ ਲਈ ਉਨ੍ਹਾਂ ਨੂੰ ਨਿੱਜੀ ਤੌਰ ਤੇ ਇਹਨਾਂ ਕੈਂਪਾਂ ਵਿਚ ਸ਼ਾਮਿਲ ਹੋਣਾ ਪਵੇਗਾ।ਪਹਿਲਾ ਕੈਂਪ 4 ਨਵੰਬਰ 2023 ਦਿਨ ਸ਼ਨਿੱਚਰਵਾਰ ਨੂੰ ਸਵੇਰੇ 10 ਵਜੇ ਤੋਂ 2:30 ਵਜੇ ਤੱਕ ਵਿਨੀਪੈਗ ਸਥਿਤ ਸਾਊਥ ਸਿੱਖ ਸੈਂਟਰ ਵਿਖੇ ਲਾਇਆ ਜਾਵੇਗਾ। ਦੂਸਰਾ ਕੈਂਪ 5 ਨਵੰਬਰ ਨੂੰ ਹਿੰਦੂ ਟੈਂਪਲ ਅਤੇ ਰਾਜ ਪਾਂਡੇ ਹਿੰਦੂ ਸੈਂਟਰ ਵਿਨੀਪੈਗ ਵਿਖੇ 10 ਤੋਂ 2:30 ਵਜੇ ਤੱਕ ਲੱਗੇਗਾ। ਤੀਸਰਾ ਕੈਂਪ 4 ਨਵੰਬਰ ਹਿੰਦੂ ਹੈਰੀਟੇਜ ਸੈਂਟਰ ਮਿਸੀਸਾਗਾ ਰੋਡ ਵਿਖੇ ਸਵੇਰੇ 10 ਵਜੇ ਤੋਂ 2:30 ਵਜੇ ਅਤੇ 5 ਨਵੰਬਰ ਨੂੰ ਬਰੈਂਪਟਨ ਦੇ ਗੋਰ ਰੋਡ ਸਤਿਥ ਹਿੰਦੂ ਸਭਾ ਮੰਦਰ 10 ਤੋਂ 2:30 ਵਜੇ ਲੱਗੇਗਾ।
11 ਨਵੰਬਰ ਨੂੰ ਬਰੈਂਪਟਨ ਦੇ ਟੈਰੀ ਮਿਲਰ ਰੀਕ੍ਰਿੇਸ਼ਨ ਸੈਂਟਰ 1295 ਵਿਲੀਅਮ ਪਾਰਕਵੇ ਵਿਖੇ ਸਵੇਰੇ 10:30 ਵਜੇ 2:30 ਵਜੇ ਤੱਕ ਇਹ ਕੈਂਪ ਲੱਗੇਗਾ। 12 ਨਵੰਬਰ ਨੂੰ ਉਨਟਾਰੀਓ ਪੈਂਦੇ ਲੰਡਰ ਸ਼ਹਿਰ ਦੇ ਕੀਵਾਨਸ ਸੈਂਟਰ 78 ਰਿਵਰ ਸਾਈਡ ਰੋਡ ਵਿਖੇ ਇਹ ਕੈਂਪ 10:30 ਵਜੇ ਤੋਂ 1:00 ਵਜੇ ਤੱਕ ਲਾਇਆ ਜਾ ਰਿਹਾ ਹੈ। ਬਰੈਂਪਟਨ ਵਿਖੇ 18 ਨਵੰਬਰ ਨੂੰ ਸਿੱਖ ਹੈਰੀਟੇਜ ਸੈਂਟਰ ਵਿਖੇ 10 ਵਜੇ ਤੋਂ 2:30 ਵਜੇ ਤੱਕ ਲਾਈਫ ਸਰਟੀਫਿਕੇਟ ਦਿੱਤੇ ਜਾਣਗੇ।18 ਨਵੰਬਰ ਨੂੰ ਸਵੇਰੇ 10 ਵਜੇ ਤੋਂ 2:30 ਵਜੇ ਤੱਕ ਸਿੱਖ ਹੈਰੀਟੇਜ ਸੈਂਟਰ 11796 ਏਅਰ ਪੋਰਟ ਰੋਡ ਬਰੈਂਪਟਨ ਵਿਖੇ ਇਹ ਕੈਂਪ ਲਾਇਆ ਜਾ ਰਿਹਾ ਹੈ। 19 ਅਕਤੂਬਰ ਨੂੰ ਮਿਸੀਸਾਗਾ ਦੇ ਹਿੰਦੂ ਹੈਰੀਟੇਜ ਸੈਂਟਰ ਵਿਖੇ ਇਹ ਕੈਂਪ ਲਾਇਆ ਜਾਵੇਗਾ।19 ਨਵੰਬਰ ਐਤਵਾਰ ਨੂੰ ਤਿਰੀਵੈਨੀ ਮੰਦਰ 20 ਡੈਵੀਸਿਲਮ ਡਰਾਈਵ ਬਰੈਂਪਟਨ ਵਿਖੇ ਸਵੇਰੇ 10 ਵਜੇ ਤੋਂ 2:30 ਵਜੇ ਤੱਕ, 25 ਨਵੰਬਰ ਨੂੰ ਲਕਸ਼ਮੀ ਨਰਾਇਣ ਮੰਦਰ ਸਕਾਰਬਰੋ ਵਿਖੇ ਸਵੇਰੇ 10 ਵਜੇ ਤੋਂ 2:30 ਵਜੇ ਤੱਕ ਲਾਈਫ ਸਰਟੀਫਕੇਟ ਦਿੱਤੇ ਜਾਣਗੇ।
25 ਨਵੰਬਰ 2023 ਨੂੰ ਕਲੈਬਰੀ ਮੰਦਰ ਮਿਸੀਸਾਗਾ ਵਿਖੇ ਸਵੇਰੇ 10 ਤੋਂ 2:30 ਵਜੇ ਤੱਕ, ਗੋਲਡਨ ਟਰਾਈਐਂਗਲ ਸਿੱਖ ਐਸ਼ੋਏਸ਼ਨ 2070 ਸਾਈਡਨਰ ਰੋਡ ਈਸਟ ਪੀਟਰਬਰਗ ਵਿਖੇ 26 ਨਵੰਬਰ ਨੂੰ 10 ਵਜੇ ਤੋਂ 1 ਵਜੇ ਤੱਕ, ਗੁਰਦੁਆਰਾ ਸਿੰਘ ਸਭਾ ਕੈਂਬਰਿਜ ਵਿਖੇ 26 ਨਵੰਬਰ ਐਤਵਾਰ ਨੂੰ ਇਹ ਕੈਂਪ ਦੁਪਹਿਰ ਬਾਅਦ 2:30 ਵਜੇ ਤੋਂ 4 ਵਜੇ ਤੱਕ ਲਾਇਆ ਜਾਵੇਗਾ। ਇਹਨਾਂ ਕੈਂਪਾਂ ਦੀ ਲੜੀ ਅਧੀਨ ਆਖਰੀ ਕੈਂਪ ਵੈਸ਼ਨੂੰ ਦੇਵੀ ਟੈਂਪਲ ਓਕਵਿਲ ਵਿਖੇ 26 ਨਵੰਬਰ ਨੂੰ ਸਵੇਰੇ 10 ਵਜੇ ਤੋਂ 2:30 ਵਜੇ ਤੱਕ ਲਾਇਆ ਜਾਵੇਗਾ। ਸਰਟੀਫਿਕੇਟ ਲੈਣ ਦੇ ਚਾਹਵਾਨ ਆਪਣਾ ਭਾਰਤੀ ਅਸਲੀ ਪਾਰਟਪੋਰਟ ਜਾਂ ਕੈਨੇਡੀਅਨ ਜਾਂ ਫਿਰ ਓ ਸੀ ਆਈ ਕਾਰਡ ਲੈ ਕੇ ਆਉਣ। ਇਸ ਲਾਈਫ ਸਰਟੀਫਿਕੇਟ ਜਾਰੀ ਕਰਨ ਦੀ ਕੋਈ ਫੀਸ ਨਹੀਂ ਲਈ ਜਾਵੇਗੀ। ਜੇਕਰ ਕੋਈ ਮੈਡੀਕਲ ਰੀਜ਼ਨ ਕਰਕੇ ਇਹਨਾਂ ਕੈਂਪਾਂ ਵਿਚ ਜਾ ਨਹੀਂ ਸਕੇਗਾ ਤਾਂ ਉਸ ਦੀ ਵੀਡੀਓ ਕਾਲ ਰਾਹੀਂ ਅਰਜ਼ੀ ਤਸਦੀਕ ਕਰਨ ਦੇ ਪ੍ਰਬੰਧ ਕੀਤੇ ਜਾ ਸਕਦੇ ਹਨ।