Begin typing your search above and press return to search.

ਬਰੈਂਪਟਨ ਦੇ ਮੇਅਰ ਨੇ ਮੌਜ਼ੇਕ ਆਰਟਿਸਟ ਹਰਜੀਤ ਸਿੰਘ ਸੰਧੂ ਬਾਰੇ ਕਿਤਾਬ ਕੀਤੀ ਰਲੀਜ਼

ਬਰੈਂਪਟਨ 31 ਅਕਤੂਬਰ (ਹਮਦਰਦ ਬਿਊਰੋ):- ਬੀਤੇ ਦਿਨੀਂ 21 ਅਕਤੂਬਰ ਨੂੰ ਬਰੈਂਪਟਨ ਦੇ ਸਿਟੀ ਹਾਲ ਵਿਖੇ ਮੇਅਰ ਪੈਟਰਿਕ ਬਰਾਊਨ ਨੇ ਡਾਕਟਰ ਸਰੋਜ ਰਾਣੀ ਵਲੋਂ ਉਘੇ ਮੌਜ਼ੇਕ ਆਰਟਿਸਟ ਹਰਜੀਤ ਸਿੰਘ ਸੰਧੂ ਨਿਊਯਾਰਕ ਬਾਰੇ ਲਿਖੀ ਕਿਤਾਬ ਰਲੀਜ਼ ਕੀਤੀ। ਤਾੜੀਆਂ ਦੀ ਗੂੰਜ ਵਿਚ ਮੇਅਰ ਨੇ ਹਰਜੀਤ ਸੰਧੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਲਾ ਦੀ ਜਿੰਨੀ ਪ੍ਰਸੰਸਾਂ ਕੀਤੀ […]

ਬਰੈਂਪਟਨ ਦੇ ਮੇਅਰ ਨੇ ਮੌਜ਼ੇਕ ਆਰਟਿਸਟ ਹਰਜੀਤ ਸਿੰਘ ਸੰਧੂ ਬਾਰੇ ਕਿਤਾਬ ਕੀਤੀ ਰਲੀਜ਼

Hamdard Tv AdminBy : Hamdard Tv Admin

  |  31 Oct 2023 2:17 PM GMT

  • whatsapp
  • Telegram
  • koo

ਬਰੈਂਪਟਨ 31 ਅਕਤੂਬਰ (ਹਮਦਰਦ ਬਿਊਰੋ):- ਬੀਤੇ ਦਿਨੀਂ 21 ਅਕਤੂਬਰ ਨੂੰ ਬਰੈਂਪਟਨ ਦੇ ਸਿਟੀ ਹਾਲ ਵਿਖੇ ਮੇਅਰ ਪੈਟਰਿਕ ਬਰਾਊਨ ਨੇ ਡਾਕਟਰ ਸਰੋਜ ਰਾਣੀ ਵਲੋਂ ਉਘੇ ਮੌਜ਼ੇਕ ਆਰਟਿਸਟ ਹਰਜੀਤ ਸਿੰਘ ਸੰਧੂ ਨਿਊਯਾਰਕ ਬਾਰੇ ਲਿਖੀ ਕਿਤਾਬ ਰਲੀਜ਼ ਕੀਤੀ। ਤਾੜੀਆਂ ਦੀ ਗੂੰਜ ਵਿਚ ਮੇਅਰ ਨੇ ਹਰਜੀਤ ਸੰਧੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਲਾ ਦੀ ਜਿੰਨੀ ਪ੍ਰਸੰਸਾਂ ਕੀਤੀ ਜਾਵੇ ਉਨ੍ਹੀ ਹੀ ਥੋੜੀ ਹੈ। ਇਸ ਕਿਤਾਬ ਨੂੰ ਰਲੀਜ਼ ਕਰਨ ਮੌਕੇ ਮੇਅਰ ਦੇ ਨਾਲ ਔਨਰੇਬਲ ਗੁਰਬਖਸ਼ ਸਿੰਘ ਮੱਲ੍ਹੀ ਸਾਬਕਾ ਐਮ.ਪੀ., ਉਘੇ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ, ਅੰਮ੍ਰਿਤ ਢਿਲੋਂ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਉਘੇ ਐਂਕਰ ਗੁਰਵਿੰਦਰ ਸਿੰਘ ਆਹਲੂਵਾਲੀਆਂ ਨੇ ਇਸ ਮੌਕੇ ਤੇ ਸ਼ਾਮਿਲ ਹੋ ਕੇ ਵਧਾਈ ਦਿੱਤੀ।
ਸ੍ਰ: ਗੁਰਬਖਸ਼ ਸਿੰਘ ਮੱਲ੍ਹੀ ਨੇ ਹਰਜੀਤ ਸਿੰਘ ਸੰਧੂ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਵਧੀਆ ਕਲਾਕਾਰ ਹਨ ਜਿਨ੍ਹਾਂ ਨੇ ਦੁਨੀਆਂ ਭਰ ਵਿਚ ਜਿਥੇ ਆਪਣਾ ਤੇ ਪਰਿਵਾਰ ਦਾ ਨਾਂ ਰੋਸ਼ਨ ਕੀਤਾ ਹੈ ਉਥੇ ਪੰਜਾਬੀਆਂ ਨੂੰ ਵੀ ਹਰਜੀਤ ਸਿੰਘ ਤੇ ਮਾਣ ਹੋਇਆ ਹੈ। ਪ੍ਰਿੰਸੀਪਲ ਸਰਵਣ ਸਿੰਘ ਡਾਕਟਰ ਸਰੋਜ ਰਾਣੀ ਦੀ ਲਿਖੀ ਕਿਤਾਬ ਬਾਰੇ ਕਿਹਾ ਕਿ ਉਨ੍ਹਾਂ ਨੇ ਹਰਜੀਤ ਸੰਧੂ ਦੀ ਕਲਾਕਾਰੀ ਨੂੰ ਬੜੀ ਬਾਖੂਬੀ ਨਾਲ ਲਿਿਖਆ ਹੈ।ਇਸ ਮੌਕੇ ਤੇ ਪਹੁੰਚੇ ਹੋਰ ਪਤਵੰਤੇ ਸੱਜਣਾਂ ਵਿਚ ਸਾਬਕਾ ਮੰਤਰੀ ਹਰਿੰਦਰ ਕੌਰ ਮੱਲ੍ਹੀ, ਪਿਆਰਾ ਸਿੰਘ, ਪਰਮਜੀਤ ਕਾਹਲੋਂ, ਜੀਵਨ ਗਿੱਲ ਵਿੰਡਸਰ, ਗੁਰਬਚਨ ਸਿੰਘ ਲੇਖਕ, ਸੁਖਦੇਵ ਸਿੰਘ ਢਿਲੋਂ, ਪਰਮਜੀਤ ਸਿੰਘ ਸਿੱਧੂ, ਗੁਰਦੇਵ ਸਿੰਘ ਮਾਨ, ਪੂਰਨ ਸਿੰਘ ਪਾਂਧੀ, ਮਨੋਹਰ ਸਿੰਘ ਸੱਗੂ, ਜਤਿੰਦਰ ਗਿੱਲ, ਮਨਧੀਰ ਕੌਰ ਆਪਣਾ ਰੇਡੀਉ, ਸੰਦੀਪ ਬਰਾੜ ਟੀ.ਵੀ. ਹੋਸਟ, ਮਹੀਪਾਲ ਸਿੰਘ ਸਿੱਧੂ, ਰਣਜੀਤ ਸਿੰਘ ਕੰਬੋ, ਪਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਜੱਸਲ ਤੇ ਅਮਰਜੀ ਸਿੰਘ ਆਦਿ ਦੇ ਨਾਂ ਵਰਨਣਯੋਗ ਹੈ। ਅੰਤ ਵਿਚ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

Next Story
ਤਾਜ਼ਾ ਖਬਰਾਂ
Share it