ਭਗਵਾਨ ਗਣੇਸ਼ ਦੀ ਸ਼ਕਲ ਵਰਗੇ ਬੱਚੇ ਦੇ ਜਨਮ ਨੇ ਸੱਭ ਦੇ ਉਡਾਏ ਹੋਸ਼
ਦੌਸਾ: ਰਾਜਸਥਾਨ ਦੇ ਦੌਸਾ ਵਿੱਚ ਭਗਵਾਨ ਗਣੇਸ਼ ਦੇ ਚਿਹਰੇ ਵਾਲੇ ਬੱਚੇ ਦੇ ਜਨਮ ਦੀ ਖ਼ਬਰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਬੱਚੇ ਨੂੰ ਦੇਖ ਕੇ ਹਸਪਤਾਲ ਦਾ ਸਟਾਫ ਹੈਰਾਨ ਰਹਿ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਭਗਵਾਨ ਗਣੇਸ਼ ਦੀ ਦਿੱਖ ਵਾਲੇ ਬੱਚੇ ਦਾ ਜਨਮ 31 ਜੁਲਾਈ ਦੀ ਰਾਤ ਨੂੰ ਹੋਇਆ ਸੀ। ਪਰ 20 ਮਿੰਟ ਬਾਅਦ ਬੱਚੇ […]
By : Editor (BS)
ਦੌਸਾ: ਰਾਜਸਥਾਨ ਦੇ ਦੌਸਾ ਵਿੱਚ ਭਗਵਾਨ ਗਣੇਸ਼ ਦੇ ਚਿਹਰੇ ਵਾਲੇ ਬੱਚੇ ਦੇ ਜਨਮ ਦੀ ਖ਼ਬਰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਬੱਚੇ ਨੂੰ ਦੇਖ ਕੇ ਹਸਪਤਾਲ ਦਾ ਸਟਾਫ ਹੈਰਾਨ ਰਹਿ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਭਗਵਾਨ ਗਣੇਸ਼ ਦੀ ਦਿੱਖ ਵਾਲੇ ਬੱਚੇ ਦਾ ਜਨਮ 31 ਜੁਲਾਈ ਦੀ ਰਾਤ ਨੂੰ ਹੋਇਆ ਸੀ। ਪਰ 20 ਮਿੰਟ ਬਾਅਦ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦੌਸਾ ਦੇ ਜ਼ਿਲਾ ਹਸਪਤਾਲ 'ਚ ਬੱਚੇ ਦਾ ਜਨਮ ਹੋਇਆ ਸੀ। ਜਿਵੇਂ ਹੀ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਕਈ ਲੋਕ ਬੱਚੇ ਨੂੰ ਦੇਖਣ ਲਈ ਹਸਪਤਾਲ ਵੀ ਪਹੁੰਚੇ। ਪਰ ਉਦੋਂ ਤੱਕ ਬੱਚੇ ਨੇ ਦਮ ਤੋੜ ਦਿੱਤਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਅਲਵਰ ਦੀ ਰਹਿਣ ਵਾਲੀ ਇੱਕ ਔਰਤ ਨੂੰ ਜਣੇਪੇ ਦੇ ਦਰਦ ਤੋਂ ਬਾਅਦ ਦੌਸਾ ਦੇ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਰਾਤ ਕਰੀਬ 9.30 ਵਜੇ ਬੱਚੇ ਦਾ ਜਨਮ ਹੋਇਆ। ਜ਼ਿਲ੍ਹਾ ਹਸਪਤਾਲ ਵਿੱਚ ਡਿਲੀਵਰੀ ਕਰਵਾਉਣ ਵਾਲੇ ਸਟਾਫ਼ ਨੇ ਜਦੋਂ ਬੱਚੇ ਨੂੰ ਦੇਖਿਆ ਤਾਂ ਹਰ ਕੋਈ ਹੈਰਾਨ ਰਹਿ ਗਿਆ। ਬੱਚਾ ਬਿਲਕੁਲ ਭਗਵਾਨ ਗਣੇਸ਼ ਵਰਗਾ ਸੀ।
ਉਧਰ, ਜ਼ਿਲ੍ਹਾ ਹਸਪਤਾਲ ਦੇ ਚੀਫ਼ ਮੈਡੀਕਲ ਅਫ਼ਸਰ ਸ਼ਿਵਰਾਮ ਮੀਨਾ ਨੇ ਅਜਿਹੇ ਬੱਚੇ ਦੇ ਜਨਮ ਬਾਰੇ ਕਿਹਾ ਕਿ ਕਈ ਵਾਰ ਅਜਿਹੇ ਬੱਚੇ ਜੈਨੇਟਿਕ ਗੜਬੜੀ ਤੋਂ ਇਲਾਵਾ ਕ੍ਰੋਮੋਸੋਮਲ ਗੜਬੜੀ ਕਾਰਨ ਵੀ ਪੈਦਾ ਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗਰਭਵਤੀ ਹੋਣ ਤੋਂ ਬਾਅਦ ਔਰਤ ਨੂੰ ਸਮੇਂ-ਸਮੇਂ 'ਤੇ ਇਸਦੀ ਜਾਂਚ ਵੀ ਕਰਵਾਉਣੀ ਚਾਹੀਦੀ ਹੈ।