ਬਰੈਂਪਟਨ 'ਚ ਮਾਰੇ ਗਏ ਤਿੰਨੋਂ ਪੰਜਾਬੀ ਸਟੂਡੈਂਟਾਂ ਦੀ ਹੋਈ ਪਹਚਾਣ
ਵਿਦੇਸ਼ਾਂ 'ਚ ਅਨੇਕਾਂ ਭਾਰਤੀ ਵੱਸਦੇ ਹਨ ਤੇ ਹੁਣ ਆਏ ਦਿਨ ਹੀ ਭਾਰਤੀਆਂ ਦੀਆਂ ਮੌਤ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ।ਅਮਰੀਕਾ 'ਚ ਪਿਛਲੇ ਦੋ ਹਫਤਿਆਂ 'ਚ ਪੰਜ ਨੌਜਵਾਨਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਵਿਦੇਸ਼ ਮੰਤਰਾਲੇ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ […]
By : Hamdard Tv Admin
ਵਿਦੇਸ਼ਾਂ 'ਚ ਅਨੇਕਾਂ ਭਾਰਤੀ ਵੱਸਦੇ ਹਨ ਤੇ ਹੁਣ ਆਏ ਦਿਨ ਹੀ ਭਾਰਤੀਆਂ ਦੀਆਂ ਮੌਤ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ।ਅਮਰੀਕਾ 'ਚ ਪਿਛਲੇ ਦੋ ਹਫਤਿਆਂ 'ਚ ਪੰਜ ਨੌਜਵਾਨਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਵਿਦੇਸ਼ ਮੰਤਰਾਲੇ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਵੀ ਇਨ੍ਹਾਂ ਘਟਨਾਵਾਂ 'ਤੇ ਚਿੰਤਾ ਪ੍ਰਗਟਾਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਹੁਣ ਤੱਕ ਅਜਿਹੇ ਪੰਜ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ 'ਚ ਭਾਰਤੀ ਨਾਗਰਿਕ ਸ਼ਾਮਿਲ ਹਨ ਤੇ ਜੋ ਕੁੱਝ ਵੀ ਹੋ ਰਿਹਾ ਹੈ ਉਹ ਬਹੁਤ ਹੀ ਚਿੰਤਾਜਨਕ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ 29 ਜਨਵਰੀ ਨੂੰ ਵਿਵੇਕ ਸੈਣੀ ਦੀ ਅਮਰੀਕਾ ਦੇ ਲਿਥੋਨੀਆ, ਜਾਰਜੀਆ ਵਿੱਚ ਇੱਕ ਸਟੋਰ ਦੇ ਅੰਦਰ ਇੱਕ ਬੇਘਰ ਵਿਅਕਤੀ ਵੱਲੋਂ ਵਾਰ-ਵਾਰ ਹਥੌੜੇ ਨਾਲ ਵਾਰ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਜੈਸਵਾਲ ਨੇ ਕਿਹਾ, “ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਸਥਾਨਕ ਅਧਿਕਾਰੀ ਮਾਮਲੇ ਦੀ ਜਾਂਚ ਅਤੇ ਪੈਰਵੀ ਕਰ ਰਹੇ ਹਨ।ਦੂਜਾ ਮਾਮਲਾ ਸਿਨਸਿਨਾਟੀ ਯੂਨੀਵਰਸਿਟੀ ਦੇ ਭਾਰਤੀ ਵਿਦਿਆਰਥੀ ਦਾ ਹੈ। ਜਿਸ ਦੀ ਵੀ ਮੌਤ ਹੋ ਗਈ ਸੀ। ਜੈਸਵਾਲ ਨੇ ਕਿਹਾ ਕਿ ਮੰਤਰਾਲਾ ਹੈਦਰਾਬਾਦ ਦੇ ਵਿਦਿਆਰਥੀ ਦੇ ਪਰਿਵਾਰ ਦੇ ਸੰਪਰਕ ਵਿੱਚ ਹੈ ਜਿਸਦੀ ਅਮਰੀਕਾ ਵਿੱਚ ਮੌਤ ਹੋ ਗਈ ਸੀ ਅਤੇ “ਕੌਂਸਲੇਟ ਹਰ ਸੰਭਵ ਤਰੀਕੇ ਨਾਲ ਸਹਾਇਤਾ ਕਰ ਰਿਹਾ ਹੈ।”
ਹਾਲ ਹੀ 'ਚ ਅਮਰੀਕਾ ਦੇ ਇੰਡੀਆਨਾ ਦੇ ਵਾਰਨ ਕਾਊਂਟੀ 'ਚ 23 ਸਾਲਾ ਭਾਰਤੀ ਵਿਦਿਆਰਥੀ ਸਮੀਰ ਕਾਮਥ ਦੀ ਲਾਸ਼ ਮਿਲੀ ਸੀ। ਇਸ ਸਾਲ ਭਾਰਤੀ ਵਿਦਿਆਰਥੀਆਂ ਦੀ ਮੌਤ ਦੀ ਇਹ ਪੰਜਵੀਂ ਘਟਨਾ ਹੈ। ਇਸ ਤੋਂ ਪਹਿਲਾਂ ਲਿੰਡਰ ਸਕੂਲ ਆਫ ਬਿਜ਼ਨਸ ਦਾ ਵਿਦਿਆਰਥੀ ਓਹੀਓ ਵਿੱਚ ਮ੍ਰਿਤਕ ਪਾਇਆ ਗਿਆ ਸੀ। ਹਾਲਾਂਕਿ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।ਨੀਲ ਆਚਾਰੀਆ ਪਰਡਿਊ ਯੂਨੀਵਰਸਿਟੀ ਵਿੱਚ ਵਿਦਿਆਰਥੀ ਸੀ ਅਤੇ 30 ਜਨਵਰੀ ਨੂੰ ਕੈਂਪਸ ਵਿੱਚ ਮ੍ਰਿਤਕ ਪਾਇਆ ਗਿਆ ਸੀ।
ਦੂਜੇ ਪਾਸੇ ਬਰੈਂਪਟਨ 'ਚ ਵਾਪਰੇ ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਜਾਨ ਲੈਣ ਵਾਲੇ ਤਬਾਹੀ ਹਾਦਸੇ ਤੋਂ ਬਾਅਦ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਦੱਸਦਈਏ ਕਿ ਇਸ ਹਾਦਸੇ 'ਚ ਤਿੰਨ ਪੰਜਾਬੀ ਨੌਜਵਾਨ ਗੌਰਵ, ਰਿਤੀਕ ਤੇ ਰੋਹਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਤੇ ਰਿਤੀਕ ਤੇ ਰੋਹਨ ਦੋਵੇਂ ਸਕੇ ਭਰਾ ਸਨ। ਇਸ ਖਬਰ ਸੁਣਨ ਤੋਂ ਬਾਅਦ ਨੌਜਵਾਨਾਂ ਦੇ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਹੁਣ ਤਿੰਨਾਂ ਨੌਜਵਾਨਾਂ ਦੀ ਮ੍ਰਿਤਕ ਦੇਹ ਨੂੰ ਭਾਰਤ ਪਹੁੰਚਾਉਣ ਲਈ ਗੋ-ਫੰਡ ਮੀ 'ਤੇ ਪੈਸਿਆਂ ਦੀ ਮਦਦ ਮੰਗੀ ਜਾ ਰਹੀ ਹੈ। ਤਿੰਨਾਂ ਦੀ ਮ੍ਰਿਤਕ ਦੇਹ ਨੂੰ ਭਾਰਤ ਪਹੁੰਚਾਉਣ ਲਈ ਤਕਰੀਬਨ 65,000 ਡਾਲਰ ਦੀ ਲੋੜ ਹੈ ਤੇ ਪਰਿਵਾਰਕ ਮੈਂਬਰ ਤੇ ਨੌਜਵਾਨਾਂ ਦੇ ਕਰੀਬੀਆਂ ਵੱਲੋਂ ਲੋਕਾਂ ਤੋਂ ਮਦਦ ਦੀ ਮੰਗ ਕੀਤੀ ਜਾ ਰਹੀ ਹੈ।