Begin typing your search above and press return to search.

ਬੀ.ਸੀ. ਦੇ ਰਿਚਮੰਡ ’ਚ ਪਿਉ-ਪੁੱਤ ਦੀ ਹੱਤਿਆ

ਰਿਚਮੰਡ/ਨਿਊ ਯਾਰਕ, 4 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਦੇ ਰਿਚਮੰਡ ਵਿਖੇ ਇਕ ਘਰ ਵਿਚ ਪਿਉ-ਪੁੱਤ ਦੀ ਹੱਤਿਆ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਇਸ ਦੂਹਰੇ ਕਤਲਕਾਂਡ ਨੂੰ ਗੈਂਗਵਾਰ ਅਤੇ ਨਸ਼ਾ ਤਸਕਰੀ ਨਾਲ ਜੋੜ ਕੇ ਨਹੀਂ ਵੇਖ ਰਹੀ ਅਤੇ ਵਾਰਦਾਤ ਦਾ ਮਕਸਦ ਪਤਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪਿਤਾ ਦੀ ਉਮਰ 46 ਸਾਲ […]

ਬੀ.ਸੀ. ਦੇ ਰਿਚਮੰਡ ’ਚ ਪਿਉ-ਪੁੱਤ ਦੀ ਹੱਤਿਆ

Editor EditorBy : Editor Editor

  |  4 Dec 2023 3:36 AM GMT

  • whatsapp
  • Telegram
  • koo

ਰਿਚਮੰਡ/ਨਿਊ ਯਾਰਕ, 4 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਦੇ ਰਿਚਮੰਡ ਵਿਖੇ ਇਕ ਘਰ ਵਿਚ ਪਿਉ-ਪੁੱਤ ਦੀ ਹੱਤਿਆ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਇਸ ਦੂਹਰੇ ਕਤਲਕਾਂਡ ਨੂੰ ਗੈਂਗਵਾਰ ਅਤੇ ਨਸ਼ਾ ਤਸਕਰੀ ਨਾਲ ਜੋੜ ਕੇ ਨਹੀਂ ਵੇਖ ਰਹੀ ਅਤੇ ਵਾਰਦਾਤ ਦਾ ਮਕਸਦ ਪਤਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪਿਤਾ ਦੀ ਉਮਰ 46 ਸਾਲ ਅਤੇ ਪੁੱਤ ਦੀ ਉਮਰ 13 ਸਾਲ ਦੱਸੀ ਜਾ ਰਹੀ ਹੈ। ਰਿਚਮੰਡ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਗੋਲਡ ਸਮਿਥ ਡਰਾਈਵ ਦੇ 6200 ਬਲਾਕ ਦੇ ਇਕ ਮਕਾਨ ਵਿਚ ਦੂਹਰਾ ਕਤਲਕਾਂਡ ਸਾਹਮਣੇ ਆਇਆ। ਆਈ ਹਿਟ ਨੇ ਮਾਮਲੇ ਦੀ ਪੜਤਾਲ ਸੰਭਾਲ ਲਈ ਹੈ ਅਤੇ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਆਈ ਹਿਟ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਰੌਕੀ ਵਿਊ ਪਲੇਅਗਰਾਊਂਡ ਅਤੇ ਲੰਡਨ ਸਪੋਰਟਸ ਫੀਲਡ ਇਲਾਕੇ ਦੀ ਡੈਸ਼ਕੈਮ ਫੁਟੇਜ ਜਾਂ ਕੋਈ ਹੋਰ ਜਾਣਕਾਰੀ ਹੋਵੇ ਤਾਂ 1-877-551 ਆਈ ਹਿਟ 4448 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Next Story
ਤਾਜ਼ਾ ਖਬਰਾਂ
Share it