ਭਾਰਤ ਨੇ "ਕ੍ਰਿਕੇਟ ਵਿਸ਼ਵ ਕੱਪ" ਦੇ ਪਹਿਲੇ ਮੈਚ 'ਚ ਹੀ ਆਸਟਰੇਲੀਆ ਨੂੰ ਹਰਾਇਆ
ਚੇਨੱਈ (08/10/2023)ਭਾਰਤ 'ਚ ਖੇਡੇ ਜਾ ਰਹੇ ਕ੍ਰਿਕੇਟ ਵਿਸ਼ਵ ਕੱਪ ਨੂੰ ਲੈ ਕੇ ਦੁਨੀਆ ਦੇ ਕੋਨੇ ਕੋਨੇ 'ਚ ਵੱਸਦੇ ਭਾਰਤੀਆਂ 'ਚ ਖਾਸਾ ਉਤਸ਼ਾਹ ਹੈ ਕਿਓਂ ਕਿ ਭਾਰਤ ਅਤੇ ਭਾਰਤੀਆਂ ਲਈ ਕ੍ਰਿਕੇਟ ਕਿਸੇ ਧਰਮ ਤੋਂ ਘੱਟ ਨਹੀਂ ਹੈ। ਅਜਿਹੇ 'ਚ ਚੇਨੱਈ ਵਿਖੇ ਖੇਡੇ ਜਾ ਰਹੇ ਭਾਰਤ ਅਤੇ ਆਸਟਰੇਲੀਆ ਦਰਮਿਆਨ ਮੈਚ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਕ੍ਰਿਕੇਟ […]
By : Hamdard Tv Admin
ਚੇਨੱਈ (08/10/2023)
ਭਾਰਤ 'ਚ ਖੇਡੇ ਜਾ ਰਹੇ ਕ੍ਰਿਕੇਟ ਵਿਸ਼ਵ ਕੱਪ ਨੂੰ ਲੈ ਕੇ ਦੁਨੀਆ ਦੇ ਕੋਨੇ ਕੋਨੇ 'ਚ ਵੱਸਦੇ ਭਾਰਤੀਆਂ 'ਚ ਖਾਸਾ ਉਤਸ਼ਾਹ ਹੈ ਕਿਓਂ ਕਿ ਭਾਰਤ ਅਤੇ ਭਾਰਤੀਆਂ ਲਈ ਕ੍ਰਿਕੇਟ ਕਿਸੇ ਧਰਮ ਤੋਂ ਘੱਟ ਨਹੀਂ ਹੈ। ਅਜਿਹੇ 'ਚ ਚੇਨੱਈ ਵਿਖੇ ਖੇਡੇ ਜਾ ਰਹੇ ਭਾਰਤ ਅਤੇ ਆਸਟਰੇਲੀਆ ਦਰਮਿਆਨ ਮੈਚ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਕ੍ਰਿਕੇਟ ਪ੍ਰੇਮੀ ਪੁੱਜੇ ਹੋਏ ਸੀ। ਭਾਰਤੀ ਟੀਮ ਨੇ ਵੀ ਆਪਣੇ ਪ੍ਰਸ਼ੰਸਕਾਂ ਦਾ ਮਾਣ ਰੱਖਿਆ ਅਤੇ ਭਾਰਤ ਨੇ ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਮੈਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਜਿੱਤ ਲਿਆ ਹੈ।
ਕੋਹਲੀ ਅਤੇ ਰਾਹੁਲ ਭਾਰਤ ਦੀ ਜਿੱਤ ਦੇ ਹੀਰੋ ਸਨ। ਕੋਹਲੀ 85 ਦੌੜਾਂ ਬਣਾ ਕੇ ਆਊਟ ਹੋ ਗਏ ਜਦਕਿ ਦੂਜੇ ਪਾਸੇ ਕੇਐੱਲ ਰਾਹੁਲ 97 ਦੌੜਾਂ ਬਣਾ ਕੇ ਅਜੇਤੂ ਰਹੇ। ਕੋਹਲੀ ਅਤੇ ਰਾਹੁਲ ਵਿਚਾਲੇ ਚੌਥੀ ਵਿਕਟ ਲਈ 165 ਦੌੜਾਂ ਦੀ ਸਾਂਝੇਦਾਰੀ ਹੋਈ।ਜਿਸ ਨੇ ਮੈਚ ਨੂੰ ਉਲਟਾ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਭਾਰਤ ਦੀਆਂ 3 ਵਿਕਟਾਂ ਸਿਰਫ 2 ਦੌੜਾਂ 'ਤੇ ਡਿੱਗ ਗਈਆਂ ਸਨ। ਇਸ ਤੋਂ ਬਾਅਦ ਕੋਹਲੀ ਅਤੇ ਰਾਹੁਲ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਭਾਰਤ ਨੂੰ ਜਿੱਤ ਦੇ ਦਰਵਾਜ਼ੇ 'ਤੇ ਪਹੁੰਚਾਇਆ। ਆਸਟ੍ਰੇਲੀਆ ਲਈ ਜੋਸ਼ ਹੇਜ਼ਲਵੁੱਡ ਨੇ 3 ਅਤੇ ਮਿਸ਼ੇਲ ਸਟਾਰਕ ਨੇ 1 ਵਿਕਟ ਹਾਸਲ ਕੀਤੀ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆਈ ਟੀਮ ਐਤਵਾਰ ਨੂੰ ਇੱਥੇ ਭਾਰਤ ਵਿਰੁੱਧ ਵਨਡੇ ਵਿਸ਼ਵ ਕੱਪ ਦੇ ਮੈਚ 'ਚ 49.3 ਓਵਰਾਂ 'ਚ 199 ਦੌੜਾਂ 'ਤੇ ਆਲ ਆਊਟ ਹੋ ਗਈ।ਆਸਟ੍ਰੇਲੀਆ ਲਈ ਸਟੀਵ ਸਮਿਥ ਨੇ ਸਭ ਤੋਂ ਵੱਧ 46 ਦੌੜਾਂ ਬਣਾਈਆਂ। ਭਾਰਤ ਲਈ ਰਵਿੰਦਰ ਜਡੇਜਾ ਨੇ ਤਿੰਨ, ਜਸਪ੍ਰੀਤ ਬੁਮਰਾਹ ਅਤੇ ਕੁਲਦੀਪ ਯਾਦਵ ਨੇ ਦੋ-ਦੋ ਵਿਕਟਾਂ ਲਈਆਂ।