Begin typing your search above and press return to search.

ਬਰੈਂਪਟਨ ਦੀ ਗੁਰਬਖਸ਼ ਕੌਰ ਨੇ ਜਿੱਤੀ 2.5 ਲੱਖ ਡਾਲਰ ਦੀ ਲਾਟਰੀ

ਬਰੈਂਪਟਨ, 18 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : 100 ਡਾਲਰ ਦਾ ਇਨਾਮ ਜਿੱਤਣ ਮਗਰੋਂ ਬਰੈਂਪਟਨ ਦੀ ਗੁਰਬਖਸ਼ ਕੌਰ ਖਾਣੇ ਦੀ ਉਡੀਕ ਕਰ ਰਹੀ ਸੀ ਕਿ ਇਸੇ ਦੌਰਾਨ ਮਨ ਵਿਚ ਇਕ ਹੋਰ ਲਾਟਰੀ ਟਿਕਟ ਖਰੀਦਣ ਦਾ ਵਿਚਾਰ ਆਇਆ। ਗੁਰਬਖਸ਼ ਕੌਰ ਦਾ ਇਹ ਫੈਸਲਾ ਐਨਾ ਸਹੀ ਸਾਬਤ ਹੋਇਆ ਕਿ ਉਹ ਢਾਈ ਲੱਖ ਡਾਲਰ ਦੀ ਮਾਲਕਣ ਬਣ ਗਈ। ਖਾਣੇ ਦੀ […]

ਬਰੈਂਪਟਨ ਦੀ ਗੁਰਬਖਸ਼ ਕੌਰ ਨੇ ਜਿੱਤੀ 2.5 ਲੱਖ ਡਾਲਰ ਦੀ ਲਾਟਰੀ
X

Hamdard Tv AdminBy : Hamdard Tv Admin

  |  18 Oct 2023 11:31 AM IST

  • whatsapp
  • Telegram

ਬਰੈਂਪਟਨ, 18 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : 100 ਡਾਲਰ ਦਾ ਇਨਾਮ ਜਿੱਤਣ ਮਗਰੋਂ ਬਰੈਂਪਟਨ ਦੀ ਗੁਰਬਖਸ਼ ਕੌਰ ਖਾਣੇ ਦੀ ਉਡੀਕ ਕਰ ਰਹੀ ਸੀ ਕਿ ਇਸੇ ਦੌਰਾਨ ਮਨ ਵਿਚ ਇਕ ਹੋਰ ਲਾਟਰੀ ਟਿਕਟ ਖਰੀਦਣ ਦਾ ਵਿਚਾਰ ਆਇਆ। ਗੁਰਬਖਸ਼ ਕੌਰ ਦਾ ਇਹ ਫੈਸਲਾ ਐਨਾ ਸਹੀ ਸਾਬਤ ਹੋਇਆ ਕਿ ਉਹ ਢਾਈ ਲੱਖ ਡਾਲਰ ਦੀ ਮਾਲਕਣ ਬਣ ਗਈ।

ਖਾਣੇ ਦੀ ਉਡੀਕ ਕਰਦਿਆਂ ਲਾਟਰੀ ਟਿਕਟ ਖਰੀਣ ਦਾ ਆਇਆ ਵਿਚਾਰ

ਇਨਾਮ ਨਿਕਲਣ ਮਗਰੋਂ ਪਹਿਲੀ ਵਾਰ ਤਾਂ ਗੁਰਬਖਸ਼ ਕੌਰ ਨੂੰ ਯਕੀਨ ਹੀ ਨਾ ਆਇਆ ਅਤੇ ਪਰਵਾਰ ਵਾਲਿਆਂ ਨੇ ਵੀ ਗੱਲ ਹਲਕੇ ਤੌਰ ’ਤੇ ਲਈ ਪਰ ਕੁਝ ਦੇਰ ਬਾਅਦ ਅਸਲੀਅਤ ਸਾਹਮਣੇ ਆ ਗਈ। ਗੁਰਬਖਸ਼ ਕੌਰ ਨੇ ਇਨਾਮ ਜੇਤੂ ਟਿਕਟ ਬਰੈਂਪਟਨ ਦੇ ਵੈਕਸਫਰਡ ਰੋਡ ’ਤੇ ਸਥਿਤ ਹੇਸਟੀ ਮਾਰਕਿਟ ਵਿਚੋਂ ਖਰੀਦ ਸੀ। ਇਨਾਮ ਜਿੱਤਣ ਮਗਰੋਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਰਕਮ ਦਾ ਜ਼ਿਆਦਾਤਰ ਹਿੱਸਾ ਆਪਣੀ ਸੇਵਾ ਮੁਕਤੀ ਵਾਸਤੇ ਬਚਾ ਕੇ ਰੱਖਣਗੇ। ਕੁਝ ਹਿੱਸਾ ਆਪਣੇ ਬਿਲ ਅਦਾ ਕਰਨ ਅਤੇ ਸੈਰ ਸਪਾਟੇ ’ਤੇ ਖਰਚ ਕਰਨ ਦੀ ਯੋਜਨਾ ਵੀ ਬਣਾਈ ਹੈ।

Next Story
ਤਾਜ਼ਾ ਖਬਰਾਂ
Share it